Saturday, March 21, 2026

ਜੈਤੋਸਰਜਾ ਵਿਖੇ ਸੌਰ ਮੰਡਲ ਤੇ ਜਲ ਚੱਕਰ ਸਬੰਧੀ ਮੁਕਾਬਲੇ ਕਰਵਾਏ

ਬਟਾਲਾ, 17 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਲੋ ਸਕੂਲੀ ਵਿਦਿਆਰਥੀਆਂ ਦੇ ਹਿੱਤਾਂ ਵਾਸਤੇ ਸਾਇੰਸ ਪ੍ਰਦਰਸ਼ਨੀਆਂ, ਕੁਇੱਜ ੇ, PPN1707201702ਪੈ੍ਕਟੀਕਲ ਪੋ੍ਜੈਕਟ ਆਦਿ ਮੁਕਾਬਲੇ ਕਰਵਾ ਕੇ ਪੜਾਈ ਪ੍ਰਤੀ ਰੌਚਿਕਤਾ ਬਣਾਈ ਰੱਖਣ ਅਤੇ ਸਾਇੰਸ ਵਿਸ਼ਾ ਹਰਮਨ ਪਿਆਰਾ ਤੇ ਅਸਾਨ ਬਣਾਉਣ ਲਈ ਜਿਲਾ ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਰਾਕੇਸ ਬਾਲਾ ਦੀਆਂ ਜਾਰੀ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਪਿ੍ਰੰਸੀਪਲ ਸ੍ਰੀਮਤੀ ਜਸਬੀਰ ਕੌਰ ਦੀ ਨਿਗਰਾਨੀ ਵਿਚ ਸੌਰ ਮੰਡਲ, ਜਲ ਚੱਕਰ ਤੇ ਸਿੱਖ ਜਗਤ ਦੀ ਵਿਰਾਸਤ ਸਬੰਧੀ ਸਵਾਲ ਤੇ ਜਵਾਬ ਦੇ ਮੁਕਾਬਲੇ ਕਰਵਾਏ।ਸਕੂਲ `ਚ ਕਰਵਾਏ ਸਮੁੱਚੇ ਮੁਕਾਬਲਿਆਂ ਵਿਚ ਰਵਨੀਤ ਕੌਰ ਤੇ ਪ੍ਰੀਤੀ ਪਹਿਲੇ, ਜੰਗਸ਼ੇਰ ਸਿੰਘ ਦੂਜੇ, ਸਤਿੰਦਰ ਕੌਰ ਤੇ ਗਗਨਦੀਪ ਕੌਰ ਤੀਸਰੇ ਸਥਾਨ `ਤੇ ਰਹੀਆਂ।ਸਕੂਲ ਪਿ੍ਰੰਸੀਪਲ ਵਲੋਂ ਪਹਿਲੀਆਂ ਪੁਜੀਸ਼ਨਾਂ `ਤੇ ਆਏ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਇਸ ਮੌਕੇ ਸਾਇੰਸ ਅਧਿਆਪਕਾਂ ਵਿਚ ਜਸਬੀਰ ਸਿੰਘ, ਹਰਜਿੰਦਰ ਕੌਰ, ਪਰਮਜੀਤ ਕੌਰ ਤੋਂ ਇਲਾਵਾ ਜਸਬੀਰ ੰਿਸੰਘ, ਸੁਖਦੇਵ ਸਿੰਘ, ਸੰਪੂਰਨ ਸਿੰਘ ਆਦਿ ਹਾਜਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply