Tuesday, July 21, 2026

ਸਿਹਤ ਵਿਭਾਗ ਨੇ ਡੇਂਗੂ ਤੇ ਚਿਕਨਗੁਨੀਆ ਬੁਖਾਰ ਬਾਰੇ ਬੱਚਿਆਂ ਨੂੰ ਕੀਤਾ ਜਾਗਰੂਕ

ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – -ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ.ਐਚ.ਐਨ ਸਿੰਘ ਦੀ ਅਗਵਾਈ PPN1807201707ਹੇਠ ਐਸ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਠਿੰਡਾ ਵਿਖੇ ਡੇਂਗੂ ਬੁਖਾਰ ਸਬੰਧੀ ਜਾਗਰੂਕਤਾ ਕੈੱਪ ਲਗਾਇਆ ਗਿਆ।ਏ.ਯੂ.ਓ ਨਛੱਤਰ ਸਿੰਘ ਅੇਤ ਐਸ.ਆਈ ਓਮ ਪ੍ਰਕਾਸ਼ ਨੇ ਡੇਂਗੂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਇੱਕ ਖਾਸ ਕਿਸਮ ਦੇ ਮਾਦਾ ਮੱਛਰ ਏਡੀਜ਼ ਅਜੈਪਟੀ ਦੇ ਕੱਟਣ ਨਾਲ ਫੈਲਦਾ ਹੈ।ਡੇਂਗੂ ਦਾ ਮੱਛਰ ਸਾਨੂੰ ਦਿਨ ਸਮੇਂ ਕੱਟਦਾ ਹੈ।ਇਸ ਤੋਂ ਬਚਾਅ ਲਈ ਜਰੂਰੀ ਹੈ ਕਿ ਘਰ ਦੇ ਆਸ ਪਾਸ ਖੜੇ ਫਾਲਤੂ ਪਾਣੀ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਅਤੇ ਹਰ ਹਫਤੇ ਖੜੇ ਪਾਣੀ ਉੱਤੇ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ।ਸਕੂਲ ਸਮੇਂ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਬਾਜੂ ਵਾਲੀ ਕਮੀਜ਼, ਪੈਂਟ ਅਤੇ ਜ਼ੁਰਾਬਾਂ ਪਹਿਨਣ ਤਾਂ ਜੋ ਮੱਛਰ ਦੇ ਕੱਟਣ ਤੋਂ ਬਚਿਆ ਜਾ ਸਕੇ।ਹਰ ਸ਼ੁਕਰਵਾਰ ਨੂੰ ਡਰਾਈ ਡੇਅ ਦੇ ਤੌਰ `ਤੇ ਮਨਾਇਆ ਜਾਵੇ।ਉਸ ਦਿਨ ਘਰ, ਸਕੂਲ ਅਤੇ ਦਫਤਰਾਂ ਵਿਚ ਲੱਗੇ ਕੂਲਰਾਂ,ਫਰਿਜ਼ਾਂ ਦੀਆਂ ਪਾਣੀ ਵਾਲੀਆਂ ਟ੍ਰੇਆਂ ਦੀ ਸਫਾਈ ਵੀ ਕੀਤੀ ਜਾਵੇ।ਘਰਾਂ ਦੀਆਂ ਛੱਤਾਂ ਉਪਰ ਪਏ ਕਬਾੜ ਦੇ ਸਮਾਨ ਨੂੰ ਸਮੇਂ ਸਿਰ ਨਸ਼ਟ ਕੀਤਾ ਜਾਵੇ ਤਾਂ ਜੋ ਉਨਾਂ ਵਿੱਚ ਬਾਰਸ਼ਾਂ ਦਾ ਪਾਣੀ ਇੱਕਠਾ ਨਾ ਹੋ ਸਕੇ।ਉਨਾ ਕਿਹਾ ਬੁਖ਼ਾਰ ਵਿਅਕਤੀ ਦਾ ਪਹਿਲਾਂ ਖੂਨ ਦਾ ਟੈਸਟ ਜਰੂਰ ਕਰਵਾਇਆ ਜਾਵੇ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਮਰੀਜ਼ ਨੂੰ ਕਿਸ ਕਿਸਮ ਦਾ ਬੁਖਾਰ ਹੈ ਅਤੇ ਉਸਦਾ ਬਣਦਾ ਸਹੀ ਇਲਾਜ ਕੀਤਾ ਜਾ ਸਕੇ।ਉਨਾਂ ਦੱਸਿਆ ਕਿ ਚਿਕਨਗੁਨੀਆਂ ਅਤੇ ਡੇਂਗੂ ਦਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ।ਸਕੂਲ ਦੇ ਪਿ੍ਰੰਸੀਪਲ ਮਹੇਸ਼ ਸ਼ਰਮਾਂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਕਿਹਾ ਕਿ ਸਿਹਤ ਵਿਭਾਗ ਦੇ ਸੁਨੇਹੇ ਤੇ ਅਮਲ ਕਰਦੇ ਹੋਏ ਹਰ ਘਰ ਤੱਕ ਇਹ ਸੁਨੇਹਾ ਦਿੱਤਾ ਜਾਵੇ।ਇਸ ਮੌਕੇ ਸੁਸ਼ੀਲ ਕੁਮਾਰ, ਗੁਰਵਿੰਦਰ ਸਿੰਘ ਡੀ.ਪੀ.ਆਈ, ਜਗਜੀਤ ਸਿੰਘ, ਗਗਨਦੀਪ ਸਿੰਘ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply