Tuesday, November 24, 2026

ਐਸ.ਟੀ.ਐਫ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਤਿੰਨ ਵੱਖ-ਵੱਖ ਉਪਰੇਸ਼ਨਾਂ ਦੌਰਾਨ ਮਿਲੀ ਵੱਡੀ ਕਾਮਯਾਬੀ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਹਰਪ੍ਰੀਤ ਸਿੰਘ ਸਿੱਧੂ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਐਸ.ਟੀ.ਐਫ. ਪੰਜਾਬ ਅਤੇ ਸ੍ਰੀ ਆਰ.ਕੇ ਜੈਸਵਾਲ ਇੰਸਪੈਕਟਰ ਜਨਰਲ ਪੁਲਿਸ,ਐਸ.ਟੀ.ਐਫ.ਬਾਰਡਰ ਜੋਨ,ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਦੀ ਦੇਖ ਰੇਖ ਹੇਠ ਦਵਿੰਦਰ ਸਿੰਘ ਡੀ.ਐਸ.ਪੀ ਐਸ.ਟੀ.ਐਫ, ਬਾਲ ਕ੍ਰਿਸ਼ਨ ਸਿੰਗਲਾ ਡੀ.ਐਸ.ਪੀ. ਐਸ.ਟੀ.ਐਫ, ਇੰਸਪੈਕਟਰ ਅਰੁਣ ਕੁਮਾਰ ਐਸ.ਟੀ.ਐਫ ਅਤੇ ਉਪਰੇਸ਼ਨਲ ਇੰਸਪੈਕਟਰ ਸੁਖਵਿੰਦਰ ਸਿੰਘ ਐਸ.ਟੀ.ਐਫ ਦੀ ਨਿਗਰਾਨੀ ਹੇਠ ਤਿੰਨ ਵੱਖ-ਵੱਖ ਉਪਰੇਸ਼ਨਾਂ ਦੌਰਾਨ ਜੱਗੂ ਭਗਵਾਨਪੁਰੀਆ ਗੈਂਗ ਅਤੇ ਗੱਜਣ ਸਿੰਘ ਨਾਮੀ ਨਸ਼ਾ ਤਸਕਰ ਅਤੇ ਪੂਹਲਾ ਗੈਂਗ ਪਾਸੋਂ ਕੁੱਲ 1 ਕਿਲੋ 58 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ।

PPN1807201721

ਜੱਗੂ ਭਗਵਾਨਪੁਰੀਆ ਗੈਂਗਸਟਰ ਹੈਰੋਇਨ ਅੰਮ੍ਰਿਤਸਰ ਜੇਲ੍ਹ ਅੰਦਰੋਂ ਚੱਲ ਰਹੇ ਨੈਟਵਰਕ ਨੂੰ ਤੋੜਿਆ- 5 ਦੋਸ਼ੀ ਕਾਬੂ,ਇੱਕ ਗੱਡੀ ਐਕਸ.ਯੂ.ਵੀ ਅਤੇ 500 ਗ੍ਰਾਮ ਹੈਰੋਇਨ ਬ੍ਰਾਮਦ

ਮਿਤੀ 17-07-2017 ਨੰੁ ਐਸ.ਆਈ ਰਜਿੰਦਰ ਸਿੰਘ ਸਿੰਘ ਐਸ.ਟੀ.ਐਫ ਯੁਨਿਟ ਤਰਨ ਤਾਰਨ ਸਮੇਤ ਕਰਮਚਾਰੀਆ ਬਾਹੱਦ ਰਕਬਾ ਪੁਲ ਭੂਸੇ ਥਾਣਾ ਸਰਾਏ ਅਮਾਨਤ ਖਾਨ, ਨਾਕਾਬੰਦੀ ਦੌਰਾਨ ਇੱਕ ਐਕਸ.ਯੂ.ਵੀ ਗੱਡੀ ਪੀ.ਬੀ 02 ਸੀ.ਐਚ 6100 ਨੂੰ ਚੈਕ ਕਰਨ ਤੇ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਅਤੇ ਗੱਡੀ ਵਿੱਚ ਸਵਾਰ ਪੰਜ ਵਿਅਕਤੀ ਸੰਦੀਪ ਸਿੰਘ ਪੁੱਤਰ ਝਿਰਮਲ ਸਿੰਘ ਮਨਦੀਪ ਸਿੰਘ ਪੁੱਤਰ ਝਿਰਮਲ ਸਿੰਘ ਨੂੰ ਜੱਟ ਵਾਸੀਅਨ ਰਸੂਲਪੁਰ, ਗੜਗਜਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਜੱਟ ਵਾਸੀ ਕੋਟਲਾ ਡੂਮ ਥਾਣਾ ਰਾਜਾਸਾਂਸੀ, ਬਚਿੱਤਰ ਸਿੰਘ ਪੁੱਤਰ ਕਾਬਲ ਸਿੰਘ ਜੱਟ ਵਾਸੀ ਜਠੌਲ ਅਤੇ ਗੁਰਸੇਵਕ ਸਿੰਘ ਪੁੱਤਰ ਸੁਲੱਖਣ ਸਿੰਘ ਜੱਟ ਵਾਸੀ ਜਠੌਲ ਨੂੰ ਮੌਕਾ ਤੇ ਗ੍ਰਿਫਤਾਰ ਕੀਤਾ ਗਿਆ।ਪੜਤਾਲ ਦੌਰਾਨ ਪਾਇਆ ਗਿਆ ਕਿ ਦੋਸ਼ੀ ਸੰਦੀਪ ਸਿੰਘ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਜਗਜੀਤ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੇ ਰਾਹੀਂ ਹੈਰੋਇਨ ਮੁੱਲ ਖਰੀਦ ਕੇ ਅੱਗੇ ਸਪਲਾਈ ਕਰਦਾ ਹੈ ਇਸ ਕੰਮ ਵਿੱਚ ਮੰਨੂ ਵਾਸੀ ਜਠੌਲ ਥਾਣਾ ਘਰਿੰਡਾ ਵੀ ਸ਼ਾਮਲ ਹੈ।ਜਿਸ `ਤੇ ਮੁਕੱਦਮਾ ਨੰਬਰ 45 ਮਿਤੀ 17-07-2017 ਜੁਰਮ 21,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਰਾਏ ਅਮਾਨਤ ਖਾਨ ਦਰਜ ਰਜਿਸਟਰ ਕੀਤਾ ਗਿਆ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ, ਜਦ ਕਿ ਦੋਸ਼ੀ ਮੰਨੂ ਵਾਸੀ ਜਠੌਲ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ ਰੇਡ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਜੱਗੂ ਭਗਵਾਨਪੁਰੀਆਂ ਨੂੰ ਜੇਲ ਵਿੱਚੋਂ ਪ੍ਰੋਡੇਕਸ਼ਨ ਵਾਰੰਟ `ਤੇ ਲਿਆ ਕੇ ਮੁਕੱਦਮੇਾ ਵਿੱਚ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।

ਅੰਤਰਰਾਸ਼ਟਰੀ ਸਮੱਗਲਰ ਗੱਜਣ ਸਿੰਘ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

ਮਿਤੀ 17-07-2017 ਨੂੰ ਐਸ.ਟੀ.ਐਫ. ਅਤੇ ਐਨ.ਸੀ.ਬੀ.ਸੁਪਰਡੈਂਟ ਸ੍ਰੀ ਸਚਿਨ ਗੁਲਾਰੀਆ ਦੀ ਵਿਸ਼ੇਸ਼ ਟੀਮ ਦੇ ਸਾਂਝੇ ਉਪਰੇਸ਼ਨ ਦੌਰਾਨ ਐਸ.ਟੀ.ਐਫ. ਉਪਰੇਸ਼ਨਲ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਸਮੇਤ ਟੀਮ ਜਦ ਪੁੱਲ ਸੱਕੀ ਅਜਨਾਲਾ ਮਜੂਦ ਸੀ ਤਾਂ ਮੁਖਬਰੀ ਹੋਈ ਕਿ ਗੱਜਣ ਸਿੰਘ ਪੁੱਤਰ ਸਰਪੰਚ ਅਜੀਤ ਸਿੰਘ ਵਾਸੀ ਨੰਗਲ ਅੰਬ ਥਾਣਾ ਰਮਦਾਸ ਜਿਸਦੇ ਪਾਕਿਸਤਾਨ ਵਿੱਚ ਬੈਠੇ ਨਸ਼ੇ ਦੇ ਸਮੱਗਮਰਾਂ ਨਾਲ ਸਬੰਧ ਹਨ ਅਤੇ ਇਹ ਗੱਜਣ ਸਿੰਘ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਤੇ ਸਪਲਾਈ ਕਰਦਾ ਹੈ। ਜਿਸ ਤੇ ਐਸ.ਟੀ.ਐਫ. ਅਤੇ ਐਨ.ਸੀ.ਬੀ. ਦੇ ਜੁਆਇੰਟ ਉਪਰੇਸ਼ਨ ਦੌਰਾਨ ਗੱਜਣ ਸਿੰਘ ਪੁੱਤਰ ਸਰਪੰਚ ਅਜੀਤ ਸਿੰਘ ਵਾਸੀ ਨੰਗਲ ਅੰਬ ਥਾਣਾ ਰਮਦਾਸ ਪਾਸੋਂ 500 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਗ੍ਰਿਫਤਾਰ ਕੀਤਾ ਗਿਆ।ਜਿਸ ਤੇ ਮੁਕੱਦਮਾ ਨੰਬਰ 104 ਮਿਤੀ 17-07-2017 ਜੁਰਮ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਅਜਨਾਲਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਗੱਜਣ ਸਿੰਘ ਦੀ ਪੁਛਗਿੱਛ ਜਾਰੀ ਹੈ।

ਸਿਮਰਨਜੀਤ ਸਿੰਘ ਪੂਹਲਾ ਹੈਰੋਇਨ ਦੇ ਮੁੱਖ ਦੋਸ਼ੀ ਸਮੇਤ ਪੰਜ ਕਾਬੂ

ਮਿਤੀ 14-07-2017 ਨੂੰ ਐਸ.ਟੀ.ਐਫ. ਯੁਨਿਟ ਅੰਮ੍ਰਿਤਸਰ ਦੇ ਐਸ.ਆਈ. ਰਣਜੀਤ ਸਿੰਘ ਸਮੇਤ ਕਰਮਚਾਰੀਆ ਵੱਲੋਂ ਨਾਕਾ ਰਣਜੀਤ ਅਵੀਨਿਊ ਦੌਰਾਨ ਨਾਕਾਬੰਦੀ ਇੱਕ ਕਾਰ ਨੰਬਰੀ  ਪੀਬੀ 01 ਏ 5936 ਨੂੰ ਚੈਕ ਕਰਨ ਤੇ ਕਾਰ ਸਵਾਰ ਹਰਪਾਲ ਸਿੰਘ ਉਰਫ ਸੋਨੂੰ ਪੁੱਤਰ ਤਰਲੋਕ ਸਿੰਘ ਕੋਮ ਮਹਿਰਾ ਵਾਸੀ ਹਰਗੋਬਿੰਦ ਅਵੀਨਿਊ ਛੇਹਰਟਾ ਅੰਮ੍ਰਿਤਸਰ,ਅਤੇ ਨਰਿੰਦਰ ਸਿੰਘ ਉਰਫ ਮੋਹਨੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਬਾਈਪਾਸ ਛੇਹਰਟਾ ਦੇ ਪਾਸੋਂ 40 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸ ਤੇ ਦੋਸ਼ੀਆ ਵਿਰੁੱਧ ਮੁਕੱਦਮਾ ਨੰਬਰ 337 ਮਿਤੀ 14-07-2017 ਜੁਰਮ 21,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਵਲ ਲਾਇਨ ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ ਦੌਰਾਨੇ ਪੁਛਗਿੱਛ ਦੋਸ਼ੀਆ ਨੇ ਮੰਨਿਆ ਕਿ ਇਹ ਹੈਰੋਇਨ ਉਹ ਇੱਕ ਔਰਤ ਮਨਮੀਤ ਕੌਰ ਉਰਫ ਮੀਨੂੰ ਪੁੱਤਰੀ ਹਰਜਿੰਦਰ ਸਿੰਘ ਵਾਸੀ ਜਿਉਬਾਲਾ ਹਾਲ ਤਰਨ ਤਾਰਨ ਰੋਡ ਅੰਮ੍ਰਿਤਸਰ, ਜੋ ਆਪਣੇ ਜੀਜਾ ਸਿਮਰਨਜੀਤ ਸਿੰਘ ਉਰਫ ਲਵੀ ਉਰਫ ਪੂਹਲਾ ਪੁੱਤਰ ਧਰਮ ਸਿੰਘ ਵਾਸੀ ਕਾਜੀ ਕੋਟ ਰੋਡ ਤਰਨ ਤਾਰਨ ਨਾਲ ਮਿਲ ਕੇ ਦਿੱਲੀ ਤੋਂ ਨੀਗਰੋ ਕੋਲੋ ਹੈਰੋਇਨ ਲਿਆ ਕਿ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਆਸ-ਪਾਸ ਇਲਾਕਿਆ ਵਿੱਚ ਗ੍ਰਾਹਕਾਂ ਨੂੰ ਸਪਲਾਈ ਕਰਦੇ ਹਨ। ਜਿਸ ਤੇ ਐਸ.ਟੀ.ਐਫ. ਟੀਮ ਵੱਲੋਂ ਸਰਗਰਮੀ ਨਾਲ ਕਾਰਵਾਈ ਕਰਦਿਆ ਮਿਤੀ 17-07-2017 ਨੂੰ ਉਕਤ ਮਨਮੀਤ ਕੌਰ (2) ਜੀਜਾ ਸਿਮਰਨਜੀਤ ਸਿੰਘ ਅਤੇ ਇਹਨਾ ਦੇ ਸਾਥੀ ਸੋਰਵ ਕੁਮਾਰ ਉਰਫ ਵਿੱਕੀ ਪੁੱਤਰ ਵਿਪਨ ਕੁਮਾਰ ਕੌਮ ਖੱਤਰੀ ਵਾਸੀ ਪਿੰਡ ਜੋਧਪੁਰ ਹਾਲ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 18 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply