ਬਠਿੰਡਾ, 5 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸੁਧਾਰ ਪ੍ਰਬੰਧ ਲਹਿਰ ਦਾ ਆਗਾਜ਼ ਕਰਦਿਆਂ ਸਰਬੱਤ ਖਾਲਸਾ
ਦੇ ਚੁਣੇ ਹੋਏ ਜਥੇਦਾਰਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਵਲੋਂ ਪਹਿਲੇ ਪੜਾਅ ਅਧੀਨ ਕੀਤਾ ਜਾ ਰਿਹਾ ਹੈ।ਉਸ ਲੜੀ ਤਹਿਤ ਅੱਜ ਹਾਜ਼ਰ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਵਲੋਂ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਗ੍ਰੰਥੀ ਅਤੇ ਪਾਠੀ ਸਿੰਘਾਂ ਦੇ ਭਰਵੇਂ ਇਕੱਠ ਵਿਚ ਉਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਣ ਅਤੇ ਥਾਂ ਪਰ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਠੱਲ ਪਾਉਣ ਦੇ ਉਪਰਾਲਿਆਂ ਬਾਰੇ ਵਿਚਾਰ ਵੀ ਸੁਣੇ, ਤਾਂ ਜੋ ਬੇਅਦਬੀਆਂ ਦਾ ਸਦੀਵੀਂ ਹੱਲ ਕੱਢਿਆ ਜਾਵੇ।ਉਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕਰਨਗੇ ਤੇ ਗੁਰਦੁਆਰਾ ਸੁਧਾਰ ਪ੍ਰਬੰਧ ਲਹਿਰ ਨੂੰ ਜੰਗੀ ਪੱਧਰ ’ਤੇ ਅੱਗੇ ਲੈ ਕੇ ਜਾਣਗੇ।
ਇਸ ਮੌਕੇ ਜਥੇਦਾਰਾਂ ਨੇ ਕਿਹਾ ਕਿ ਉਹ ਪੰਜਾਬ ਦੀ ਨੌਜਵਾਨ ਪਨੀਰੀ ਨੂੰ ਨਸ਼ੇ ਦੇ ਹੜ ’ਚ ਰੁੜਦੇ ਨਹੀ ਵੇਖ ਸਕਦੇ ਅਤੇ ਉਨਾਂ ਨੇ ਇਹ ਵੀ ਕਿਹਾ ਕਿ ਗ੍ਰੰਥੀ ਅਤੇ ਪਾਠੀ ਸਿੰਘਾਂ ਦਾ ਬਣਦਾ ਸਤਿਕਾਰ ਦਿਵਾਉਣ ਲਈ ਹਰ ਘੜੀ ਸਾਥ ਦੇਣਗੇ।ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਜੋ ਧਰਮ ਪ੍ਰਚਾਰ ਪ੍ਰਸਾਰ ਨਹੀ ਕਰ ਸਕੀ ਅਤੇ ਉਨਾਂ ਦੀ ਪ੍ਰਬੰਧਕੀ ਕਮੇਟੀ ’ਚ ਹੋ ਰਹੀਆਂ ਘਪਲੇਬਾਜੀਆਂ ਬਾਰੇ ਦੀ ਗੱਲ ਕੀਤੀ । ਉਨਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ।ਪਿਛਲੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਤੀਸਰੀ ਲਿਖਤ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਸਰਬ ਪ੍ਰਮਾਨਤ ਸਰੂਪ ਹੀ ਪ੍ਰਕਾਸ਼ ਹੋਣਗੇ ਨਾ ਕਿ ਕਿਸੇ ਵੀ ਲਿਖਾਰੀ ਦਾ ਲਿਖਿਆ ਹੋਇਆ ਸਰੂਪ ਕਿਉਂਕਿ ਬਹੁਤ ਸੂਝਵਾਨ ਅਤੇ ਬੁੱਧੀਜੀਵੀ ਲਿਖਾਰੀ ਹਨ, ਜੋ ਕਿ ਬਹੁਤ ਵਧੀਆ ਲਿਖਦੇ ਵੀ ਹਨ।ਉਨਾਂ ਕਿਹਾ ਕਿ ਪੁਰਤਾਨ ਲਿਖਤਾਂ ਦੀ ਸੰਭਾਲ ਕਰਨੀ ਬਹੁਤ ਵੱਡੀ ਚਨੌਤੀ ਹੈ, ਅਜਿਹੀਆਂ ਲਿਖਤਾਂ ਬਾਰੇ ਸਮੁੱਚੀ ਕੌਮ ਨੂੰ ਨਾਲ ਲੈ ਕੇ ਚੱਲਣ ਬਾਅਦ ਹੀ ਸੋਚਿਆ ਜਾਵੇਗਾ।
ਗੁਰਦੁਆਰਾ ਸੁਧਾਰ ਪ੍ਰਬੰਧ ਲਹਿਰ ਦੇ ਆਗਾਜ਼ ਦੇ ਚੌਥੇ ਪੜਾਅ ’ਚ ਇਕੱਤਰਤਾ ਕੀਤੀ ਗਈ ਹੈ। ਉਨਾਂ ਕਿਹਾ ਕਿ ਅਸੀ ਪੰਜਾਬ ਦਾ ਪੂਰਾ ਦੌਰਾ ਕਰਨ ਤੋਂ ਬਾਅਦ ਵਿਗੜੇ ਪ੍ਰਬੰਧ ਨੂੰ ਕਿਵੇਂ ਠੀਕ ਕਰਨਾ ਹੈ, ਇਸ ਬਾਰੇ ਸਮੂਹ ਬੁੱਧੀਜੀਵੀਆਂ ਨਾਲ ਵਿਚਾਰ ਕਰਕੇ ਗ੍ਰੰਥੀ ਅਤੇ ਪਾਠੀ ਸਿੰਘਾਂ ਦੇ ਪਰਿਵਾਰਾਂ ਬਾਰੇ ਵੀ ਸੋਚਣਾ ਹੈ।ਉਨਾਂ ਕਿਹਾ ਕਿ ਸਿੰਘਾਂ ਬਾਰੇ ਸੋਚਣਾ ਹੈ ਕਿ ਸਿੰਘਾਂ ਲਈ ਠੰਡੀਆਂ ਹਵਾਵਾਂ ਦੇ ਬੁਲੇ ਆਉਣ ਤੇ ਦੂਜੇ ਧਰਮਾਂ ਕੋਲ ਵੀ ਜਾਣ, ਉਹ ਅਜਿਹੀ ਦੀਵਾਰ ਉਸਾਰਨ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਸਮੂਹ ਧਰਮਾਂ ਦਾ ਸਤਿਕਾਰ ਵਧੇ।ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਅਹੁੱਦੇਦਾਰਾਂ ਵਿਚ ਭਾਈ ਗੁਰਦੀਪ ਸਿੰਘ ਬਰਾੜ, ਭਾਈ ਮੋਹਕਮ ਸਿੰਘ, ਪਰਵਿੰਦਰ ਸਿੰਘ ਬਾਲਿਆਂਵਾਲੀ, ਸਿਮਰਨਜੀਤ ਸਿੰਘ, ਭਾਈ ਜਫ਼ਰਵਾਲ, ਮੇਜਰ ਸਿੰਘ ਆਦਿ ਤੋਂ ਇਲਾਵਾ ਭਾਈ ਗਿਣਤੀ ਵਿਚ ਗ੍ਰੰਥੀ ਸਿੰਘ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media