ਸ਼੍ਰੋਮਣੀ ਕਮੇਟੀ ਵਲੋਂ ਭੇਜੀ ਗਤਕਾ ਟੀਮ ਨੇ ਦਿਖਾਏ ਸਿੱਖ ਮਾਰਸ਼ਲ ਆਰਟ ਦੇ ਜੌਹਰ
ਅੰਮ੍ਰਿਤਸਰ (ਨੈਰੋਬੀ) 4 ਜੁਲਾਈ (ਪੰਜਾਬ ਪੋਸਟ ਬਿਊਰੋ) – ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਨੀਆ ਦੇ ਸ਼ਹਿਰ ਨੈਰੋਬੀ ਵਿਖੇ ਸਿੱਖ ਸੁਮਰੀਪ ਕੌਂਸਲ ਕੀਨੀਆ ਵੱਲੋਂ ਦਸਮੇਸ਼ ਸਮਾਗਮ ਭਾਈ ਮਹਿੰਦਰ ਸਿੰਘ ਮੁਖੀ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਗਤਕਾ ਟੀਮ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨਾਲ ਗਏ ਸਕੱਤਰ ਸ਼੍ਰੋਮਣੀ ਕਮੇਟੀ ਡਾ. ਰੂਪ ਸਿੰਘ ਨੇ ਕਮੇਟੀ ਦੇ ਪ੍ਰਤੀਨਿਧ ਵੱਜੋਂ ਸ਼ਮੂਲੀਅਤ ਕੀਤੀ ਤੇ ਧਾਰਮਿਕ ਸਮਾਗਮ ਦੇ ਮੰਚ ’ਤੇ ਮੁੱਖ ਬੁਲਾਰੇ ਦੀ ਭੂਮਿਕਾ ਵੀ ਨਿਭਾਉਂਦਿਆਂ ਸੰਗਤਾਂ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।ਸਮਾਗਮ ਸਬੰਧੀ ਵਿਸ਼ਾਲ ਨਗਰ ਕੀਰਤਨ ਕੀਨੀਆ ਦੇ ਗੁਰਦੁਆਰਾ ਨਾਨਕਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿਚ ਸਜਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੀ ਗਤਕਾ ਟੀਮ ਨੇ ਜੌਹਰ ਵਿਖਾਏ ।
ਇਸ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦੇਂਦਿਆਂ ਡਾ. ਰੂਪ ਸਿੰਘ ਸੱਕਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਸਮਾਗਮ ਵਿਚ ਕੀਨੀਆ, ਤਨਜਾਨੀਆ, ਯੁਗਾਡਾ, ਬੋਰਥ ਸਵਾਨਾ, ਮਲਾਵੀ, ਨਜ਼ਰੀਆਂ, ਜਾਬੀਆਂ, ਥੋਪੀਆਂ, ਭਾਰਤ, ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਮੇਤ ਸਾਊਥ ਅਫ਼ਰੀਕਾ ਤੋਂ ਸਿੱਖ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿੱਖ ਸੁਪਰੀਮ ਕੌਂਸਲ ਕੀਨੀਆ ਵੱਲੋਂ ਇਕ ਇੰਟਰਫੈਅਰ ਕਾਨਫ਼ਰੰਸ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲੈਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦਸਮੇਸ਼ ਸਮਾਗਮ ਵਿਚ ਨਿਰੰਤਰ ਕੀਰਤਨ ਅਤੇ ਕਥਾ ਦਾ ਪ੍ਰਵਾਹ ਸਿੱਖ ਕੌਮ ਦੇ ਮਹਾਨ ਰਾਗੀ ਜਥੇ ਭਾਈ ਮਨਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਕੁਲਤਾਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਭਾਈ ਦਵਿੰਦਰਪ੍ਰਤਾਪ ਸਿੰਘ ਅਮਰੀਕਾ, ਭਾਈ ਬਲਵੰਤ ਸਿੰਘ ਨਾਮਧਾਰੀ ਜਥਾ, ਡਾ. ਨਵੇਦਤਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬੀਬੀ ਜਸਕਰਨ ਕੌਰ ਲੁਧਿਆਣਾ, ਪ੍ਰੋ. ਸੁਰਿੰਦਰ ਸਿੰਘ ਰਾਜ ਅਕਾਦਮੀ ਇੰਗਲੈਂਡ, ਨਿਸ਼ਕਾਮ ਸੇਵਕ ਜਥਾ ਬਰਮਿੰਘਮ, ਕੀਨੀਆ ਦਾ ਮਾਕੀਡੋ ਗੁਰਦੁਆਰਾ ਸਾਹਿਬ ਦੇ ਜਥੇ ਨੇ ਕੀਰਤਨ ਦੀ ਛਹਿਬਰ ਲਗਾਉਂਦਿਆਂ ਹਜ਼ਾਰਾਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਕੀਨੀਆ ਵਿਚ ਸਿੱਖਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਅਤੇ ਕੁਰਬਾਨੀਆਂ ਦਾ ਉਲੇਖ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਨੈਰਬੀ ਤੋਂ 190 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੁਰਦੁਆਰਾ ਮਾਕੀਡੋ ਤੋਂ 2452 ਪੰਨਿਆਂ ਵਾਲਾ ਵੱਡ-ਆਕਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਸਤਿਕਾਰ ਸਹਿਤ ਹੈਲੀਕਾਪਟਰ ਰਾਹੀਂ ਇਥੇ ਲਿਆਂਦਾ ਗਿਆ।ਡਾ. ਰੂਪ ਸਿੰਘ ਨੇ ਦੱਸਿਆ ਕਿ ਸਮਾਗਮ ’ਚ ਪੁੱਜੀਆਂ ਸੰਗਤਾਂ ਨੇ ਮੰਗ ਕੀਤੀ ਕਿ ਅਜਿਹੇ ਸਮਾਗਮ ਯੂਰਪ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਕਰਵਾਏ ਜਾਣੇ ਚਾਹੀਦੇ ਹਨ ਤਾਂ ਕਿ ਸਿੱਖੀ ਦੀ ਖ਼ੁਸ਼ਬੋਈ ਤੇ ਨਿਰਮਲ ਵਿਚਾਰਧਾਰਾ ਤੋਂ ਵੱਧ ਤੋਂ ਵੱਧ ਸੰਗਤਾਂ ਲਾਹਾ ਲੈਣ ਸਕਣ।
ਇਸ ਮੌਕੇ ਧਾਰਮਿਕ ਸਮਾਗਮ ਵਿੱਚ ਲੰਗਰਾਂ ਦੀ ਸੇਵਾ ਤੋਂ ਇਲਾਵਾ ਸੰਤ ਬਾਬਾ ਲਾਭ ਸਿੰਘ ਮੁਖੀ ਕਾਰ-ਸੇਵਾ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਬਿਰਧ ਅਵੱਸਥਾ ਵਿਚ ਵੀ ਉਚੇਚੇ ਤੌਰ ’ਤੇ ਕੀਨੀਆ ਦੀਆਂ ਗ਼ਰੀਬ ਬਸਤੀਆਂ ਜਿਥੇ ਲੋਕ ਭੁੱਖਮਰੀ ਨਾਲ ਮਰ ਰਹੇ ਹਨ, ਉਨ੍ਹਾਂ ਦੀ ਲੋੜ ਅਨੁਸਾਰ ਲੰਗਰ ਤਿਆਰ ਕਰਕੇ ਉਨ੍ਹਾਂ ਨੂੰ ਛਕਾਇਆ ਗਿਆ।ਸਿੱਖਾਂ ਦੇ ਇਸ ਰਹਿਮਦਿਲੀ ਕਾਰਜ ਨੂੰ ਕੀਨੀਆ ਦੇ ਲੋਕਾਂ ਨੇ ਬਹੁਤ ਸਲਾਹਿਆ ਗਿਆ। ਇਥੇ ਦੱਸਣਯੋਗ ਹੈ ਕਿ ਕੀਨੀਆ ਦੀ ਹਾਕੀ ਟੀਮ ਵਿਚ ਸਿੱਖਾਂ ਦਾ ਹਮੇਸ਼ਾਂ ਹੀ ਬੋਲਬਾਲਾ ਰਿਹਾ ਹੈ ਖ਼ਾਸ ਕਰਕੇ ਅਵਤਾਰ ਸਿੰਘ ਜਿਨ੍ਹਾਂ ਨੇ ਕੀਨੀਆ ਦੀ ਟੀਮ ਵੱਲੋਂ ਲਗਪਗ ਚਾਰ ਵਾਰ ਹਾਕੀ ਖੇਡੀ ਅਤੇ ਤਿੰਨ ਵਾਰ ਕੀਨੀਆ ਦੀ ਟੀਮ ਵੱਲੋਂ ਅਗਵਾਈ ਕੀਤੀ।ਇਸ ਸਮਾਗਮ ਵਿਚ ਸਾਰੇ ਕੀਨੀਆ ਦੇ ਹਾਕੀ ਖਿਡਾਰੀਆਂ ਨੇ ਸ਼ਮੂਲੀਅਤ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸਿੱਖ ਸੰਗਤਾਂ ਦੀ ਸੇਵਾ ਕੀਤੀ।ਸਿੱਖ ਸੰਗਤਾਂ ਨੇ ਸਮਾਗਮ ਦੀ ਸਫ਼ਲਤਾ ਲਈ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਮੁੱਖੀ ਨਿਸ਼ਕਾਮ ਜਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੁਪਰੀਮ ਕੌਂਸਲ ਕੀਨੀਆ ਦਾ ਧੰਨਵਾਦ ਕੀਤਾ।ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਰਾਗੀ ਜਥਿਆਂ, ਬੁਲਾਰਿਆਂ ਤੇ ਵਿਸ਼ੇਸ਼ ਮਹਿਮਾਨਾਂ ਦਾ ਸਿੱਖ ਸੁਪਰੀਮ ਕੌਂਸਲ ਕੀਨੀਆ ਦੇ ਚੇਅਰਮੈਨ ਅਰਵਿੰਦਰ ਸਿੰਘ ਤੇ ਸਾਥੀਆਂ ਵੱਲੋਂ ਵਿਸ਼ੇਸ਼ ’ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੀਨੀਆ ਦੇ ਨੈਰੋਬੀ ਸ਼ਹਿਰ ਵਿਖੇ ਸ਼੍ਰੋਮਣੀ ਕਮੇਟੀ ਦੀ ਗਤਕਾ ਟੀਮ ਵੱਲੋਂ 10 ਦਿਨ ਤੱਕ ਕੀਨੀਆ ਦੇ ਨੌਜੁਆਨ ਸਿੱਖਾਂ ਨੂੰ ਗਤਕੇ ਦੀ ਟਰੇਨਿੰਗ ਵੀ ਦਿੱਤੀ ਗਈ।ਸਮਾਗਮ ਦੀ ਸਮਾਪਤੀ ਸਮੇਂ ਆਤਿਸ਼ਬਾਜ਼ੀ ਵੀ ਚਲਾਈ ਗਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media