Sunday, March 15, 2026

ਮਹਾਰਾਸ਼ਟਰ ਦੇ ਸਕੂਲ ਸਿਲੇਬਸ ’ਚੋਂ ਸੰਤ ਭਿੰਡਰਾਂਵਾਲਿਆਂ ਬਾਰੇ ਇਤਰਾਜ਼ਯੋਗ ਸਮੱਗਰੀ ਹਟਾਉਣ ਦੀ ਮੰਗ

ਦਮਦਮੀ ਟਕਸਾਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਲਈ ਕਿਹਾ
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਨੇ ਮਹਾਰਾਸ਼ਟਰ ਦੇ ਸਕੂਲਾਂ ਵਿੱਚ ਨੌਵੀਂ ਜਮਾਤ ਦੇ ਸਿਲੇਬਸ ਵਿੱਚ ਸੰਤ ਜਰਨੈਲ ਸਿੰਘ PPN1707201715ਭਿੰਡਰਾਂਵਾਲਿਆਂ ਸੰਬੰਧੀ ਇਤਰਾਜ਼ਯੋਗ ਸਮਗਰੀ ਸ਼ਾਮਿਲ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ 15 ਦਿਨਾਂ ਦੇ ਅੰਦਰ ਸਿਲੇਬਸ ਵਿਚ ਸੋਧ ਨਾ ਕਰਨ ਦੀ ਸੂਰਤ ਵਿੱਚ ਮਾਮਲਾ ਅਦਾਲਤ ਵਿਚ ਲੈ ਜਾਣ ਦੀ ਚਿਤਾਵਨੀ ਦਿੱਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੈਡਨਿਵਾਸ, ਸਿੱਖਿਆ ਮੰਤਰੀ ਸ੍ਰੀ ਵਿਨੋਦ ਟਾਵਡੇ ਅਤੇ ਸਟੇਟ ਬਿਊਰੋ ਆਫ਼ ਟੈਸਟ ਬੋਰਡ ਦੇ ਡਾਇਰੈਕਟਰ ਡਾ: ਸੁਨੀਲ ਮਗਰ ਨੂੰ ਪੱਤਰ ਲਿਖ ਕੇ ਗ੍ਰਹਿ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਸੰਤ ਭਿੰਡਰਾਂਵਾਲਿਆਂ ਸੰਬੰਧੀ ’ਅਤਿਵਾਦੀ’ ਹੋਣ ਦਾ ਕੋਈ ਰਿਕਾਰਡ ਮੌਜੂਦ ਨਾ ਹੋਣ ਅਤੇ ਉਹਨਾਂ ਖ਼ਿਲਾਫ਼ ਕਿਸੇ ਵੀ ਥਾਣੇ ਵਿੱਚ ਐਫ.ਆਈ.ਆਰ ਦਰਜ ਨਾ ਹੋਣ ਬਾਰੇ ਸਬੂਤ ਦਿੰਦਿਆਂ ਮਹਾਰਾਸ਼ਟਰ ਦੇ ਸਕੂਲ ਦੇ ਨੌਵੀਂ ਜਮਾਤ ਦੀ ਹਿਸਟਰੀ ਐਡ ਪੁਲਿਟੀਕਲ ਸਾਇੰਸ ਲਈ ਸਟੇਟ ਬਿਊਰੋ ਆਫ਼ ਟੈਸਟ ਬੁੱਕ ਦੇ ਪਜ਼ ਨੰਬਰ 6 ਅਤੇ 10 ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਅਤਿਵਾਦੀ ਸ਼ਬਦ ਇਸਤੇਮਾਲ ਕਰਨ ਨੂੰ ਗੈਰ ਜ਼ਿੰਮੇਵਾਰ ਅਤੇ ਗੁੰਮਰਾਹਕੁਨ ਠਹਿਰਾਉਂਦਿਆਂ ਇਸ ਨੂੰ ਤੁਰੰਤ ਸੋਧ ਕਰਨ ਪ੍ਰਤੀ ਸੰਬੰਧਿਤ ਵਿਭਾਗ ਨੂੰ ਹਦਾਇਤ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਉਕਤ ਮੁੱਦਾ ਸਿੱਖ ਸਮਾਜ ਲਈ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਗਲਤ ਜਾਣਕਾਰੀ ਦੇਣ ਨਾਲ ਵਿਦਿਆਰਥੀਆਂ ਅਤੇ ਮਾਸੂਮ ਬਚਿਆਂ ਵਿੱਚ ਸਿੱਖ ਭਾਈਚਾਰੇ ਪ੍ਰਤੀ ਨਫ਼ਰਤ ਪੈਦਾ ਹੋ ਸਕਦੀ ਹੈ।ਉਹਨਾਂ ਕਿਹਾ ਕਿ ਮਹਾਰਾਸ਼ਟਰ ਦੇ ਸਿੱਖ ਵਿਦਿਆਰਥੀਆਂ ਵਿੱਚ ਆਪਣੇ ਨਾਇਕ ਅਤੇ ਮਹਾਨ ਸਿੱਖ ਪ੍ਰਚਾਰਕ ਪ੍ਰਤੀ ਗਲਤਫੈਮੀਆਂ ਪੈਦਾ ਹੋਣ ਦਾ ਡਰ ਹੈ।ਉਹਨਾਂ ਕਿਹਾ ਕਿ ਘਟ ਗਿਣਤੀ ਸਿੱਖ ਭਾਈਚਾਰੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋਣ ਤੋਂ ਰੋਕਣਾ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ।
ਸੰਤ ਹਰਨਾਮ ਸਿੰਘ ਨੇ ਦੱਸਿਆ ਕਿ ਗ੍ਰਹਿ ਵਿਭਾਗ ਨੇ ਇਕ ਆਰ.ਟੀ.ਆਈ ਦੇ ਜਵਾਬ ਵਿੱਚ ਪੱਤਰ ਨੰ: 17014 / 1/ 2017 ਮਿਤੀ 5 ਅਪ੍ਰੈਲ 2017 ਰਾਹੀਂ ਸਪੱਸ਼ਟ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦਾ ’ਅਤਿਵਾਦੀ’ ਹੋਣ ਬਾਰੇ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ।ਉਹਨਾਂ ਅੱਗੇ ਦਸਿਆ ਕਿ ਪੰਜਾਬ ਪੁਲੀਸ ਨੇ ਵੀ ਆਰ.ਟੀ.ਆਈ ਦੇ ਜਵਾਬ ਵਿੱਚ ਦਸਿਆ ਕਿ ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਕਿਸੇ ਵੀ ਥਾਣੇ ਵਿਚ ਕੋਈ ਵੀ ਐਫ.ਆਈ.ਆਰ ਦਰਜ ਨਹੀਂ ਹੈ।ਨਾ ਹੀ ਜੂਨ 1984 ਤਕ ਉਹਨਾਂ ਨੂੰ ’ਅਤਿਵਾਦੀ’ ਠਹਿਰਾਇਆ ਗਿਆ ਹੈ।ਉਹਨਾਂ ਮੁੱਖ ਮੰਤਰੀ ਨੂੰ ਸੰਬੰਧਿਤ ਵਿਭਾਗ ਨੂੰ ਮਾਮਲੇ ਬਾਰੇ ਤੁਰੰਤ ਪੜਤਾਲ ਕਰਾਉਂਦਿਆਂ ਸਕੂਲ ਸਿਲੇਬਸ ਵਿੱਚੋਂ ਉਕਤ ਇਤਰਾਜ਼ਯੋਗ, ਗੈਰ ਜ਼ਿੰਮੇਵਾਰ ਅਤੇ ਗੁਮਰਾਹਕੁਨ ਜਾਣਕਾਰੀ ਤੁਰੰਤ ਹਟਾਉਣ ਲਈ ਹਦਾਇਤ ਜਾਰੀ ਕਰਨ ਦੀ ਅਪੀਲ ਕੀਤੀ।ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਕਤ ਮਾਮਲੇ ਦੀ ਪੈਰਵਾਈ ਕਰਨ ਲਈ ਮਹਾਰਾਸ਼ਟਰ ਦੇ ਸਿੱਖ ਆਗੂ ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਸਿੱਖ ਕੌਂਸਲ ਦੀ ਅਗਵਾਈ ਵਿੱਚ ਚਰਨਜੀਤ ਸਿੰਘ ਹੈਪੀ ਪ੍ਰਧਾਨ ਗੁਰਦਵਾਰਾ ਕਮੇਟੀ ਕੁਮੋਠਾ, ਇੰਦਰਜੀਤ ਸਿੰਘ ਬਲ ਅਤੇ ਮਲਕੀਅਤ ਸਿੰਘ ਬਲ ਦੀ ਇਕ ਕਮੇਟੀ ਬਣਾਈ ਹੈ।ਜੋ ਉਕਤ ਮਾਮਲੇ ਨੂੰ ਹੱਲ ਕਰਨ ਵਿੱਚ ਸਰਕਾਰ ਦੀ ਮਦਦ ਕਰੇਗੀ।
ਇਸ ਮੌਕੇ ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਸ਼ਹੀਦ ਧਰਮੀ ਫੌਜੀਆਂ ਦੀ ਯਾਦਗਾਰ ਉੱਸਾਰਨ ਦੇ ਲਏ ਗਏ ਫੈਸਲੇ ਦੀ ਸ਼ਲਾਘਾ ਕੀਤੀ।ਉਹਨਾਂ ਲੁਧਿਆਣਾ ਵਿਖੇ ਪਾਦਰੀ ਸੁਲਤਾਨ ਮਸੀਹ ਦੀ ਹਤਿਆ ਦੀ ਨਿਖੇਧੀ ਕਰਦਿਆਂ ਪਰਿਵਾਰ ਨਾਲ ਗਹਿਰਾ ਦੁਖ ਪ੍ਰਗਟ ਕੀਤਾ ਅਤੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਜਿਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply