ਪਠਾਨਕੋਟ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਅਪੰਗ ਵਿਅਕਤੀਆਂ ਨੂੰ ਵੱਖ ਵੱਖ ਸਹੂਲਤਾਂ ਦੇਣ ਲਈ ਆਯੋਜਿਤ ਕੀਤੇ ਜਾਣ ਵਾਲੇ
ਵਿਸ਼ੇਸ਼ ਕੈਂਪਾਂ ਸਬੰਧੀ ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਪਠਾਨਕੋਟ ਦੀ ਪ੍ਰਧਾਨਗੀ ਹੇਠ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਵਿਭਾਗਾਂ ਦੇ ਜਿਲਾ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿੱਚ ਜਸਬੀਰ ਸਿੰਘ ਜਿਲਾ ਸਮਾਜਿਕ ਸੁਰੱਖਿਆ ਅਫਸਰ, ਡਾ. ਤਰਸੇਮ ਸਿੰਘ ਜਿਲਾ ਸਿਹਤ ਅਫਸਰ, ਨਰਿੰਦਰ ਸਿੰਘ ਜਿਲਾ ਪ੍ਰੋਗਰਾਮ ਅਫਸਰ, ਜਿਲਾ ਸਿੱਖਿਆ ਅਫਸਰ (ਸੈਕੰਡਰੀ) ਤੇ ਐਲੀਮੈਂਟਰੀ ਦੇ ਨੁੰਮਾਇਦੇ ਹਾਜਰ ਸਨ।
ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਪੰਗ ਵਿਅਕਤੀਆਂ ਨੂੰ ਵੱਖ ਵੱਖ ਸਹੂਲਤਾਂ ਦੇਣ ਲਈ ਮਹੀਨਾ ਜੁਲਾਈ 2017 ਦੌਰਾਨ ਬਲਾਕ ਪੱਧਰੀ ਅਤੇ ਤਹਿਸੀਲ ਪੱਧਰੀ ਕੈਂਪ ਲਗਾਏ ਜਾ ਰਹੇ ਹਨ।ਜਿਸ ਵਿੱਚ ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ, ਪੈਨਸ਼ਨ ਫਾਰਮ, ਬੱਸ ਪਾਸ, ਆਈ.ਡੀ ਕਾਰਡ ਆਦਿ ਬਣਾਏ ਜਾਣਗੇ।ਉਨਾਂ ਦੱਸਿਆ ਕਿ 11 ਜੁਲਾਈ ਨੂੰ ਸਿਵਲ ਹਸਪਤਾਲ ਪਠਾਨਕੋਟ, 14 ਜੁਲਾਈ ਨੂੰ ਮੁੱਢਲਾ ਸਿਹਤ ਕੇਂਦਰ ਬਧਾਨੀ, 21 ਜੁਲਾਈ ਨੂੰ ਮੁੱਢਲਾ ਸਿਹਤ ਕੇਂਦਰ ਨਰੋਟ ਜੈਮਲ ਸਿੰਘ ਅਤੇ 28 ਜੁਲਾਈ ਨੂੰ ਮੁੱਢਲਾ ਸਿਹਤ ਕੇਂਦਰ ਘਰੋਟਾ ਵਿਖੇ ਜਿਲਾ ਸਮਾਜਿਕ ਸੁਰੱਖਿਆ ਵਿਭਾਗ ਪਠਾਨਕੋਟ ਵੱਲੋਂ ਕੈਂਪ ਲਗਾਏ ਜਾਣਗੇ।ਉਨਾਂ ਨੇ ਅਪੰਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਕੈਂਪ ਵਿੱਚ ਆਪਣੀਆਂ ਦੋ ਪਾਸਪੋਰਟ ਫੋਟੋਆਂ, ਆਧਾਰ ਕਾਰਡ, ਵੋਟਰ ਕਾਰਡ ਆਦਿ ਲੈ ਕੇ ਆਉਣ ਨੂੰ ਯਕੀਨੀ ਬਣਾਉਣ।ਉਨਾਂ ਨੇ ਇਹ ਵੀ ਕਿਹਾ ਕਿ ਜਿੰਨਾਂ ਵਿਅਕਤੀਆਂ ਦੇ ਪਹਿਲਾਂ ਅਪੰਗਤਾ ਸਬੰਧੀ ਸਰਟੀਫਿਕੇਟ ਬਣ ਚੁੱਕੇ ਹਨ, ਉਹ ਇੰਨਾਂ ਕੈਂਪਾਂ ਵਿੱਚ ਦੁਬਾਰਾ ਤੋਂ ਸਰਟੀਫਿਕੇਟ ਨਹੀਂ ਬਣਵਾ ਸਕਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media