ਚੌਂਕ ਮਹਿਤਾ. 9 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਵਿਖੇ ਸਥਿਤ ਧੰਨ ਧੰਨ ਬਾਬਾ ਇਲਾਹੀ ਸ਼ਾਹ ਜੀ ਦਾ ਦੋ ਰੋਜਾ ਸਲਾਨਾ ਜੋੜ
ਮੇਲਾ ਪ੍ਰਵਾਸੀ ਵੀਰਾਂ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਬੜੀ ਹੀ ਸਰਧਾ ਨਾਲ ਮਨਾਇਆ ਗਿਆ।4 ਜੁਲਾਈ ਨੂੰ ਮੇਲੇ ਦੀ ਸ਼ੁਰੂਅਤ ਬਾਬਾ ਅਲਾਹੀ ਸ਼ਾਹ ਦੀ ਦਰਗਾਹ `ਤੇ ਗੁਰਮੇਜ ਸਿੰਘ ਤੇ ਪ੍ਰਧਾਨ ਬਲਜਿੰਦਰ ਸਿੰਘ ਆੜ੍ਹਤੀ ਐਸੋਸੀਏਸ਼ਨ ਅਤੇ ਕਮੇਟੀ ਪ੍ਰਧਾਨ ਰਵੀ ਦਬੁਰਜੀ, ਪ੍ਰਧਾਨ ਦਵਿੰਦਰ ਸਿੰਘ ਰੰਧਾਵਾ, ਮੇਲੇ ਦੇ ਸੀਨੀਅਰ ਮੁੱਖ ਪ੍ਰਬੰਧਕ ਤੇ ਬੁਲਾਰੇ ਕੁਲਬੀਰ ਸਿੰਘ ਉਦੋਨੰਗਲ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਆਦਿ ਨੇ ਚਾਦਰ ਚੜ੍ਹਾ ਕੇ ਕੀਤੀ।
ਇਸ ਉਪਰੰਤ ਪੰਜਾਬ ਦੇ ਮਸ਼ਹੂਰ ਸੋਮਣੀ ਸਿੰਗਰ ਸੁਰਿੰਦਰ ਛਿੰਦਾ-ਬੀਬਾ ਦਿਲਪ੍ਰੀਤ ਅਤੇ ਰਾਜਾ ਸਿੱਧੂ-ਬੀਬਾ ਰਾਜਵਿੰਦਰ ਕੌਰ ਪਟਿਆਲਾ ਤੇ ਕਵਾਲ ਕੁਲਦੀਪ ਕਾਦਰ ਨੇ ਆਪਣੀ ਬੁਲੰਦ ਅਵਾਜ਼ ਨਾਲ ਦਰਸਕਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ 5 ਜੁਲਾਈ ਨੂੰ ਮਿਸ ਨੀਲਮ-ਦਿਲਰਾਜ ਤੇ ਪਾਲੀਵੁੱਡ ਤੇ ਬਾਲੀਵੁੱਡ ਗਾਇਕ ਮਾਸਟਰ ਸਲੀਮ ਨੇ ਆਪਣੀ ਮੰਤਰ ਮੁਗਧ ਅਵਾਜ਼ ਨਾਲ ਸਰੋਤਿਆਂ ਨੂੰ ਕੀਲਿਆ।ਮੇਲੇ ਵਿੱਚ ਵਿਸ਼ੇਸ ਤੋਰ ਤੇ ਪਹੁੰਚੇ ਮੁੱਖ ਮਹਿਮਾਨ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਨੂੰ ਕਮੇਟੀ ਮੈਂਬਰਾਂ ਨੇ ਸਨਮਾਨਿਤ ਕੀਤਾ।ਸਟੇਜ ਸੈਕਟਰੀ ਦੀ ਸੇਵਾ ਕੁਲਬੀਰ ਸਿੰਘ ਰੰਧਾਵਾ ਨੇ ਨਿਭਾਈ ।
ਇਸ ਮੌਕੇ ਜਥੇ. ਰਾਜਬੀਰ ਸਿੰਘ ਉਦੋਨੰਗਲ, ਚੇਅਰਮੈਨ ਡਾ.ਪ੍ਰਮਜੀਤ ਸਿੰਘ ਸੰਧੂ, ਐਸ.ਐਚ.ਓ ਪਰਮਜੀਤ ਸਿੰਘ, ਅਜੈਪਾਲ ਸਿੰਘ ਸ਼ਾਹ, ਪਟਵਾਰੀ ਗੁਲਜਾਰ ਸਿੰਘ, ਸੁੱਚਾ ਸਿੰਘ, ਕੁਲਦੀਪ ਸਿੰਘ ਕੀਪਾ, ਲਖਮੀਰ ਸਿੰਘ ਸ਼ਾਹ, ਅਜੈਬ ਸਿੰਘ ਬੇਰ ਵਾਲੇ, ਹਰਬੰਸ ਲਾਲ, ਮੋਹਣ ਸਿੰਘ ਬੂੜੇਨੰਗਲ, ਸੋਨਾ ਪ੍ਰਜਾਪੱਤ, ਬੱਬ ਆਦਿ ਕਮੇਟੀ ਮੈਬਰਾਂ ਤੋ ਇਲਾਵਾ ਹਰਭਜਨ ਸਿੰਘ, ਆਤਮਬੀਰ ਸਿੰਘ, ਹਰਮਨ ਰੰਧਾਵਾ, ਸ਼ੱਬਾ ਚੰਨਣਕੇ, ਰਾਣਾ ਸ਼ਾਹ, ਨਵ ਰੰਧਾਵਾ ਆਦਿ ਮੋਹਤਬਰ ਸੱਜਣ ਹਾਜ਼ਰ ਸਨ। ਮੇਲੇ ਦੇ ਅਖੀਰ ਵਿੱਚ ਮੁੱਖ ਬੁਲਾਰੇ ਤੇ ਪ੍ਰਬੰਧਕ ਕੁਲਬੀਰ ਰੰਧਾਵਾ ਤੇ ਇੰਸਪੈਕਟਰ ਗੁਰਮੇਜ ਸਿੰਘ ਰੰਧਾਵਾ ਨੇ ਮੇਲੇ ਵਿੱਚ ਪੁੱਜੀਆ ਸਖਸ਼ੀਅਤਾਂ ਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media