ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੀ.ਐਸ.ਟੀ ਲਾਗੂ ਹੋਣ ਕਾਰਨ ਵਪਾਰੀ ਆਪਣੇ ਆਪਣੇ ਢੰਗ ਨਾਲ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਵਿਚ ਹੀ ਕੱਚੇ ਚਮੜੇ ’ਤੇ ਸਰਕਾਰ ਵਲੋਂ ਜੀ.ਐਸ.ਟੀ ਲਾਗੂ ਕਰਨ ’ਤੇ ਕੱਚੇ ਚਮੜੇ ਦੇ ਵਪਾਰੀਆਂ ਵਲੋਂ ਹੜਤਾਲ ਕੀਤੀ ਗਈ।ਨਗਰ ਨਿਗਮ ਬਠਿੰਡਾ ਵਲੋ ਬਠਿੰਡਾ ਸ਼ਹਿਰ ਵਿਚੋ ਮੁਰਦਾ ਪਸੂ ਚੁੱਕਣ ਦਾ ਕੰਮ ਠੇਕੇ ਤੇ ਦਿੱਤਾ ਹੋਇਆ ਹੈ ਪ੍ਰੰਤੂ ਕੱਚੇ ਚਮੜੇ ਤੇ ਜੀ.ਐਸ.ਟੀ ਲਾਗੂ ਕਰਨ ਦੇ ਵਿਰੋਧ ਵਿਚ ਹੱਡਾ ਰੋੜੀ ਦੇ ਠੇਕੇਦਾਰ ਪਿਛਲੇ ਦਿਨਾਂ ਤੋ ਹੜਤਾਲ ਤੇ ਹਨ।ਜਿਸ ਕਾਰਨ ਬਠਿੰਡਾ ਸ਼ਹਿਰ ਵਿਚੋ ਮੁਰਦਾ ਪਸ਼ਆਂ ਨੂੰ ਚੁੱਕ ਕੇ ਹੱਡਾ ਰੋੜੀ ਲਿਜਾਣ ਦਾ ਕੰਮ ਪਿਛਲੇ ਕਈ ਦਿਨਾਂ ਤੋ ਠੱਪ ਪਿਆ ਹੈ।ਜਿਸ ਕਰਕੇ ਬਰਸਾਤ ਦੇ ਦਿਨਾਂ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ ਜਿਸ ਦਾ ਫੌਰੀ ਪ੍ਰਬੰਧ ਕਰਨ ਦੀ ਲੋੜ ਹੈ।ਇਸ ਗੱਲ ਦਾ ਪ੍ਰਗਟਾਵਾ ਸਾਧੂ ਰਾਮ ਕੁਸਲਾ, ਜਨਰਲ ਸਕੱਤਰ ਸ੍ਰੀ ਗਉਸ਼ਾਲਾ (ਰਜਿ.) ਬਠਿੰਡਾ ਵਲੋ ਜਾਰੀ ਪ੍ਰੈਸ ਨੋਟ ਵਿਚ ਕੀਤਾ ਗਿਆ।ਕੁਸਲਾ ਨੇ ਦੱਸਿਆ ਕਿ ਕੱਚੇ ਚਮੜੇ ਤੇ ਜੀ.ਐਸ.ਟੀ ਲਾਗੂ ਕਰਨ ਦੇ ਵਿਰੋਧ ਵਿਚ ਹੱਡਾ ਰੋੜੀ ਦੇ ਠੇਕੇਦਾਰ ਪਿਛਲੇ ਦਿਨਾਂ ਤੋ ਹੜਤਾਲ ਤੇ ਹਨ ਅਤੇ ਸ਼ਹਿਰ ਵਿਚੋਂ ਮੁਰਦਾ ਪਸੂ ਨਹੀ ਚੁੱਕੇ ਜਾ ਰਹੇ। ਜਿਸ ਦੇ ਫਲਸਰੂਪ ਭਿਆਨਕ ਗਰਮੀ ਕਾਰਨ ਮੁਰਦਾ ਪਸ਼ੂਆਂ ਵਿਚੋ ਮੁਸ਼ਕ ਆ ਰਹੀ ਹੈ ਅਤੇ ਜੇਕਰ ਬਰਸਾਤ ਪੈ ਗਈ ਤਾਂ ਇਹ ਸਥਿਤੀ ਹੋਰ ਵੀ ਗੰਭੀਰ ਬਣ ਜਾਵੇਗੀ ਅਤੇ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੱਡਾ ਰੋੜੀ ਦੇ ਠੇਕੇਦਾਰ ਵਲੋ ਹੜਤਾਲ ਤੇ ਜਾਣ ਕਾਰਨ ਸ਼ਹਿਰ ਦੇ ਵੱਖ ਵੱਖ ਹਿਸਿਆਂ ਤੋ ਗਊਸਾਲਾ ਵਿਚ ਮੁਰਦਾ ਪਸੂਆਂ ਦੇ ਨਿਪਟਾਰੇ ਲਈ ਕੀ ਕੀਤਾ ਜਾਵੇ ਬਾਰੇ ਫੋਨ ਆ ਰਹੇ ਹਨ। ਜਦੋ ਸ੍ਰੀ ਗਊਸ਼ਾਲਾ ਦੇ ਚੇਅਰਮੈਨ ਰਾਧੇ ਸ਼ਿਆਮ ਗੋਇਲ ਨੇ ਸਬੰਧਤ ਠੇਕੇਦਾਰ ਨਾਲ ਗੱਲ ਕੀਤੀ ਕਿ ਉਹ ਆਪਣੇ ਸਾਧਨਾਂ ਰਾਂਹੀ ਮੁਰਦਾ ਪਸੂ ਹੱਡਾ ਰੋੜੀ ਵਿਚ ਭੇਜ ਦਿੰਦੇ ਹਨ ਤਾ ਠੇਕੇਦਾਰ ਨੇ ਸਪੱਸ਼ਟ ਕਿਹਾ ਕਿ ਉਹ ਹੱਡਾ ਰੋੜੀ ਵਿਚ ਮੁਰਦਾ ਪਸੂ ਉਨ੍ਹੀ ਦੇਰ ਨਹੀ ਲੈਣਗੇ ਜਿੰਨੀ ਦੇਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀ ਮੰਨਦੀ।
ਇਸ ਸਬੰਧ ਵਿਚ ਸੀਨੀਅਰ ਕਾਂਗਰਸੀ ਨੇਤਾ ਕੇਵਲ ਕ੍ਰਿਸ਼ਨ ਅਗਰਵਾਲ ਨੇ ਵੀ ਸ਼ਹਿਰ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਬਾਤ ਕੀਤੀ ਅਤੇ ਸਮੱਸਿਆ ਦਾ ਹੱਲ ਕਰਨ ਲਈ ਵੀ ਕਿਹਾ।ਉਨ੍ਹਾਂ ਨੇ ਸਰਕਾਰ ਕੋਲੋ ਮੰਗ ਕੀਤੀ ਕਿ ਸ਼ਹਿਰ ਵਿਚੋ ਮੁਰਦਾ ਪਸੂਆਂੲਨੂੰ ਚੁੱਕਣ ਦਾ ਉਨ੍ਹੀ ਦੇਰ ਬਦਲਵਾਂ ਪ੍ਰਬੰਧ ਨਗਰ ਨਿਗਮ ਬਠਿੰਡਾ ਵਲੋ ਕੀਤਾ ਜਾਵੇ ਜਿੰਨੀ ਦੇਰ ਤੱਕ ਠੇਕੇਦਾਰ ਵਲੋ ਕੰਮ ਚਾਲੂ ਨਹੀ ਕੀਤਾ ਜਾਂਦਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media