ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਵੀਂ ਆਈ.ਆਰ.ਬੀ ਮਾਲ ਮੰਡੀ ਵਲੋਂ ਸਖਸ਼ੀਅਤ ਉਸਾਰੀ ਅਤੇ ਭਵਿੱਖ ਸਬੰਧੀ ਸਰਕਾਰੀ ਸਾਰਾਗੜੀ ਮੈਮੋਰੀਅਲ ਸੈਕੰਡਰੀ ਸਕੂਲ ਮਾਲ ਮੰਡੀ (ਟਾਉਨ ਹਾਲ) ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਮਨਵਿੰਦਰ ਸਿੰਘ ਪੀ.ਪੀ.ਐਸ, ਸਹਾਇਕ ਕਮਾਂਡੈਂਟ ਅਤੇ ਬਲਦੇਵ ਸਿੰਘ, ਪੀ.ਪੀ.ਐਸ, ਡੀ.ਐਸ.ਪੀ/ਐਡਜੂਟੈਂਟ ਪੰਜਵੀ ਆਈ.ਆਰ.ਬੀ ਨੇ ਵਿਦਿਆਰਥੀਆਂ ਨੂੰ ਉਕਤ ਵਿਸ਼ਿਆਂ ’ਤੇ ਜਾਗਰੂਕ ਕੀਤਾ।

ਇਸ ਸਮੇਂ ਬੱਚਿਆਂ ਨੂੰ ਵਾਤਾਵਰਣ ਸੰਭਾਲਣ ਲਈ ਵੀ ਪ੍ਰੇਰਿਤ ਕੀਤਾ ਅਤੇ ਵੱਖ-ਵੱਖ ਕਿਸਮ ਦੇ 125 ਬੂਟੇ ਸਕੂਲ ਵਿੱਚ ਲਗਾਏ ਤੇ ਵਿਦਿਆਰਥੀਆਂ ਨੂੰ ਵੰਡੇ ਗਏ।ਸਕੂਲ ਦਾ ਵਾਤਾਵਰਣ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਜੰਗਲਾਤ ਵਿਭਾਗ ਦੇ ਮਿਸਟਰ ਰਾਜੇਸ਼ ਗੁਲਾਟੀ ਨੇ ਇਸ ਸੈਮੀਨਾਰ ਲਈ ਵੱਖ-ਵੱਖ ਕਿਸਮ ਦੇ ਬੂਟੇ ਮੁਹੱਈਆ ਕਰਵਾਏ।ਸਕੂਲ ਦੇ ਪਿ੍ਰੰਸੀਪਲ ਬਲਵਿੰਦਰ ਸਿੰਘ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ, ਲੈਕਚਰਾਰ ਰਮਿੰਦਰ ਸਿੰਘ, ਲੈਕਚਰਾਰ ਸ਼੍ਰੀਮਤੀ ਮਨੀਸ਼ਾ, ਜਸਵੀਰ ਸਿੰਘ ਗਿੱਲ, ਸਹਾਇਕ ਗਾਇਡੈਂਸ ਕੌਂਸਲਰ, ਜਿਲਾ ਸਿੱਖਿਆ ਅਫ਼ਸਰ ਸ਼ਾਮਲ ਸਨ।ਇਸ ਤੋਂ ਇਲਾਵਾ ਪੰਜਵੀਂ ਆਈ.ਆਰ.ਬੀ ਦਾ ਸਟਾਫ ਇੰਸਪੈਕਟਰ ਹਰਭਜਨ ਸਿੰਘ, ਆਰ.ਆਈ ਸਬ ਇੰਸਪੈਕਟਰ ਸਾਹਿਬ ਸਿੰਘ, ਲਾਇਨ ਅਫ਼ਸਰ ਸਬ-ਇੰਸਪੈਕਟਰ ਰਮਨਦੀਪ ਸਿੰਘ ਅਤੇ ਸਬ ਇੰਸਪੈਕਟਰ ਜੋਗਿੰਦਰ ਪਾਲ ਹਾਜ਼ਰ ਸਨ।
Punjab Post Daily Online Newspaper & Print Media