Wednesday, October 14, 2026

ਸਿਹਤ ਤੇ ਸਿੱਖਿਆ ਨੂੰ ਜੀ.ਐਸ.ਟੀ ਦੇ ਘੇਰੇ ‘ਚੋਂ ਬਾਹਰ ਰੱਖ ਕੇ ਕੇਂਦਰ ਨੇ ਕੀਤਾ ਧੋਖਾ – ਮੰਨਾ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਦੋਸ਼ ਲਾਇਆ ਹੈ ਕਿ ਸਿਹਤ ਅਤੇ ਸਿੱਖਿਆ ਨੂੰ ਜੀ.ਐਸ.ਟੀ ‘ਚੋਂ ਬਹਰ ਰੱਖ ਕੇ ਕੇਂਦਰ ਸਰਕਾਰ ਨੇ ਕਾਲੇ ਧੰਨ ਨੂੰ ਵਧਾਵਾ ਦਿੱਤਾ ਹੈ।
Mandeep Mannaਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਸਿਆਸੀ ਨੇਤਾਵਾਂ ਅਤੇ ਅਫਸਰਸ਼ਾਹੀ ਦੀ ਕਾਲੀ ਕਮਾਈ ਸਭ ਵਲੋਂ ਜਿਆਦਾ ਸਿੱਖਿਆ ਅਤੇ ਸਿਹਤ ਉਦਯੋਗ ਵਿੱਚ ਲੱਗੀ ਹੋਈ ਹੈ ਅਤੇ ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਨਾਮ ‘ਤੇ ਲੋਕਾਂ ਦੀ ਸਭ ਤੋਂ ਜਿਆਦਾ ਆਰਥਿਕ ਲੁੱਟ ਕੀਤੀ ਜਾ ਰਹੀ ਹੈ
ਉਨਾਂ ਮੰਗ ਕੀਤੀ ਕਿ ਇਸ ਖੇਤਰ ਨੂੰ ਸਰਕਾਰ ਵਲੋਂ ਜੀ.ਐਸ.ਟੀ ਤੋਂ ਅਜ਼ਾਦ ਰੱਖਣ ਪਿੱਛੇ ਕੀ ਕਾਰਨ ਹੈ, ਇਸ ਸਬੰਧੀ ਕੇਂਦਰ ਸਰਕਾਰ ਅਤੇ ਵਿੱਤ ਮੰਤਰੀ ਅਰੂਣ ਜੇਟਲੀ ਆਪਣੀ ਨੀਤੀ ਸਪੱਸ਼ਟ ਕਰਨ। ਮੰਨਾ ਨੇ ਕਿਹਾ ਕਿ ਜੇਕਰ ਸਰਕਾਰ ਸਿੱਖਿਆ ਅਤੇ ਸਿਹਤ ਨੂੰ ਟੈਕਸ ਦੇ ਘੇਰੇ ਵਿੱਚ ਨਾ ਰੱਖ ਕੇ ਆਮ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦੀ ਹੈ ਤਾਂ ਇਸ ‘ਤੇ ਬਿਲਕੁੱਲ ਘੱਟ ਇੱਕ ਫ਼ੀਸਦੀ ਜਾਂ ਇੱਕ ਫ਼ੀਸਦੀ ਤੋਂ ਵੀ ਘੱਟ ਰੇਟ ਰੱਖ ਕੇ ਇਸ ਕਾਰੋਬਾਰ ਦੇ ਕਾਲੇ ਧੰਧੇ ਨੂੰ ਵਾਈਟ ਕਰ ਸਕਦੀ ਸੀ।ਉਨ੍ਹਾਂ ਨੇ ਕਿਹਾ ਕਿ ਨਿੱਜੀ ਸਿਖਆ ਸੰਸਥਾਵਾਂ ਵਿਦਿਆਰਥੀਆਂ ਅਤੇ ਨਿੱਜੀ ਹਸਪਤਾਲ ਰੋਗੀਆਂ ਨੂੰ ਕੋਈ ਬਿਲ ਨਹੀਂ ਦਿੰਦੇ ਹੈ ਅਤੇ ਨਾ ਹੀ ਦੋਨਾਂ ਸੇਵਾਵਾਂ ਵਿੱਚ ਪੇਮੈਂਟ ਚੈਂਕ ਆਦਿ ਰਾਹੀਂ ਲੈਂਦੇ ਜਨ।ਇਸੇ ਕਰ ਕੇ ਹੀ ਸਰਕਾਰ ਨੇ ਅਫਸਰਸ਼ਾਹੀ ਦੀ ਸਹਾਇਤਾ ਨਾਲ ਇਨ੍ਹਾਂ ਦੋਨਾਂ ਸੰਸਥਾਵਾਂ ਨੂੰ ਆਮ ਵਿਅਕਤੀ ਦੀ ਲੁੱਟ ਕਰਨ ਦੀ ਖੁੱਲ ਦੇ ਕੇ ਜੀ.ਐਸ.ਟੀ ਦੇ ਘੇਰੇ ਤੋਂ ਬਾਹਰ ਰੱਖ ਕੇ ਦੇਸ਼ ਦੇ ਕਰੋੜਾਂ ਲੋਕਾਂ ਨਾਲ ਧੋਖਾ ਕੀਤਾ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply