Wednesday, March 11, 2026

ਕੈਂਸਰ ਸੰਸਥਾਨ ਵਿਖੇ 25 ਕਰੋੜ ਦੀ ਮਸ਼ੀਨ ਦਾ ਸਿਹਤ ਮੰਤਰੀ ਨੇ ਕੀਤਾ ਉਦਘਾਟਨ

ਕਿਹਾ ਇਤਿਹਾਸ ਬਣ ਕੇ ਰਹਿ ਜਾਵੇਗੀ ਇੱਕ ਦਿਨ ਕੈਂਸਰ ਟਰੇਨ
ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਤੋਂ ਰਾਜਸਥਾਨ ਜਾਣ ਵਾਲੀ ਰੇਲ ਗੱਡੀ, ਜਿਸ ਵਿੱਚ ਕੈਂਸਰ ਪੀੜਤ PPN0707201703ਲੋਕ ਇਲਾਜ ਕਰਵਾਉਣ ਲਈ ਸਫਰ ਕਰਦੇ ਹਨ, ਇੱਕ ਦਿਨ ਇਤਿਹਾਸ ਬਣ ਕੇ ਰਹਿ ਜਾਵੇਗੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕੈਂਸਰ ਪੀੜਤਾਂ ਨੂੰ ਰਾਹਤ ਅਤੇ ਇਲਾਜ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਕਿਸੇ ਵੀ ਕੈਂਸਰ ਪੀੜਤ ਵਿਅਕਤੀ ਨੂੰ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਨਹੀਂ।ਇਸ ਗੱਲ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਬ੍ਰਹਮ ਮਹਿੰਦਰਾ ਵਿਕਸਤ ਕੈਂਸਰ ਸੰਸਥਾਨ ਮਾਨਸਾ ਰੋਡ ਵਿਖੇ 25 ਕਰੋੜ ਦੀ ਲਾਗਤ ਵਾਲੀ ਮਸ਼ੀਨ ਲੀਨੀਅਰ ਐਕਸੀਲਰੇਟਰ ਦਾ ਉਦਘਾਟਨ ਕਰਨ ਪਹੁੰਚੇ ਸਨ।
ਉਨਾਂ ਦੱਸਿਆ ਕਿ ਇਹ ਮਸ਼ੀਨ ਕੈਂਸਰ ਪੀੜਤਾਂ ਦਾ ਐਡਵਾਂਸ ਰੂਪ ’ਚ ਇਲਾਜ ਕਰਦੀ ਹੈ ਜਿਸ ਤਹਿਤ ਸਰੀਰ ਦੇ ਸਿਹਤਮੰਦ ਸੈੱਲ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਸਿਰਫ ਕੈਂਸਰ ਸੈੱਲ ਹੀ ਖਤਮ ਕੀਤੇ ਜਾਂਦੇ ਹਨ।ਇਸ ਇਲਾਜ ਨੂੰ ਟਾਰਗੇਟਿਡ ਟਰੀਟਮੈਂਟ ਕਹਿੰਦੇ ਹਨ ਅਤੇ ਇਸ ਨਾਲ ਮਰੀਜ਼ ਜਲਦੀ ਠੀਕ ਹੁੰਦਾ ਹੈ ਉਨਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਕੈਂਸਰ ਪੀੜਤਾਂ ਨੂੰ ਮੁਫਤ ਅਤੇ ਵਧੀਆ ਇਲਾਜ ਮੁਹਈਆ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕੇ ਇਸ ਤੋਂ ਇਲਾਵਾ ਸਰਕਾਰ ਦੁਆਰਾ ਸਰਕਾਰੀ ਹਸਪਤਾਲਾਂ ’ਚ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਬਠਿੰਡਾ ਸਿਵਲ ਹਸਪਤਾਲ ਵਿਖੇ ਮੈਕਸ ਹਸਪਤਾਲ ਦੇ ਸੁਪਰ ਸਪੈਸ਼ਲਿਸਟ ਡਾਕਟਰ ਮਰੀਜ਼ਾਂ ਦਾ ਮੁਫਤ ਇਲਾਜ ਕਰਦੇ ਹਨ।ਇਸ ਕੜੀ ਤਹਿਤ ਲੋਕਾਂ ਨੂੰ ਵਧੀਆ ਇਲਾਜ ਦੇਣ ਲਈ ਪੰਜਾਬ ਸਰਕਾਰ ਦੁਆਰਾ ਸਰਕਾਰੀ ਹਸਪਤਾਲਾਂ ਅਤੇ ਡਿਪਸਪੈਂਸਰੀਆਂ ’ਚ ਸਟਾਫ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਨਾਂ ਸਾਰੇ ਯਤਨਾਂ ਕਰਕੇ ਇਕ ਦਿਨ ਪੰਜਾਬ ਤੋਂ ਜਾਂਦੀ ਕੈਂਸਰ ਰੇਲ ਗੱਡੀ ਖਾਲੀ ਜਾਵੇਗੀ।ਬ੍ਰਹਮ ਮਹਿੰਦਰਾ ਨੇ ਦਸਿਆ ਕੇ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ’ਚ ਮੁਫਤ ਡਾਇਲਸਿਸ ਦੀ ਸੇਵਾ ਵੀ ਉਪਲੱਬਧ ਕਰਵਾਈ ਜਾ ਰਹੀ ਹੈ।ਜਿਹੜਾ ਇਲਾਜ ਪ੍ਰਈਵੇਟ ਹਸਪਤਾਲਾਂ ’ਚ ਲੱਖਾਂ ਰੁਪਇਆ ’ਚ ਕਰਵਾਇਆ ਜਾਂਦਾ ਹੈ। ਉਹ ਹੁਣ ਸਰਕਾਰੀ ਹਸਪਤਾਲਾਂ ’ਚ ਮੁਫਤ ਉਪਲੱਬਧ ਹੈ।ਉਨਾਂ ਨੇ ਹਸਪਤਾਲ ’ਚ ਮੌਜੂਦ ਕੈਂਸਰ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਇਲਾਜ ਸੇਵਾਵਾਂ ਬਾਰੇ ਪੁੱਛਿਆ ।ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ, ਵਿਕਸਤ ਕੈਂਸਰ ਸੰਸਥਾਨ ਦੇ ਡਾਇਰੈਕਟਰ ਡਾ. ਆਰ.ਕੇ ਮਹਾਜਨ, ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਸਿਵਲ ਸਰਜਨ ਡਾ.ਆਰ ਐਸ ਰੰਧਾਵਾ ਅਤੇ ਸੂਬੇ ਦੇ ਵੱਖ-ਵੱਖ ਹਸਪਤਾਲਾਂ ਦੇ ਕੈਂਸਰ ਵਿਭਾਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply