ਵਿਸ਼ਵ ਨੌਜਵਾਨ ਹੁਨਰ ਦਿਵਸ ਮੌਕੇ ਸਮਾਗਮ
ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿ੍ਰਤਸਰ ਵਿਚ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਲਟੀ ਸਕਿਲ ਡਵਿਲਪਮੈਂਟ ਸੈਂਟਰ ਵਿਚ
ਵਿਸ਼ਵ ਨੌਜਵਾਨ ਹੁਨਰ ਦਿਵਸ ਮਨਾਇਆ ਗਿਆ।ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਲੈ ਰਹੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਜੋਕੇ ਸਮੇਂ ਵਿਚ ਕੋਈ ਵੀ ਦੇਸ਼ ਤਰੱਕੀ ਦੀਆਂ ਪੌੜੀਆਂ ਤਾਂ ਹੀ ਚੜ ਸਕਦਾ ਹੈ, ਜੇਕਰ ਉਥੋਂ ਦਾ ਨੌਜਵਾਨ ਹੁਨਰਮੰਦ ਹੋਵੇ।ਉਨਾਂ ਕਿਹਾ ਕਿ ਪੰਜਾਬ ਵਿਚ ਰੋਜ਼ਗਾਰ ਲਈ ਮੌਕਿਆਂ ਦੀ ਕੋਈ ਘਾਟ ਨਹੀਂ, ਬਲਕਿ ਹੁਨਰ ਦੀ ਵੱਡੀ ਘਾਟ ਹਰੇਕ ਖੇਤਰ ਵਿਚ ਹੈ। ਉਨਾਂ ਕਿਹਾ ਕਿ ਇਥੋਂ ਕੰਮ ਸਿੱਖ ਕੇ ਜਾਣ ਵਾਲਿਆਂ ਨੂੰ ਨੌਕਰੀ ਦੀ ਕੋਈ ਘਾਟ ਨਹੀਂ ਆਉਣ ਵਾਲੀ, ਬੱਸ ਲੋੜ ਹੈ ਕੰਮ ਨੂੰ ਢੰਗ-ਤਰੀਕੇ ਨਾਲ ਸਿੱਖਣ ਦੀ।ਇਸ ਮੌਕੇ ਉਨਾਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਸਟਾਲ ਵੀ ਵੇਖੇ ਅਤੇ ਸਿਖਿਆਰਥੀਆਂ ਦੇ ਕੰਮ ਦੀ ਤਾਰੀਫ ਕੀਤੀ। ਸੰਸਥਾ ਵੱਲੋਂ ਸੈਂਟਰ ਹੈਡ ਸੁਖਜਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਪਰਮਿੰਦਰਜੀਤ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
ਕੈਪਸ਼ਨ- ਮਲਟੀ ਸਕਿਲ ਸੈਂਟਰ ਵਿੱਚ ਵਿਦਿਆਰਥੀਆਂ ਵਲੋਂ ਲਗਾਏ ਗਏ ਸਟਾਲ ਵੇਖਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ।(ਸੱਗੂ ਫੋਟੋ ਨੰਬਰ 2)
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media