Saturday, March 21, 2026

ਚੋਰੀਆਂ, ਲੁੱਟ ਖੋਹ ਵਾਲੇ ਗਰੋਹ ਦੇ 5 ਮੈਂਬਰ ਅਸਲੇ ਸਮੇਤ ਕਾਬੂ- ਕੀਮਤੀ ਸਮਾਨ ਵੀ ਬਰਾਮਦ

ਬਠਿੰਡਾ, 17 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਵੀਨ ਸਿੰਗਲਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ PPN1707201704ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਿਲਾ ਬਠਿੰਡਾ ਅਤੇ ਸ਼ਹਿਰ ਬਠਿੰਡਾ ਅੰਦਰ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਠੱਲ ਪਾਉਣ ਲਈ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜੇਰੇ ਨਿਗਰਾਨੀ ਬਿਕਰਮਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ:) ਬਠਿੰਡਾ ਅਤੇ ਕਰਨਸ਼ੇਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਠਿੰਡਾ ਵਲੋਂ  ਸਵੇਰੇ ਕਰੀਬ 09.15 ਵਜੇ ਇੰਸ:ਰਾਜਿੰਦਰ ਕੁਮਾਰ ਇੰਚਾ:ਸੀ.ਆਈ.ਏ.ਸਟਾਫ ਬਠਿੰਡਾ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਨੇੜੇ ਨਹਿਰ ਪੁਲ ਸੰਤ ਪੁਰਾ ਰੋੜ ਮੌਜੂਦ ਸੀ। ਜਿਹਨਾਂ ਨੂੰ ਖੁਫੀਆ ਇਤਲਾਹ ਮਿਲੀ ਕਿ ਰੋਹਿਤ ਵਿਕਟਰ ਉਰਫ ਵਿੱਕੀ ਕਰਿਸ਼ਚਨ,ਵਿਜੇ ਕੁਮਾਰ,ਮਨਪ੍ਰੀਤ ਸਿੰਘ ਉਰਫ ਦੇਸੀ,ਆਸ਼ੂ, ਗੁਰਪ੍ਰੀਤ ਸਿੰਘ ਉਰਫ ਫੌਜੀ, ਈਸ਼ਵਰ ਦਾਸ ਵਾਸੀਆਨ ਬਠਿੰਡਾ ਗੈਂਗ ਵਲੋਂ ਸ਼ਹਿਰ ਬਠਿੰਡਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਦੇ ਹਨ ਤੇ ਚੋਰੀ ਕੀਤੇ ਅਤੇ ਲੁੱਟ ਕੀਤੇ ਮੋਬਾਇਲਾਂ ਨੂੰ ਅਮਿਤ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਕਾਰਪੋਰੇਸ਼ਨ ਕਲੌਨੀ ਬਠਿੰਡਾ ਹਾਲ ਆਬਾਦ ਜੀਰਕਪੁਰ ਨੂੰ ਵੇਚ ਦਿੰਦੇ ਹਨ ਜਾਂ ਲੁੱਟ ਖੋਹ ਦਾ ਸਮਾਨ ਆਪਸ ਵਿਚ ਵੰਡ ਲੈਂਦੇ ਹਨ।ਜ਼ੋ ਅੱਜ ਇਹ ਸਾਰੇ ਜਣੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਗੱਡੀ ਨੰਬਰ ਪੀ.ਬੀ 03 ਏ.ਪੀ 8650 ਰੰਗ ਚਿੱਟਾ ਬੀਟ ਪਰ ਕਿਸੇ ਪੈਟਰੋਲ ਪੰਪ, ਬੈਂਕ ਜਾਂ ਕਿਸੇ ਵੱਡੇ ਘਰ ਨੂੰ ਲੁੱਟਣ ਦੀ ਤਾਕ ਵਿੱਚ ਹਨ।ਜੇਕਰ ਇਹਨਾਂ ਕਾਬੂ ਕੀਤਾ ਜਾਵੇ ਤਾਂ ਇਹਨਾਂ ਪਾਸੋਂ ਲੁੱਟ ਖੋਹ ਦੇ ਮੋਬਾਇਲ, ਸੋਨਾਂ, ਰੁਪਏ ਪੈਸੇ ਆਦਿ ਅਤੇ ਨਜਾਇਜ਼ ਅਸਲਾ ਮਿਲ ਸਕਦਾ ਹੈ।
ਇਸ ਸਬੰਧੀ ਮੁਕੱਦਮਾ ਨੰਬਰ 158 ਮਿਤੀ 17/07/2017 ਅ/ਧ 399,402,411 ਹਿੰ:ਦੰ:,25/54/59 ਅਸਲਾ ਐਕਟ ਥਾਣਾ ਕੋਤਵਾਲੀ ਬਠਿੰਡਾ ਦਰਜ ਰਜਿਸਟਰ ਕਰਾਇਆ ਗਿਆ।ਜਿਹਨਾਂ ਨੂੰੇ ਨੇੜੇ ਇੰਮਪਰੂਵਮੈਂਟ ਟਰੱਸਟ ਬਠਿੰਡਾ ਤੋਂ ਬੀਟ ਗੱਡੀ ਸਮੇਤ ਕਾਬੂ ਕੀਤਾ ਗਿਆ।ਗੱਡੀ ਚਾਲਕ ਨੇ ਆਪਣਾ ਨਾਮ ਰੋਹਿਤ ਵਿਕਟਰ ਉਰਫ ਵਿੱਕੀ ਕਰਿਸ਼ਚਨ ਪੁੱਤਰ ਪ੍ਰੀਤਮ ਕੁਮਾਰ ਵਾਸੀ ਕੁਆਟਰ ਨੰਬਰ 161 ਐਲ, ਰੇਲਵੇ ਕਲੋਨੀ ਬਠਿੰਡਾ ਅਤੇ ਕੰਡਕਟਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਈਸ਼ਵਰ ਦਾਸ ਪੁੱਤਰ ਸੁਭਾਸ਼ ਚੰਦਰ ਵਾਸੀ ਗਲੀ ਨੰਬਰ 14 ਐਸ.ਐਸ ਨਗਰ ਬਠਿੰਡਾ, ਪਿਛੇ ਬੈਠੇ ਵਿਅਕਤੀਆਂ ਨੇ ਆਪਣਾ ਨਾਮ ਵਿਜੇ ਕੁਮਾਰ ਪੁੱਤਰ ਕੇਵਲ ਕੁਮਾਰ ਵਾਸੀ ਕੁਆਟਰ ਨੰਬਰ 355 ਜੇ, ਰੇਲਵੇ ਕਲੋਨੀ ਬਠਿੰਡਾ ਅਤੇ ਮਨਪ੍ਰੀਤ ਸਿੰਘ ਉਰਫ ਦੇਸੀ ਪੁੱਤਰ ਛਿੰਦਾ ਸਿੰਘ ਗਲੀ ਨੰਬਰ 22 ਪ੍ਰਤਾਪ ਨਗਰ ਬਠਿੰਡਾ ਦੱਸਿਆਂ ਜਿਹਨਾਂ ਪਾਸੋਂ ਇੱਕ 32 ਬੋਰ ਰਿਵਾਲਵਰ ਸਮੇਤ 06 ਕਾਰਤੂਸ 32 ਬੋਰ ਜਿੰਦਾ, ਦੋ 12 ਬੋਰ ਦੇਸੀ ਪਿਸਤੌਲ ਸਮੇਤ 04 ਰੌਂਦ 32 ਬੋਰ ਜਿੰਦਾ, ਇੱਕ 315 ਬੋਰ ਦੇਸੀ ਪਿਸਤੌਲ ਸਮੇਤ 02 ਕਾਰਤੂਸ 315 ਬੋਰ ਜਿੰਦਾ ਬ੍ਰਾਮਦ ਹੋਏ। ਇਹਨਾਂ ਦੀ ਨਿਸ਼ਾਨਦੇਹੀ ਤੇ ਅਮਿਤ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਕਾਰਪੋਰੇਸ਼ਨ ਕਲੌਨੀ ਬਠਿੰਡਾ ਹਾਲ ਆਬਾਦ ਜੀਰਕਪੁਰ ਨੂੰ ਰੋਜ਼ ਗਾਰਡਨ ਨੇੜੇ ਤੋਂ ਕਾਬੂ ਕਰਕੇ ਉਸ ਪਾਸੋਂ ਖੋਹ ਕੀਤੇ ਹੋਏ ਦੋ ਮੋਬਾਇਲ ਬ੍ਰਾਮਦ ਕਰਾਏ।ਰੋਹਿਤ ਵਿਕਟਰ ਉਰਫ ਵਿੱਕੀ ਕਰਿਸ਼ਚਨ ਦੇ ਇੰਕਸ਼ਾਫ ਕਰਨ ਤੇ ਉਸਦੇ ਘਰੋਂ ਖੋਹ ਕੀਤਾ ਹੋਇਆ 18 ਤੋਲੇ ਸੋਨਾ, ਦੋ ਲੱਖ ਰੁਪਏ, ਇਕ ਐਲ.ਸੀ.ਡੀ, ਇੱਕ ਲੈਪਟਾਪ, 2500 ਰੁਪਏ ਦੇ ਸਿੱਕੇ ਅਤੇ 550 ਗ੍ਰਾਮ ਚਾਂਦੀ ਬ੍ਰਾਮਦ ਹੋਏ।
ਜਿਹਨਾਂ ਨੇ ਪੁਛਗਿੱਛ ਦੌਰਾਨ ਦਸਿਆ ਕਿ ਪਹਿਲਾਂ ਉਹ ਦਿਹਾੜੀ ਦਪਾ ਕਰਦੇ ਸਨ ਅਤੇ ਸਾਰੇ ਸ਼ਾਦੀ ਸ਼ੁਦਾ ਹਨ।ਜਿਹਨਾਂ ਦੇ ਇਕ ਇਕ ਦੋ ਦੋ ਬੱਚੇ ਵੀ ਹਨ।ਉਹ ਬਚਪਨ ਤੋਂ ਇੱਕ ਇਲਾਕੇ ਦੇ ਹੋਣ ਕਾਰਣ ਇੱਕ ਦੂਜੇ ਨੂੰ ਜਾਣਦੇ ਹਨ।ਪਹਿਲਾਂ ਉਹ ਰੋਹਿਤ ਵਿਕਟਰ ਉਰਫ ਵਿਕੀ ਕਰਿਸ਼ਚਨ ਨਾਲ ਲੜਾਈ ਝਗੜਿਆਂ ਵਿੱਚ ਚਲੇ ਜਾਂਦੇ ਸੀ ਅਤੇ ਕਦੇ ਕਦੇ ਜੂਆ ਖੇਡਦੇ ਵਿਅਕਤੀਆਂ ਨੂੰ ਲੁੱਟ ਲੈਂਦੇ ਸੀ ਫਿਰ ਵਿੱਕੀ ਕਰਿਸ਼ਚਨ ਕਾਫੀ ਅਰਸਾ ਉਹਨਾਂ ਨੂੰ ਹਰਿਆਣੇ ਦੀ ਸ਼ਰਾਬ ਬਠਿੰਡਾ ਵਿੱਚ ਸਪਲਾਈ ਕਰਨ ਲਈ ਵਰਤਦਾ ਹੁੰਦਾ ਸੀ।ਜਿਸ ਕਾਰਣ ਉਹਨਾਂ ਦੇ ਨਸ਼ੇ ਪੱਤੇ ਦਾ ਅਤੇ ਘਰ ਦਾ ਖਰਚਾ ਪਾਣੀ ਚਲ ਜਾਂਦਾ ਸੀ ਫਿਰ ਵਿਕੀ ਨੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਉਰਫ ਫੌਜੀ ਵਾਸੀ ਬੰਗੀ ਨਗਰ ਬਠਿੰਡਾ ਰਾਹੀਂ ਨਜਾਇਜ ਅਸਲਾ ਮੁਰਾਦਾਬਾਦ (ਯੂ.ਪੀ.) ਤੋਂ ਮੰਗਵਾ ਲਿਆ।ਫਿਰ ਗੁਰਪ੍ਰੀਤ ਸਿੰਘ ਉਰਫ ਫੌਜੀ ਨੇ ਵਿੱਕੀ ਨੂੰ ਦੱਸ ਪਾਈ ਕਿ ਦਿੱਲੀਵਰੀ ਪ੍ਰਾਈਵੇਟ ਲਿਮਿ: ਜ਼ੋ ਮਾਡਲ ਟਾਊਨ ਫੇਸ-2, ਮਕਾਨ ਨ ੰ: 91/92 ਨੇੜੇ ਇਲਾਹਾਬਾਦ ਬੈਂਕ ਬਠਿੰਡਾ ਵਿਖੇ ਹੈ ਜ਼ੋ ਕੋਰੀਅਰ ਦਾ ਕੰਮ ਕਰਦੇ ਹਨ ਜਿਥੇ ਕਾਫੀ ਪੈਸੇ ਹੁੰਦੇ ਹਨ ਜਿਥੇ ਰਾਤ ਦੇੇ ਵਕਤ ਮੈਨੇਜਰ ਇਕੱਲਾ ਹੁੰਦਾ ਹੈ ਫਿਰ ਮਿਤੀ 05/06/2017 ਦੀ ਰਾਤ ਮੈਨੇਜਰ ਇਕੱਲਾ ਹੋਣ ਤੇ ਇਹਨਾਂ ਸਾਰਿਆਂ ਜਣਿਆਂ ਨੇ ਹਥਿਆਰਾਂ ਦੀ ਨੋਕ `ਤੇ ਉਸ ਤੋਂ ਸੇਫ ਦੀ ਚਾਬੀ ਲੈ ਕੇ ਸੇਫ ਵਿਚੋਂ ਕੰਪਨੀ ਦਾ 03 ਲੱਖ 96 ਹਜਾਰ 2 ਸੋ 94 ਰੁਪਏ ਲੈ ਕੇ ਫਰਾਰ ਹੋ ਗਏ।ਕੁੱਝ ਦੇਰ ਉਹ ਸੋਲਨ (ਹਿਮਾਚਲ ਪ੍ਰਦੇਸ਼) ਅਤੇ ਜੀਰਕਪੁਰ ਰਹੇ ਜਿਥੇ ਇਹਨਾਂ ਨੇ ਕਿਰਾਏ ਦੇ ਕਮਰੇ ਲਏ ਹੋਏ ਹਨ।ਇਹਨਾਂ ਦੇ ਰਹਿਣ ਸਹਿਣ ਦਾ ਸਾਰਾ ਖਰਚਾ ਅਤੇ ਖਾਣ ਪੀਣ, ਨਸ਼ੇ ਆਦਿ ਦਾ ਖਰਚਾ ਵਿੱਕੀ ਕਰਿਸ਼ਚਨ ਲੁੱਟ ਖੋਹ ਦੇ ਮਾਲ ਵਿਚੋਂ ਕਰਦਾ ਸੀ ਅਤੇ ਬਾਕੀ ਰਕਮ ਅਤੇ ਲੁੱਟ ਦਾ ਮਾਲ ਆਪਣੇ ਪਾਸ ਰੱਖਦਾ ਸੀ, ਲੋੜ ਪੈਣ `ਤੇ ਇਹਨਾਂ ਨੂੰ 5000-5000 ਰੁਪੈ ਦੇ ਦਿੰਦਾ ਸੀ।ਵਿੱਕੀ ਕਰਿਸ਼ਚਨ ਦੀ ਵਿਸ਼ਵਨਾਥ ਪੁੱਤਰ ਪ੍ਰੀਤਮ ਸਿੰਘ ਵਾਸੀ ਗਲੀ ਨੰ:10, ਪ੍ਰਤਾਪ ਨਗਰ ਬਠਿੰਡਾ ਨਾਲ ਲਾਗਡਾਟ ਸੀ ਕਿਉਂਕਿ ਵਿਸ਼ਵਨਾਥ ਨੇ ਉਸ ਦੇ ਗਰੋਹ ਦੇ ਮੈਂਬਰ ਵਿਜੇ ਕੁਮਾਰ ਨੂੰ ਕੁਟਿਆ ਸੀ। ਫਿਰ ਮਿਤੀ 19/06/17 ਦੀ ਰਾਤ ਨੂੰ ਜਦ ਵਿਸ਼ਵਨਾਥ ਸ਼ਟੇਸ਼ਨ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਇਹਨਾਂ ਸਾਰਿਆਂ ਜਣਿਆ ਨੇ ਉਸਦੀ ਕੁੱਟਮਾਰ ਕੀਤੀ ਸੀ ਅਤੇ ਉਸ ਦੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਆਪ ਜੀਰਕਪੁਰ ਭੱਜ ਗਏ ਸਨ।ਫਿਰ ਕੁਝ ਦਿਨ ਪਹਿਲਾਂ ਗੁਰਪੀ੍ਰਤ ਉਰਫ ਫੌਜੀ ਨੇ ਵਿੱਕੀ ਨੂੰ ਦੱਸਿਆ ਕਿ ਰਵਿੰਦਰ ਕੁਮਾਰ ਵਾਸੀ ਕੋਠੀ ਨੰੰ: 163, ਵੀਰ ਕਲੌਨੀ ਬਠਿੰਡਾ ਜ਼ੋ ਕੋਟਨ ਕਾਰਪੋਰੇਸ਼ਨ ਇੰਡੀਆ ਵਿਚੋਂ ਰਿਟਾਇਰ ਹੈ ਅਤੇ ਜ਼ੋ ਲੋੜਵੰਦ ਲੋਕਾਂ ਨੂੰ ਵਿਆਜ `ਤੇ ਰਕਮ ਦਿੰਦਾ ਸੀ ਜ਼ੋ ਆਪਣੇ ਪਰਿਵਾਰ ਸਮੇਤ ਮਿਤੀ 11/07/17 ਨੂੰ ਇੰਗਲੈਂਡ ਚਲਾ ਗਿਆ ਹੈ ਉਸ ਦੇ ਘਰ ਉਸਦੀ ਵਿਧਵਾ ਭਰਜਾਈ ਇਕੱਲੀ ਰਹਿੰਦੀ ਹੈ ਜੇਕਰ ਉਸ ਦੇ ਘਰ ਡਾਕਾ ਮਾਰਿਆ ਜਾਵੇ ਤਾਂ ਕਾਫੀ ਮਾਤਰਾ ਵਿਚ ਨਗਦੀ ਤੇ ਗਹਿਣੇ ਮਿਲ ਸਕਦੇ ਹਨ ਜ਼ੋ ਵਿਉਂਤ ਅਨੁਸਾਰ ਵਿੱਕੀ ਆਪਣੇ ਸਾਥੀਆਂ ਸਮੇਤ ਸੋਲਨ (ਹਿਮਾਚਲ ਪ੍ਰਦੇਸ਼) ਤੋਂ ਬੀਟ ਗੱਡੀ ਪਰ ਬਠਿੰਡਾ ਪਹੁੰਚ ਗਿਆ ਅਤੇ ਮਿਤੀ 12/07/17 ਨੂੰ ਸਵੇਰੇ 04.15 ਵਜੇ ਵਿਕੀ ਕਰਿਸ਼ਚਨ ਨੇ ਆਪਣੇ ਤਿੰਨ ਸਾਥੀਆਂ ਨੂੰ ਅਸਲੇ ਸਮੇਤ ਨਾਲ ਲੈ ਕੇ ਕੋਠੀ ਨ ੰ: 163, ਵੀਰ ਕਲੌਨੀ ਬਠਿੰਡਾ ਦੀ ਘੰਟੀ ਵਜਾ ਦਿੱਤੀ।ਉਸ ਵਕਤ ਘਰ ਵਿਚ ਕਿਰਨ ਅਗਰਵਾਲ ਅਤੇ ਉਸ ਦੀ ਸਹੇਲੀ ਵਿਨੀਤਾ ਜ਼ੋਸ਼ੀ ਮੌਜੂਦ ਸਨ।ਜਿਹਨਾਂ ਨੇ ਦਰਵਾਜਾ ਖੋਲ ਦਿੱਤਾ।ਵਿੱਕੀ ਤੇ ਉਸ ਦੇ ਸਾਥੀਆਂ ਨੇ ਉਹਨਾਂ ਦੋਨਾਂ ਨੂੰ ਦਬੋਚ ਲਿਆ ਤੇ ਹਥਿਆਰਾਂ ਦੀ ਨੋਕ ਤੇ ਉਹਨਾਂ ਦਾ ਸੋਨੇ ਚਾਂਦੀ ਦੇ ਗਹਿਣੇ, 30,000 ਰੁਪੈ ਨਗਦੀ, ਲੈਪਟਾਪ, ਐਲ.ਸੀ.ਡੀ ਤੇ ਮੋਬਾਇਲ ਲੈ ਗਏ ਤੇ ਜਾਂਦੇ ਹੋਏ ਉਹਨਾਂ ਦੀ ਕੁੱਟਮਾਰ ਵੀ ਕਰ ਗਏ ਸਨ।ਵਿਨੀਤਾ ਜ਼ੋਸ਼ੀ ਜ਼ੋ ਕਿਰਨ ਅਗਰਵਾਲ ਦੀ ਸਹੇਲੀ ਹੈ ਵਿਧਵਾ ਵੀ ਹੈ ਅਤੇ ਜਿਸਦੀ ਵੀ ਵੀਰ ਕਲੌਨੀ ਵਿੱਚ ਕੋਠੀ ਹੈ ਜਿਸ ਦਾ ਲੜਕਾ ਬਾਹਰ ਦਿੱਲੀ ਵਿਖੇ ਨੌਕਰੀ ਕਰਦਾ ਹੈ ਉਹ ਵੀ ਇੱਕਲੀ ਰਹਿੰਦੀ ਹੈ।ਮਿਤੀ 11/07/17 ਨੂੰ ਆਪਣੇ ਸੋਨੇ ਦੇ ਗਹਿਣੇ ਲੈ ਕੇ ਕਿਰਨ ਅਗਰਵਾਲ ਦੇ ਘਰ ਸੌਣ ਲਈ ਆਈ ਸੀ ਤਾਂ ਜ਼ੋ ਉਸ ਦੇ ਗਹਿਣੇ ਸੇਫ ਰਹਿਣ।ਇਹਨਾਂ ਵਾਰਦਾਤਾਂ ਵਿੱਚ ਵਰਤਿਆ ਅਸਲਾ, ਗੱਡੀ, ਖੋਹੇ ਹੋਏ ਗਹਿਣੇ ਆਦਿ ਅਤੇ ਮੋਬਾਇਲ, ਨਗਦੀ ਬ੍ਰਾਮਦ ਹੋ ਚੁੱਕੇ ਹਨ।ਰੋਹਿਤ ਵਿਕਟਰ ਉਰਫ ਵਿੱਕੀ ਕਰਿਸ਼ਚਨ ਜਿਸ ਨੇ ਬੀ.ਏ ਇਕਨਾਮਿਕਸ ਸਾਲ 2005 ਵਿੱਚ ਮਾਲਵਾ ਕਾਲਜ ਬਠਿੰਡਾ ਤੋਂ ਕੀਤੀ ਹੈ ਅਤੇ ਬਾਕੀ ਇਸ ਦੇ ਸਾਥੀ ਅੱਠ ਅੱਠ ਦਸ ਦਸ ਪੜੇ ਹਨ।ਇਹਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜ਼ੋ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ ਇਸ ਗੈਂਗ ਵਿਚੋਂ ਗੁਰਪੀ੍ਰਤ ਸਿੰਘ ਫੌਜੀ ਪੁੱਤਰ ਜ਼ੋਗਿੰਦਰ ਸਿੰਘ ਵਾਸੀ ਬੰਗੀ ਨਗਰ ਬਠਿੰਡਾ ਅਤੇ ਆਸ਼ੂ ਪੁੱਤਰ ਰਵੀ ਕੁਮਾਰ ਵਾਸੀ ਪ੍ਰਤਾਪ ਨਗਰ ਬਠਿੰਡਾ ਫਰਾਰ ਹਨ ਜਿਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।ਇਹਨਾ ਵਾਰਦਾਤਾਂ ਨਾਲ ਜੋ ਬਠਿੰਡਾ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਇਸ ਗੈਂਗ ਦੇ ਫੜੇ ਜਾਣ ਨਾਲ ਉਹ ਖਤਮ ਹੋਇਆ ਹੈ, ਜੋ ਬਠਿੰਡਾ ਪੁਲਿਸ ਦਾ ਸ਼ਲਾਘਾਯੋਗ ਕੰਮ ਹੈ।ਦੋਸ਼ੀਆਨ ਖਿਲਾਫ ਪਹਿਲਾਂ ਵੀ ਕਈ ਦਰਜ ਮੁਕੱਦਮੇ ਹਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply