ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ ਦੀ ਯੋਗ ਅਗਵਾਈ ਹੇਠ ਵਾਤਾਵਰਣ ਦਿਵਸ ਮਨਾਇਆ ਗਿਆ।ਜਿਸ ਦੀ ਸ਼ੁਰੂਆਤ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਪ੍ਰਿੰ: ਬਿੰਦਰਾ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਸ਼ੁੱਧ ਰੱਖਣ ਅਤੇ ਇਸ ਦੀ ਮਨੁੱਖੀ ਜੀਵਨ ’ਤੇ ਮਹੱਤਤਾ ਸਬੰਧੀ ਦੱਸਦਿਆ ਕਿਹਾ ਕਿ ਹਰੇਕ ਇਨਸਾਨ ਇਕ-ਇਕ ਪੌਦਾ ਜਰੂਰ ਲਗਾਵੇ ਤਾਂ ਜੋ ਵਿਗੜ ਰਹੇ ਮੌਸਮ ਦੇ ਮਿਜ਼ਾਜ਼ ਨੂੰ ਕਿਸੇ ਹੱਦ ਤੱਕ ਕੰਟਰੋਲ ਕੀਤਾ ਜਾ ਸਕੇ।ਕਿਉਂਕਿ ਰੁੱਖਾਂ ਤੋਂ ਬਿਨ੍ਹਾਂ ਹਰੇਕ ਦਾ ਸਾਹ ਲੈਣਾ ਔਖਾ ਹੋ ਜਾਵੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਭਿਆਨਕ ਸਿੱਟੇ ਭੁਗਤਣੇ ਪੈਣਗੇ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਸਬੰਧੀ ਜਾਗ੍ਰਿਤ ਕਰਦਿਆਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਇਕ ਅਟੁੱਟ ਹਿੱਸਾ ਹੈ, ਰੁੱਖਾਂ ਬਿਨ੍ਹਾਂ ਮਨੁੱਖੀ ਜ਼ਿੰਦਗੀ ਵਿਅਰਥ ਹੈ।ਇਸ ਲਈ ਹਰੇਕ ਇਨਸਾਨ ਦਾ ਫਰਜ ਬਣਦਾ ਹੈ ਕਿ ਉਹ ਵਾਤਾਵਰਣ ਨੂੰ ਦਰੁਸਤ ਰੱਖਣ ਲਈ ਰੁੱਖਾਂ ਦੀ ਸੰਭਾਲ ਕਰੇ।ਇਸ ਮੌਕੇ ਸਕੂਲ ਵਿਦਿਆਰਥਣਾਂ ਨੇ ਜਿੱਥੇ ਵਾਤਾਵਰਣ ਦੇ ਰੱਖ-ਰਖਾਵ ਨਾਲ ਸਬੰਧਿਤ ਕਵਿਤਾਵਾਂ ਦਾ ਉਚਾਰਣ ਕੀਤਾ, ਉਥੇ ਉਨ੍ਹਾਂ ਪੋਸਟਰ ਵੀ ਬਣਾਏ। 
ਪ੍ਰੋਗਰਾਮ ਦੌਰਾਨ ਪ੍ਰਿੰ: ਬਿੰਦਰਾ ਨੇ ਸਕੂਲ ਦੇ ਵਿਹੜੇ ’ਚ ਪੌਦਾ ਲਗਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਬੱਚਿਆਂ ਨੇ ਇਕ-ਇਕ ਪੌਦਾ ਲਗਾ ਕੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਅਤੇ ਹਰਿਆ-ਭਰਿਆ ਰੱਖਣ ਦਾ ਪ੍ਰਣ ਕੀਤਾ। ਪ੍ਰੋਗਰਾਮ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥਣਾਂ ਮੌਜ਼ੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media