Friday, August 14, 2026

ਵਿਕਾਸ ਕਾਰਜ ਦੀ ਮੰਗ ਕਰਦਿਆਂ ਆਵਜਾਈ ਰੋਕੀ ਤੇ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਤਰਨਤਾਰਨ ਰੋਡ ਸਥਿਤ ਖਾਲਸਾ ਨਗਰ ਵਿੱਚ ਵਿਕਾਸ ਕਾਰਜ ਦੀ ਮੰਗ ਨੂੰ ਲੈ ਕੇ ਖਾਲਸਾ ਨਗਰ ਵੈਲਫੇਅਰ PPN0907201705ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਜੱਜ ਦੀ ਅਗਵਾਈ `ਚ ਰੇਲਵੇ ਫਾਟਕ ਕੋਟ ਮਿੱਤ ਸਿੰਘ ਵਿਖੇ ਇਲਾਕਾ ਵਾਸੀਆਂ ਨੇ ਸੜਕ `ਤੇ ਬੈਠ ਕੇ ਧਰਨਾ ਲਾਇਆ ਅਤੇ ਆਵਾਜਾਈ ਰੋਕ ਕੇ ਨਗਰ ਨਿਗਮ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਲਾਏ ।
ਇਸ ਸਮੇਂ ਪ੍ਰਧਾਨ ਜੱਜ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਵਲੋਂ ਵਿਸਾਰੇ ਜਾਣ `ਤੇ ਖਾਲਸਾ ਨਗਰ ਵਾਸੀ ਸੀਵਰੇਜ ਤੇ ਵਾਟਰ ਸਪਲਾਈ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਸੜਕਾਂ ਵਿੱਚ ਟੋਏ ਹਨ ਅਤੇ ਗਲੀਆਂ ਬਾਜਾਰਾਂ ਵਿੱਚ ਖੜਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।ਉਨਾ ਨੇ ਲੋਕਾਂ ਦੇ ਘਰਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਕਈ ਜਾਨਾਂ ਜਾ ਚੁੱਕੀਆਂ ਹਨ।ਲੇਕਿਨ ਮੌਜੂਦਾ ਸਰਕਾਰ ਵੀ ਉਨਾਂ ਦੀ ਸੁਣਵਾਈ ਨਹੀਂ ਕਰ ਰਹੀ।ਪ੍ਰਧਾਨ ਜੱਜ ਨੇ ਚੇਤਾਵਨੀ ਦੇਂਦਿਆਂ ਕਿਹਾ ਕਿ ਜੇਕਰ ਲੌਨੀ ਵਿੱਚ ਵਿਕਾਸ ਦੇ ਕਾਰਜ ਜਲਦ ਸ਼ੁਰੂ ਨਾ ਹੋਏ ਤਾਂ ਜੀ.ਟੀ ਰੋਡ ਹਾਈਵੇਅ ਜਾਮ ਕੀਤਾ ਜਾਵੇਗਾ।
ਇਸੇ ਦੌਰਾਨ ਮੌਕੇ `ਤੇ ਪਹੁੰਚੇ ਸੀਵਰੇਜ ਬੋਰਡ ਦੇ ਐਸ.ਡੀ.ਓ ਜੋਗਿੰਦਰਪਾਲ ਪਾਂਡੇ ਅਤੇ ਤਸੀਲਦਾਰ ਜੇ.ਪੀ ਸਲਵਾਨ ਅੰਮ੍ਰਿਤਸਰ-1 ਨੇ ਇਲਾਕਾ ਵਾਸੀਆਂ ਪਾਸੋਂ ਮੰਗ ਪੱਤਰ ਲੈ ਕੇ ਲੋਕਾਂ ਦੀਆਂ ਮੁਸ਼ਕਲਾਂ ਛੇਤੀ ਹੱਲ ਕਰਨ ਦਾ ਭੋਰਸਾ ਦਿਤਾ ਤਾਂ ਧਰਨਾ ਖਤਮ ਕਰ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ।ਇਸ ਮੋਕੇ ਸੁਖਵਿੰਦਰ ਸਿੰਘ ਗੁਰਚਰਨ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ, ਦੀਪਕ ਕੁਮਾਰ, ਅਰਵਿੰਦਰ ਸਿੰਘ, ਮੰਗਲ ਸਿੰਘ, ਬੀਬੀ ਨਿਰਮਲ ਜੀਤ ਕੋਰ, ਕਸ਼ਮੀਰ ਕੋਰ, ਗੁਰਪਾਲ ਕੋਰ, ਬਲਵਿੰਦਰ ਕੋਰ, ਦਰਸ਼ਨ ਕੋਰ, ਪ੍ਰਮਿੰਦਰ ਕੋਰ, ਸੁਖਵਿੰਦਰ ਕੋਰ, ਨੀਲਮ ਕੋਰ, ਪ੍ਰਵੀਨ ਕੋਰ , ਤਰਲੋਚਨ ਕੋਰ, ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply