ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲੇ ਵਿੱਚ ਕਿਸੇ ਵੀ ਥਾਂ ਜਾਂ ਸਾਧਨ ਉੱਤੇ ਇਤਰਾਜਯੋਗ ਇਸ਼ਤਿਹਾਰ ਜੋ ਕਿ ਨਸ਼ੇ ਦਾ ਪ੍ਰਚਾਰ ਜਾਂ ਕਿਸੇ ਵੀ ਧਰਮ ਦੇ ਖਿਲਾਫ ਜਾਂਦਾ ਹੋਵੇ ਉਤੇ ਮੁਕੰਮਲ ਪਾਬੰਦੀ ਲੱਗੀ ਹੋਈ ਹੈ।ਵਿਭਾਗ ਨੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੇ ਸਥਾਈ ਹੁਕਮਾਂ ਵਿੱਚ ਦੱਸਿਆ ਹੈ ਕਿ ਜੇਕਰ ਕੋਈ ਨਸ਼ੇ ਦੇ ਪ੍ਰਚਾਰ ਵਿੱਚ ਜਾਂ ਕਿਸੇ ਧਰਮ ਦੇ ਖਿਲਾਫ ਕੁੱਝ ਛਾਪਦਾ ਜਾਂ ਚਲਾਉਂਦਾ ਹੈ ਤਾਂ ਉਸ ਪ੍ਰਕਾਸ਼ਨਾਂ ਦੇ ਸੰਪਾਦਕ, ਪਿ੍ਰੰਟਸ, ਪਬਲਿਸ਼ਰਜ਼ ਦੇ ਖਿਲਾਫ ਪੰਜਾਬ ਸਪੈਸ਼ਲ ਪਾਵਰ (ਪ੍ਰੈਸ) ਐਕਟ, ਡਰੱਗ ਐਂਡ ਮੈਜਿਕ ਰੈਮੀਡੀਜ਼ ਐਕਟ ਅਤੇ ਰਜਿਸਟਰੇਸ਼ਨ ਆਫ ਬੁੱਕ ਐਕਟ ਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਕੱਤਰ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿੱਖ ਕੇ ਅਜਿਹੀ ਇਤਰਾਜਯੋਗ ਇਸ਼ਤਹਾਰਬਾਜੀ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media