Wednesday, October 14, 2026

ਸਰਕਾਰੀ ਹਾਈ ਪੁਤਲੀਘਰ ਵਿਖੇ ਸੜਕ ਸੁਰੱਖਿਆ ਸੈਮੀਨਾਰ ਲਗਾਇਆ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰੀ ਹਾਈ ਪੁਤਲੀਘਰ ਵਿਖੇ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਲਗਾਇਆ PPN0407201719ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਟਰੈਫਿਕ ਐਜੂਕੇਸ਼ਨ ਅਫਸਰ ਇੰਸਪੈਕਟਰ ਕੁਲਦੀਪ ਕੌਰ ਐਸ.ਆਈ, ਪਰਮਜੀਤ ਸਿੰਘ ਐਚ.ਸੀ ਤੇ ਸਲਵੰਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੜਕ ‘ਤੇ ਚੱਲਣ ਦੇ ਨਿਯਮਾਂ ਪ੍ਰਤੀ ਜਾਣੂ ਕਰਵਾਇਆ ਅਤੇ ਸੜਕ ਹਾਦਸਿਆਂ ਤੋ ਬਚਣ ਬਾਰੇ ਬਾਰੇ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਮੋਟਰ ਵਹੀਕਲ ਐਕਟ ਬਾਰੇ ਵੀ ਚਾਨਣਾ ਪਉਂਦਿਆਂ ਵਿਦਿਆਰਥੀਆਂ ਨੂੰ ਓਵਰ ਸਪੀਡ ਰੇਸ ਡਰਾਇਵਿੰਗ, ਟਰਿਪਲ ਸਵਾਰੀ, ਰੈਡ ਲਾਈਟ ਜੰਪ ਆਦਿ ਨਾ ਕਰਨ ਦੀ ਹਦਾਇਤ ਕੀਤੀ ਗਈ।ਪਿ੍ਰੰਸੀਪਲ ਨੇ ਟਰੈਫਿਕ ਐਜੂਕੇਸ਼ਨ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਇੰਸਪੈਕਟਰ ਕੁਲਦੀਪ ਕੌਰ ਐਸ.ਆਈ ਨੇ ਦੱਸਿਆ ਕਿ ਐਸ.ਐਸ ਸ੍ਰੀਵਾਸਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਿਰਦੇਸ਼ਾਂ ਤਹਿਤ ਅਤੇ ਹਰਜੀਤ ਸਿੰਘ ਧਾਰੀਵਾਲ ਏ.ਡੀ.ਸੀ.ਪੀ ਟਰੈਫਿਕ ਤੇ ਸਰਬਜੀਤ ਸਿੰਘ ਏ.ਸੀ.ਪੀ ਟਰੈਫਿਕ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਟਰੈਫਿਕ ਦੇ ਸੁਧਾਰ ਅਤੇ ਰੋਜਾਨਾ ਹੋ ਰਹੀਆਂ ਦੁਰਘਟਨਾਵਾਂ ਦੇ ਬਚਾਅ ਲਈ ਐਜੂਕੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply