Tuesday, July 21, 2026

ਐਸ.ਡੀ.ਐਮ ਵਲੋਂ ਪੰਜਗਰਾਈਆਂ ਪ੍ਰਾਇਮਰੀ ਸਕੂਲ `ਚ ਕੰਪਿਊਟਰ ਲੈਬ ਦਾ ਉਦਘਾਟਨ

ਸੰਦੌੜ, 17 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ ਪੰਜਗਰਾਈਆਂ ਵਿਖੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ PPN1707201708ਬਚਿਆਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਦੇ ਲਈ ਸਵ. ਮਾਸਟਰ ਗੁਰਦੇਵ ਸਿੰਘ ਯਾਦਗਾਰੀ ਕੰਪਿਊਟਰ ਲੈਬ ਨੂੰ ਅੱਜ ਐਸ.ਡੀ.ਐਮ.ਧੂਰੀ ਸ੍ਰੀ ਅਮਰੇਸ਼ਵਰ ਸਿੰਘ ਨੇ ਸਕੂਲ ਦੇ ਬੱਚਿਆਂ ਨੂੰ ਸਰਮਪਿਤ ਕੀਤਾ।ਇਸ ਸਮੇਂ ਹੋਏ ਪ੍ਰਭਾਵਸ਼ਾਲੀ ਤੇ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਰੇਸ਼ਵਰ ਸਿੰਘ ਨੇ ਕਿਹਾ ਕਿ ਪੰਜਗਰਾਈਆਂ ਸਕੂਲ ਹਰ ਪੱਖੋ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਦਾ ਨਜ਼ਰ ਆਉਂਦਾ ਹੈ ਤੇ ਸਾਰੇ ਸਰਕਾਰੀ ਸਕੂਲਾਂ ਨੂੰ ਇਸ ਸਕੂਲ ਵਾਗ ਉਦਮ ਕਰਨੇ ਚਾਹੀਦੇ ਹਨ।ਉਹਨਾਂ ਕਿਹਾ ਅੱਜ ਬੱਚਿਆਂ ਨੂੰ ਕੰਪਿਊਟਰ ਸਿਖਿਆ ਦੀ ਬਹੁਤ ਲੋੜ ਹੈ ਕਿਉਂਕਿ ਮੁਕਾਬਲੇ ਦੇ ਯੁੱਗ ਵਿੱਚ ਬੱਚਿਆਂ ਦਾ ਸਰਵਪੱਖੀ ਵਿਕਾਸ ਜਰੂਰੀ ਹੈ ਉਹਨਾਂ ਕਿਹਾ ਕਿ ਵਧਾਈ ਦੇ ਪਾਤਰ ਹਨ ਸਕੂਲ ਅਧਿਆਪਕ ਤੇ ਦਾਨੀ ਸੱਜਣ ਜਿਹਨਾਂ ਨੇ ਆਪਸੀ ਸਹਿਯੋਗ ਦੇ ਨਾਲ ਹਰ ਸਹੂਲਤ ਬੱਚਿਆਂ ਲਈ ਮੁਹੱਈਆ ਕਰ ਰੱਖੀ ਹੈ ਅਜਿਹੇ ਚੰਗੇ ਕਾਰਜ ਵਿਰਲੇ ਵਿਅਕਤੀਆਂ ਦੇ ਹਿਸੇ ਹੀ ਆਉਂਦੇ ਹਨ ਉਹਨਾਂ ਕਿਹਾ ਕਿ ਉਹ ਸਕੂਲ ਤੇ ਬੱਚਿਆਂ ਦੀ ਬਿਹਤਰੀ ਦੇ ਲਈ ਸਬ ਡਵੀਜਨ ਵਲੋਂ ਹਮੇਸ਼ਾ ਸਹਿਯੋਗ ਕਰਦੇ ਰਹਿਣਗੇ।ਇਸ ਕੰਪਿਊਟਰ ਲੈਬ ਦੇ ਪ੍ਰੌਜੈਕਟ ਇੰਚਾਰਜ ਰਾਜੇਸ਼ ਰਿਖੀ ਨੇ ਦੱਸਿਆ ਕਿ ਸਾਡਾ ਸਕੂਲ ਪੰਜਾਬ ਭਰ ਵਿਚੋਂ ਮੋਹਰੀ ਸਕੂਲ ਬਣ ਗਿਆ ਹੈ ਜਿਥੇ ਬਚਿਆਂ ਨੂੰ ਕੰਪਿਊਟਰ ਸਿਖਿਆ ਦਿੱਤੀ ਜਾਇਆ ਕਰੇਗੀ ਅਤੇ ਬੱਚਿਆਂ ਨੂੰ ਹਾਈ ਸਕੂਲ ਵਿੱਚ ਮਿਲਣ ਵਾਲਾ ਗਿਆਨ ਹੁਣ ਪ੍ਰਾਇਮਰੀ ਵਿੱਚ ਹੀ ਮਿਲਿਆ ਕਰੇਗਾ।ਇਸ ਲੈਬ ਵਿੱਚ ਸਹਿਯੋਗ ਕਰਨ ਵਾਲੇ ਸ. ਮਾਸਟਰ ਗੁਰਦੇਵ ਸਿੰਘ ਸੰਧੂ ਦੇ ਪਰਿਵਾਰ, ਗੁਰਪ੍ਰੀਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਪਿੰਦੀ, ਵਿਕੀ ਧਨੋਆ ਤੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਉਦਘਾਟਨੀ ਸਮਾਰੋਹ ਮੌਕੇ ਮੈਂਬਰ ਈਸ਼ਰਪਾਲ ਸਿੰਘ, ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ, ਫਕੀਰ ਸਿੰਘ ਟਿੱਬਾ, ਸਕੂਲ ਮੁਖੀ ਅਮਰਜੀਤ ਕੌਰ, ਮਾ. ਰਾਜੇਸ਼ ਰਿਖੀ, ਮਾ. ਬਲਵੀਰ ਸਿੰਘ, ਮਾ. ਸੁਖਵਿੰਦਰ ਸਿੰਘ, ਪੰਚ ਬਲਜੀਤ ਸਿੰਘ ਸੰਧੂ, ਪੰਚ ਸਵਰਨ ਸਿੰਘ, ਪੰਚ ਚਰਨ ਸਿੰਘ ਢਿੱਲੋਂ, ਜਸਪਾਲ ਸਿੰਘ ਜੱਸੀ, ਮਾ. ਸੋਮ ਨਾਥ, ਮਾ. ਅਵਤਾਰ ਸਿੰਘ, ਚੇਅਰਮੈਨ ਨਰਿੰਦਰ ਸਿੰਘ, ਮਹਿੰਦਰ ਸਿੰਘ ਗਰਚਾ, ਪ੍ਰਧਾਨ ਸ਼ੇਰ ਸਿੰਘ, ਜਗਜੀਤਪਾਲ ਸਿੰਘ ਘਨੌਰੀ, ਮੈਡਮ ਰੁਪਿੰਦਰ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਗਗਨਦੀਪ ਕੌਰ, ਮੈਡਮ ਆਸ਼ਾ ਰਾਣੀ, ਮੈਡਮ ਨਸ਼ੀਮ, ਬੱਬੂ ਖੁਰਮੀ, ਨਰੇਸ਼ ਕੁਮਾਰ, ਗਾਂਧੀ ਗਰੇਵਾਲ, ਸੁਰਿੰਦਰ ਸਿੰਘ ਛਿੰਦਾ, ਚਮਕੌਰ ਸਿੰਘ ਤੇ ਪਿ੍ਰੰਸ ਖਾਲਸਾ ਸਮੇਤ ਸਮੂਹ ਗ੍ਰਾਂਮ ਪੰਚਾਇਤ ਅਤੇ ਸਕੂਲ ਕਮੇਟੀ ਮੈਂਬਰ ਹਾਜ਼ਰ ਸਨ।ਸਮਾਗਮ ਦੌਰਾਨ ਸਟੇਜ ਦੀ ਸੰਚਾਲਨ ਦੀ ਭੂਮਿਕਾ ਮਾ. ਰਾਜੇਸ਼ ਰਿਖੀ ਨੇ ਨਿਭਾਈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply