Friday, March 6, 2026

ਕਹਾਣੀਕਾਰ ਨੇਤਰ ਸਿੰਘ ਮੁੱਤੋਂ ਨੂੰ ਸਦਮਾ, ਸੱਸ ਦਾ ਦੇਹਾਂਤ

ਸਮਰਾਲਾ, 4 ਜੁਲਾਈ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸਰਗਰਮ ਮੈਂਬਰ ਅਤੇ ਕਹਾਣੀਕਾਰ ਨੇਤਰ ਸਿੰਘ ਮੁੱਤੋਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸੱਸ ਸ੍ਰੀਮਤੀ ਨਸੀਬ ਕੌਰ (90) ਵਾਸੀ ਭੋਲਾਪੁਰ, ਝਾਬੇਵਾਲ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੋਲਾਪੁਰ ਵਿਖੇ ਕਰ ਦਿੱਤਾ ਗਿਆ।ਕਹਾਣੀਕਾਰ ਨੇਤਰ ਸਿੰਘ ਮੁੱਤੋਂ ਨਾਲ ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ, ਕਹਾਣੀਕਾਰ ਸੁਖਜੀਤ, ਜਗਦੀਸ਼ ਨੀਲੋਂ, ਜੋਗਿੰਦਰ ਸਿੰਘ ਜੋਸ਼, ਡਾ. ਹਰਿੰਦਰਜੀਤ ਸਿੰਘ ਕਲੇਰ, ਦੀਪ ਦਿਲਬਰ, ਦਰਸ਼ਨ ਸਿੰਘ ਕੰਗ, ਸੰਦੀਪ ਤਿਵਾੜੀ, ਹੈਡਮਾਸਟਰ ਮੇਘ ਦਾਸ ਜਵੰਦਾ, ਪੁਖਰਾਜ ਸਿੰਘ ਘੁਲਾਲ, ਬਲਬੀਰ ਸਿੰਘ ਬੱਬੀ, ਇੰਦਰਜੀਤ ਸਿੰਘ ਕੰਗ ਆਦਿ ਨੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।ਇਸ ਤੋਂ ਇਲਾਵਾ ਇਲਾਕੇ ਦੀਆਂ ਸਹਿਤਕ, ਸਮਾਜਿਕ ਸੰਸਥਾਵਾਂ ਵੱਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply