ਬਠਿੰਡਾ, 18 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਗੁ. ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਵਿਖੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ 1606 ਈ:/ਬਿਕ੍ਰਮੀ ਸੰਮਤ 1663 ਨੂੰ 18 ਹਾੜ ਨੂੰ ਕੀਤੀ ਗਈ ਅਤੇ ਇਸੇ ਸਾਲ ਕੇਵਲ 19 ਦਿਨ ਪਿਛੋਂ ਭਾਵ 6 ਸਾਵਣ ਨੂੰ ਅਕਾਲ ਤਖ਼ਤ ‘ਤੇ ਸੁਸ਼ੋਭਿਤ ਹੋ ਕੇ ਉਨਾਂ ਮੀਰੀ ਪੀਰੀ ਦੀਆਂ ਦੋ ਕਿ੍ਰਪਾਨਾਂ ਧਾਰਨ ਕੀਤੀਆਂ, ਜਿਸ ਨੂੰ ਮੀਰੀ ਪੀਰੀ ਦਿਵਸ ਵਜੋਂ ਜਾਣਿਆ ਜਾਂਦਾ ਹੈ।
ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਅਕਾਲ ਤਖ਼ਤ ਦੀ ਸਿਰਜਨਾਂ ਤਾਂ ਹਰ ਸਾਲ ਹੀ 18 ਹਾੜ ਦਰਜ ਹੁੰਦਾ ਹੈ।ਜਦੋਂ ਕਿ 2003 ਵਿੱਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਵਿੱਚ ਹਰ ਸਾਲ ਹੀ ਅਕਾਲ ਤਖ਼ਤ ਦੀ ਸਿਰਜਨਾ 18 ਹਾੜ/2 ਜੁਲਾਈ ਅਤੇ ਮੀਰੀ ਪੀਰੀ ਦਿਵਸ 6 ਸਾਵਣ/19 ਜੁਲਾਈ ਨੂੰ ਹੀ ਆਉਂਦੇ ਹਨ।ਸ਼੍ਰੋਮਣੀ ਕਮੇਟੀ ਅਤੇ ਇਸ ਦੇ ਹਮਾਇਤੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਿਤ ਹੋਣਾ ਪ੍ਰਚਾਰ ਰਹੇ ਹਨ। ਪਰ ਕੀ ਉਹ ਦੱਸ ਸਕਦੇ ਹਨ ਕਿ ਇਹ ਕੈਲੰਡਰ ਇਕ ਨਾਲ ਜੋੜ ਰਿਹਾ ਹੈ ਜਾਂ ਤਿੰਨ ਵੱਖ-ਵੱਖ ਪ੍ਰਣਾਲੀਆਂ ਅਤੇ ਅਨੇਕਾਂ ਦਿਨਾਂ ਨਾਲ।ਇਸ ਮੌਕੇ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ‘ਤੇ ਲਾਗੂ ਕਰਨ ਤੋਂ ਬਾਅਦ ਇਹ ਮੁਹਿੰਮ ਪੂਰੇ ਜਿਲਿਆਂ ਅਤੇ ਪੂਰੇ ਪੰਜਾਬ ਵਿੱਚ ਪਹੁੰਚਾਉਣ ਦੇ ਯਤਨ ਕਰਨ ਚਾਹੀਦੇ ਹਨ ਤਾਂ ਕਿ ਹਰ ਸਾਲ ਹੀ ਸਾਡੇ ਇਤਿਹਾਸਕ ਦਿਹਾੜਿਆਂ ਦੀਆਂ ਬਦਲਵੀਆਂ ਤਰੀਕਾਂ ਦੇ ਗੋਰਖ ਧੰਦੇ ਵਿਚੋਂ ਨਿਕਲ ਕੇ ਨਿਸਚਿਤ ਤਰੀਕਾਂ `ਤੇ ਆਪਣੇ ਇਤਿਹਾਸਕ ਦਿਹਾੜੇ ਮਨਾ ਸਕੀਏ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media