ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨੋਟਿੰਗਮ ਯੁਨੀਵਰਸਿਟੀ ਯੂ.ਕੇ ਵੱਲੋ ਚੀਫ਼ ਖਾਲਸਾ ਦੀਵਾਨ ਦੇ ਵਿਦਿਆਰਥੀਆਂ ਲਈ ਸ੍ਰੀ ਗੁਰੂ
ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ 3 ਤੋ 7 ਜੁਲਾਈ ਤੱਕ ਇੱਕ ਹਫਤੇ ਦਾ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਪੌ੍ਰਫੈਸ਼ਨਲ ਸਰਟੀਫਿਕੇਟ ਕੋਰਸ ਸਮਾਪਤ ਹੋ ਗਿਆ।ਇਸ ਕੋਰਸ ਦੌਰਾਨ ਨੋਟਿੰਗਮ ਯੁਨੀਵਰਸਿਟੀ ਦੇ ਨੋਟਿੰਗਮ ਸਕੂਲ ਆਫ ਬਿਜਨੈਸ ਦੇ ਸੀਨੀਅਰ ਲੈਕਚਰਾਰ ਮਿ: ਮੈਥਿਊ ਵੇਲਿਸ ਤੇ ਮਿਸ ਸੇਰਾਹ ਐਕੇਲੋਲਾ ਨੇ ਵਿਦਿਆਰਥੀਆਂ ਨੁੰ ਬਿ�ਿਟਸ਼ ਬਿਜ਼ਨੱਸ ਸਕੂਲ ਦੀਆਂ ਪੜ੍ਹਨ ਪੜ੍ਹਾਉਣ ਅਤੇ ਮੁਲੰਕਣ ਵਿਧੀਆਂ ਦੀਆ ਬਰੀਕੀਆਂ ਸਿੱਖਾਈਆਂ।ਉਹਨਾਂ ਵਿਦਿਆਰਥੀਆਂ ਨੂੰ ਸੈਮੀਨਾਰਾਂ, ਲੈਕਚਰਾਂ ਤੇ ਪ੍ਰੈਕਟੀਕਲ ਸਾਧਨਾਂ ਰਾਹੀਂ ਯੂ.ਕੇ ਦੀਆਂ ਪ੍ਰਮੁੱਖ ਯਨੀਵਰਸਿਟੀਆਂ ਦੇ ਬੈਸਟ ਬਿਜਨੈਸ ਸਕੂਲਾਂ ਵਿਚ ਪੜਾਈੇ ਜਾ ਰਹੀਆਂ ਤਕਨੀਕਾਂ ਬਾਰੇ ਦੱਸਿਆ।ਵਿਦਿਆਰਥੀਆਂ ਨੇ ਬਹੁਤ ਹੀ ਮਨੋਰੰਜਕ ਢੰਗ ਨਾਲ ਪੜਾਏ ਗਏ ਵਿਸ਼ਿਆਂ ਦੀ ਜਾਣਕਾਰੀ ਉਤਸ਼ਾਹ ਨਾਲ ਪ੍ਰਾਪਤ ਕੀਤੀ।ਕੋਰਸ ਦੇ ਅੰਤਮ ਦਿਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਵਿਸ਼ੇਸ਼ ਤੌਰ `ਤੇ ਪੁੱਜੇ।ਨੋਟਿੰਗਮ ਯੁਨੀਵਰਸਿਟੀ ਯੂ.ਕੇ ਵਲੋਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਪੌ੍ਰਫੈਸ਼ਨਲ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਚਰਨਜੀਤ ਸਿੰਘ ਚੱਢਾ ਨੇ ਯੂ.ਕੇ ਡੇਲੀਗੇਟਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਹਨਾਂ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਪੌ੍ਰਫੈਸ਼ਨਲ ਕੋਰਸਾਂ ਰਾਹੀਂ ਸੀ.ਕੇ.ਡੀ ਵਿਦਿਆਰਥੀ ਅਪਣੇ ਤਜੁਰਬੇ ਤੇ ਕੁਸ਼ਲਤਾ ਨੂੰ ਇੰਟਰਨੈਸ਼ਨਲ ਲੈਵਲ ਤੇ ਉਜਾਗਰ ਕਰਦਿਆਂ ਵਿਦੇਸ਼ੀ ਵਿਦਿਅਕ ਸੰਸਥਾਵਾਂ ਵਿਚ ਅਸਾਨੀ ਨਾਲ ਅਪਣਾ ਸਥਾਨ ਬਣਾ ਸਕਣਗੇ ਤੇ ਅਜਿਹੀ ਪਾਰਟਨਰਸ਼ਿਪ ਸੀ.ਕੇ.ਡੀ ਵਿਦਿਆਰਥੀਆਂ ਲਈ ਵਿਦੇਸ਼ਾਂ ਵਿਚ ਸੁਨਿਹਰੇ ਭਵਿਖ ਬਣਾਉਣ ਵਿਚ ਲਾਹੇਵੰਦ ਸਿੱਧ ਹੋਵੇਗੀ।ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਅੱਗੇ ਵੀ ਨੋਟਿੰਗਮ ਯੁਨੀਵਰਸਿਟੀ ਨਾਲ ਰਿਸਰਚ, ਡਿਊਲ ਡਿਗਰੀ ਪੋ੍ਰਗਰਾਮ, ਫੈਕਲਟੀ ਤੇ ਸਟੂਡੈਂਟ ਐਕਸਚੇਂਜ ਪ੍ਰੋਗਰਾਮਾਂ ਬਾਰੇ ਵੀ ਵਿਚਾਰ ਕਰੇਗੀ।
ਅੰਤ ਚੀਫ ਖਾਲਸਾ ਦੀਵਾਨ ਰਿਵਾਇਤਾਂ ਅਨੁਸਾਰ ਲੈਕਚਰਾਰ ਮਿ: ਮੈਥਿਊ ਵੇਲਿਸ ਤੇ ਮਿਸ ਸੇਰਾਹ ਐਕੇਲੋਲਾ ਨੂੰ ਸੀ.ਕੇ.ਡੀ ਮੈਨੇਜਮੈਂਟ ਵਲੋਂ ਸਿਰੋਪਾਓ ਤੇ ਭੇਂਟ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਇੰਜੀਨੀਅਰ ਜੈਦੀਪ ਸਿੰਘ ਤੇ ਸਕੂਲ ਦੀਆਂ ਮੁੱਖ ਅਧਿਆਪਕਾਵਾਂ ਵੀ ਸ਼ਾਮਲ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media