ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪ੍ਰਿਥਵੀ ਅਤੇ ਵਾਤਾਵਰਣ ਸੰਭਾਲ ਸੰਸਥਾ ਮਿਸ਼ਨ ਆਗਾਜ ਨੇ ਹਰ ਸ਼ਹਿਰੀ ਨੂੰ ਜੁਲਾਈ ਦੇ ਮਹੀਨੇ
ਵਿੱਚ ਪੌਦੇ ਲਗਾਉਣ ਅਤੇ ਮੀਂਹ ਦੇ ਪਾਣੀ ਦਾ ਭੰਡਾਰ ਕਰ ਕੇ ਇਸ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਹੈ।ਅੱਜ ਇਕ ਸਾਦਾ ਸਮਾਗਮ ਦੌਰਾਨ ਲੋਕਾਂ ਨੂੰ ਸੰਭੋਧਿਤ ਕਰਦਿਆਂ ਸੰਸਥਾ ਦੇ ਮੈਬਰਾਂ ਦੀਪਕ ਬੱਬਰ, ਮਨਜੀਤ ਜਾਗਰਾ, ਵਿਸ਼ਾਲ ਸ਼ਰਮਾ, ਲਕਸ਼ਮੀ ਗਿੱਲ, ਮਮਤਾ ਤੇ ਪ੍ਰਵੀਨ ਆਦਿ ਨੇ ਕਿਹਾ ਹੈ ਕਿ ਮਿਸ਼ਨ ਆਗਾਜ ਕਿਸੇ ਨਾ ਕਿਸੇ ਤਰਾਂ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਲਗਾਉਣ ਪ੍ਰਤੀ ਜਾਗਰੂਕ ਕਰਦਾ ਰਹਿੰਦਾ ਹੈ।ਉਨਾਂ ਕਿਹਾ ਕਿ ਹਰ ਸਾਲ ਮਾਨਸੂਨ ਦੀ ਆਮਦ `ਤੇ ਸੰਸਥਾ ਵਲੋਂ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ। ਇਸ ਲਈ ਸ਼ਹਿਰੀ ਆਪਣੇ ਹੱਥਾਂ ਨਾਲ ਇੱਕ ਰੁੱਖ ਜਰੂਰ ਲਗਾਉਣ।
ਦੀਪਕ ਬੱਬਰ ਨੇ ਕਿਹਾ ਕਿ ਬੀਤੇ ਸਮੇਂ ਅੰਮ੍ਰਿਤਸਰ ਵਿਚ ਵਿਕਾਸ ਦੇ ਨਾਂ `ਤੇ ਵੱਡੀ ਗਿਣਤੀ ਵਿਚ ਪਲੇ ਹੋਏ ਪੁਰਾਣੇ ਰੁੱਖਾਂ ਦਾ ਕਾਫੀ ਵਿਨਾਸ਼ ਕੀਤਾ ਗਿਆ ਹੈ।ਜਿਸ ਨੂੰ ਪੂਰਾ ਕਰਨ ਲਈ ਰੁੱਖ ਲਗਾਉਣੇ ਬਹੁਤ ਜਰੂਰੀ ਹਨ।ਉਨਾਂ ਕਿਹਾ ਕਿ ਆਪਣੇ ਆਲੇ-ਦੁਆਲੇ ਖਾਲੀ ਜਗ੍ਹਾ ਅਤੇ ਸੜਕਾਂ ਕਿਨਾਰੇ ਇਥੋ ਤੱਕ ਗਲੀ ਜਾਂ ਆਪਣੇ ਘਰ ਅੱਗੇ ਵਿਚ ਵੀ ਕੇਵਲ ਡੇੜ ਫੁੱਟ ਡੂੰਘਾ ਟੋਆ ਪੁੱਟ ਕੇ ਉਸ ਦੀ ਮਿੱਟੀ ਨਰਮ ਕਰਕੇ ਥੋੜਾ ਪਾਣੀ ਪਾ ਕੇ ਦੋ-ਤਿੰਨ ਦਿਨ ਬਾਅਦ ਉਸ ਵਿਚ ਆਪਣੀ ਪੰਸਦ ਦੇ ਪੌਦੇ ਲਗਾੳ।ਉਨਾਂ ਕਿਹਾ ਕਿ ਇਹ ਪੋਦੇ ਸੰਸਥਾ ਪਾਸੋਂ ਜਾਂ ਸਰਕਾਰੀ ਨਰਸਰੀ ਵਿੱਚਨਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਸੰਸਥਾ ਵਲੋਂ ਲੋਕਾਂ ਨੂੰ ਪੌਦੇ ਵੀ ਵੰਡੇ ਗਏ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media