Tuesday, March 17, 2026

ਕਾਹਲੋਂ ਸਰਬਸੰਮਤੀ ਨਾਲ ਐਸਆਰ ਆਇਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਪੈਟਰੋਲ ਪੰਪ ਡੀਲਰ ਤੇ ਸਾਬਕਾ ਜਿਲਾ ਅਟਾਰਨੀ ਨਰਿੰਦਰ ਸਿੰਘ ਕਾਹਲੋਂ ਨਵੀਂ ਬਣੀ Petrol Pumpਐਸਆਰ ਆਇਲ ਡੀਲਰਜ਼ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ।ਐਸ.ਆਰ ਪੈਟਰੋਲੀਅਮ ਕੰਪਨੀ ਦੇ ਡੀਲਰਾਂ ਦੀ ਅੱਜ ਸਥਾਨਕ ਹੋਟਲ `ਚ ਹੋਈ ਮੀਟਿੰਗ ਵਿੱਚ ਪੰਜਾਬ ਭਰ ਤੋਂ 40 ਦੇ ਕਰੀਬ ਡੀਲਰਾਂ ਨੇ ਸ਼ਿਰਕਤ ਕੀਤੀ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ।ਇਸ ਸਮੇਂ ਹਰਦੀਪ ਸਿੰਘ ਸ਼ਾਹ ਸਰਪ੍ਰਸਤ, ਮੁਕੇਸ਼ ਨੰਦਾ ਜਨਰਲ ਸਕੱਤਰ, ਗੁਰਦੀਪ ਸਿੰਘ ਸੀਨੀ: ਮੀਤ ਪ੍ਰਧਾਨ, ਦਰਸ਼ਨ ਸਿੰਘ ਸ਼ਾਹੀ ਮੀਤ ਪ੍ਰਧਾਨ, ਇੰਦਰਪਾਲ ਸਿੰਘ ਆਹਲੁਵਾਲੀਆ ਮੀਤ ਪ੍ਰਧਾਨ, ਚਰਨਜੀਤ ਸਿੰਘ ਸ਼ਰਮਾ ਕੈਸ਼ੀਅਰ, ਬਲਕਾਰ ਸਿੰਘ ਲੱਖਪਤੀ ਪ੍ਰਧਾਨ ਮਾਝਾ ਜੋਨ ਅਤੇ ਪਵਿੱਤਰ ਸਿੰਘ ਮਾਝਾ ਜੋਨ ਦੇ ਮੀਤ ਪ੍ਰਧਾਨ ਬਣਾਏ ਗਏ।
ਪ੍ਰਧਾਨ ਨਰਿੰਦਰ ਸਿੰਘ ਕਾਹਲੋਂ ਨੇ ਇਸ ਸਮੇਂ ਗਲੱਬਾਤ ਕਰਦਿਆਂ ਕਿਹਾ ਕਿ ਨਿੱਜੀ ਐਸ.ਆਰ ਕੰਪਨੀ ਡੀਲਰਾਂ ਕੋਲੋਂ ਦੂਸਰੀਆਂ ਪੈਟਰੋਲੀਅਮ ਕੰਪਨੀਆਂ ਦੇ ਮੁਕਾਬਲੇ ਪੈਟਰੋਲ ਦਾ ਰੇਟ ਵੱਧ ਚਾਰਜ ਕਰ ਰਹੀ ਹੈ, ਜਿਸ ਨਾਲ ਉਹਨਾਂ ਦੀ ਸੇਲ ਪ੍ਰਭਾਵਿਤ ਹੋ ਰਹੀ ਹੈ।ਇਸ ਤੋਂ ਕੰਪਨੀ ਵਲੋਂ ਡੀਲਰਾਂ ਨਾਲ ਕੀਤੀਆਂ ਜਾ ਰਹੀਆਂ ਜਿਆਦਤੀਆਂ ਦੇ ਮੱਦੇਨਜ਼ਰ  ਇਹ ਯੂਨੀਅਨ ਬਣਾਈ ਗਈ ਹੈ ਤਾਂ ਜੋ ਡੀਲਰਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਪ੍ਰਧਾਨ ਵਜੋਂ ਉਹ ਡੀਲਰਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ `ਤੇ ਹੱਲ ਕਰਵਾਉਣਗੇ ਅਤੇ ਹਰਿਆਣਾ ਐਸ.ਆਰ.ਯੂਨੀਅਨ ਨਾਲ ਮਿਲ ਕੇ ਕੇਂਦਰੀ ਪੱਧਰ ਦੀ ਐਸੋਸੀਏਸ਼ਨ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ।ਉਹਨਾਂ ਸਰਕਾਰੀ ਖੇਤਰ ਦੇ ਪੈਟਰੋਲ ਡੀਲਰਾਂ ਦੀ ਯੂਨੀਅਨ ਪੀ.ਐਸ.ਯੂ ਨਾਲ ਵੀ ਤਾਲਮੇਲ ਕਰਨ ਦੀ ਗੱਲ ਕਹੀ।ਪੈਟਰੋਲ ਦੇ ਰੋਜ਼ਾਨਾ ਰੇਟ ਬਦਲਣ ਨੂੰ ਉਨਾਂ ਪੈਟਰੋਲ ਪੰਪ ਡੀਲਰਾਂ ਲਈ ਨੁਕਸਾਨਦਾਇਕ ਦੱਸਿਆ ।ਉਹਨਾਂ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ ਦੇ ਘੇਰੇ ਵਿਚ ਲਿਆਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਜੀ.ਐਸ.ਟੀ ਤੋਂ ਬਾਹਰ ਰੱਖਣ ਨਾਲ ਪੈਟਰੋਲ ਮਹਿੰਗਾ ਵਿਕ ਰਿਹਾ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply