Thursday, March 19, 2026

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਿਸ ਜੂਲੀ ਬਿਸ਼ਪ ਮੋਦੀ ਨੂੰ ਮਿਲੀ

ਨਵੀਂ ਦਿੱਲੀ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਿਸ ਜੂਲੀ ਬਿਸ਼ਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਅੱਜ ਮੁਲਾਕਾਤ

The Minister for Foreign Affairs, Australia, Ms. Julie Bishop calls on the Prime Minister, Shri Narendra Modi, in New Delhi on July 18, 2017.

ਕੀਤੀ।ਪ੍ਰਧਾਨ ਮੰਤਰੀ ਨੇ ਅਪ੍ਰੈਲ 2017 ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁੱਲ ਵਲੋਂ ਭਾਰਤ ਦੇ ਕਾਮਯਾਬ ਦੌਰੇ ਨੂੰ ਸਨੇਹ ਪੂਰਵਕ ਯਾਦ ਕੀਤਾ ਅਤੇ ਕਿਹਾ ਕਿ 2014 ਵਿਚ ਉਨ੍ਹਾਂ ਵਲੋਂ ਆਸਟ੍ਰੇਲੀਆ ਦਾ ਦੌਰਾ ਕਰਨ ਤੋਂ ਬਾਅਦ ਦੁਵਲੇ ਸਬੰਧਾਂ ਵਿੱਚ ਬਹੁਤ ਗਹਿਰਾਈ ਆਈ ਹੈ।ਮਿਸ ਬਿਸ਼ਪ ਨੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੇ ਅਪ੍ਰੈਲ, 2017 ਵਿੱਚ ਭਾਰਤ ਦੌਰੇ ਤੋਂ ਬਾਅਦ ਦੁਵੱਲੇ ਸਬੰਧਾਂ ਵਿੱਚ ਹੋਏ ਵਿਕਾਸ ਬਾਰੇ ਸੰਖੇਪ ਜਾਣਕਾਰੀ ਦਿੱਤੀ।ਪ੍ਰਧਾਨ ਮੰਤਰੀ ਅਤੇ ਮਿਸ ਬਿਸ਼ਪ ਨੇ ਆਪਸੀ ਹਿਤਾਂ ਵਾਲੇ ਖੇਤਰੀ ਅਤੇ ਗਲੋਬਲ ਮੁਦਿਆਂ `ਤੇ ਵੀ ਚਰਚਾ ਕੀਤੀ।ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਸੂਰਜੀ ਗਠਜੋੜ ਵਿੱਚ ਆਸਟ੍ਰੇਲੀਆ ਦੀ ਸ਼ਮੂਲੀਅਤ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਸਟ੍ਰੇਲੀਆ ਦੀ ਮੈਂਬਰਸ਼ਿਪ ਗਠਜੋੜ ਨੂੰ ਇੱਕ ਵੱਡਾ ਹੁਲਾਰਾ ਦੇਵੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply