Friday, March 20, 2026

ਗੁ. ਗਿਆਨ ਗੋਦੜੀ ਮੁਹਿੰਮ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ

ਨਵੀਂ ਦਿੱਲੀ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਨੂੰ ਸਮਰਪਿਤ ਬਾਲਾ ਪ੍ਰੀਤਮ ਕੀਰਤਨ ਕੌਂਸਿਲ ਵੱਲੋਂ ਗੁਰਦੁਆਰਾ ਬੰਗਲਾ PPN0407201713ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ। ਉਕਤ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਮੂਹ ਹਜ਼ੂਰੀ ਰਾਗੀ ਅਤੇ ਢਾਡੀ ਜਥਿਆਂ ਦੀ ਕੌਂਸਿਲ ਵੱਲੋਂ ਕਰਵਾਉਣ ਦੀ ਜਾਣਕਾਰੀ ਕੌਂਸਿਲ ਪ੍ਰਧਾਨ ਭਾਈ ਮਨੋਹਰ ਸਿੰਘ ਨੇ ਦਿੱਤੀ।ਕਮੇਟੀ ਦੇ ਰਾਗੀ ਜਥੇ ਭਾਈ ਮਨੋਹਰ ਸਿੰਘ, ਭਾਈ ਦਰਸ਼ਨ ਸਿੰਘ ਨਿਰਮਲ, ਭਾਈ ਭੁਪਿੰਦਰ ਸਿੰਘ ਆਨੰਦ, ਭਾਈ ਅਮਨਦੀਪ ਸਿੰਘ, ਭਾਈ ਗੁਰਮੇਲ ਸਿੰਘ ਅਤੇ ਭਾਈ ਜਗਦੀਪ ਸਿੰਘ ਨੇ ਕੌਂਸਿਲ ਦੇ ਰੂਪ ਵਿਚ ਸਮੂਹਿਕ ਕੀਰਤਨ ਕਰਦੇ ਹੋਏ ਨਿਵੇਕਲਾ ਨਜ਼ਾਰਾ ਕਾਇਮ ਕਰ ਦਿੱਤਾ।ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਗਿਆਨ ਗੋਦੜੀ ਮੁਹਿੰਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਭਾਈ ਮਨੋਹਰ ਸਿੰਘ ਨੇ ਦੱਸਿਆ ਕਿ ਜਦੋਂ ਸਾਰਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ੍ਹ ਸਥਾਪਨਾ ਲਈ ਕੋਸ਼ਿਸ਼ ਕਰ ਰਿਹਾ ਹੈ।ਅਸੀਂ ਵੀ ਬਤੌਰ ਗੁਰੂ ਦੇ ਪ੍ਰਚਾਰਕ ਇਸ ਮੁਹਿੰਮ ਨੂੰ ਆਪਣਾ ਸਮਰਥਨ ਦੇਣ ਲਈ ਕੌਂਸਿਲ ਦੇ ਰਾਹੀਂ ਆਪਣਾ ਹਿੱਸਾ ਪਾਇਆ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕਰਮਕਾਂਡਾ ਤੋਂ ਦੂਰ ਰਹਿਣ ਦੀ ਸੰਗਤ ਨੂੰ ਦਿੱਤੇ ਗਏ ਉਪਦੇਸ਼ ਦੀ ਜਾਣਕਾਰੀ ਦਿੰਦੇ ਹੋਏ ਰਾਗੀ ਸਿੰਘਾਂ ਨੇ ਚੜ੍ਹਦੀ ਕਲਾ ਵਿਚ ਗੁਰਬਾਣੀ ਗਾਇਨ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply