ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਧਾਰਮਿਕ ਸਥਾਨਾਂ ਵਲੋਂ ਸੰਗਤਾਂ ਨੂੰ ਦਿੱਤੇ ਜਣ ਵਾਲੇ ਪ੍ਰਸਾਦ `ਤੇ ਕੋਈ ਜੀ.ਐਸ.ਟੀ ਨਹੀਂ ਹੋਵੇਗਾ
ਜਦਕਿ ਸ਼ਰਧਾਲੂਆਂ ਵਲੋਂ ਭੇਟ ਕਰਨ ਲਈ ਖਰੀਦੇ ਗਏ ਪ੍ਰਸਾਦ `ਤੇ ਜੀ.ਐਸ.ਟੀ ਚਾਰਜ ਕੀਤਾ ਜਾਵੇਗਾ।ਇਸੇ ਨਿਯਮ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਜੀ.ਐਸ.ਟੀ ਨੰਬਰ ਲੈਣ ਦੀ ਤਿਆਰੀ ਕਰ ਲਈ ਗਈ ਹੈ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਕੇਂਦਰ ਤੇ ਰਾਜ ਸਰਕਾਰਾਂ ਧਾਰਮਿਕ ਸਥਾਨਾਂ ਨੂੰ ਜੀ.ਅੇਸ.ਟੀ ਤੋਂ ਛੂਟ ਨਹੀਂ ਦੇਂਦੀਆਂ ਤਾਂ 1 ਜੁਲਾਈ ਤੋਂ ਕੜਾਹ ਪ੍ਰਸਾਦ ਅਤੇ ਪਿੰਨੀ ਪ੍ਰਸਾਦ ਦੀ ਵਿਕਰੀ `ਤੇ ਬਣਦਾ ਟੈਕਸ ਦੇਣਾ ਹੋਵੇਗਾ, ਜੋ ਅਜੇ ਤੱਕ ਸ਼ਰਧਾਲੂਆਂ ਪਾਸੋਂ ਚਾਰਜ਼ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਦੇ ਲਿਟਰੇਚਰ ਲਈ ਵਰਤੇ ਜਾਂਦੇ ਕਾਗਜ਼ ਤੇ ਹੋਰ ਸਮੱਗਰੀ `ਤੇ ਵੀ ਜੀ.ਐਸ.ਟੀ ਲਾਗੂ ਹੋਵੇਗਾ ਅਤੇ ਸਰਾਵਾਂ ਦੇ ਕਿਰਾਏ ਅਤੇ ਸਿਰੋਪੇ `ਤੇ ਟੈਕਸ ਲੱਗਣ ਨਾਲ ਇੰਨਾਂ ਦਾ ਖਰਚਾ ਵੀ ਵਧ ਜਾਵੇਗਾ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media