ਧੂਰੀ, 19 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ: ਅਮਰਜੀਤ
ਸਿੰਘ ਸਿੱਧੂ ਨੇ ਦਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੰਡਰ-ਗਰੈਜੁਏਟ ਕੋਰਸ ਦੇ ਬਿਨਾਂ ਲੇਟ ਫੀਸ ਪਹਿਲੇ ਸਾਲ ਦੇ ਦਾਖਲਿਆਂ ਦੀ ਅੰਤਿਮ ਮਿਤੀ 17 ਜੁਲਾਈ 2017 ਤੋਂ ਵਧਾ ਕੇ 24 ਜੁਲਾਈ 2017 ਤੱਕ ਕਰ ਦਿੱਤੀ ਗਈ ਹੈ।ਉਹਨਾਂ ਦਸਿਆ ਕਿ ਇਸ ਵਾਰ ਯੂਨੀਵਰਸਿਟੀ ਵੱਲੋਂ ਭਾਗ ਪਹਿਲਾ ਦੇ ਦਾਖਲੇ ਪਹਿਲੀ ਵਾਰ ਆਨਲਾਈਨ ਵਿਧੀ ਰਾਹੀਂ ਕੀਤੇ ਜਾਣ ਕਰਕੇ ਬਹੁਗਿਣਤੀ ਵਿਦਿਆਰਥੀ ਦਾਖਲਾ ਲੈਣ ‘ਤੋਂ ਵਾਂਝੇ ਰਹਿ ਗਏ ਸਨ। ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ‘ਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਰਾਹਤ ਪ੍ਰਦਾਨ ਕਰਦਿਆਂ ਦਾਖਲੇ ਦੀ ਮਿਆਦ ਵਧਾਈ ਗਈ ਹੈ।
ਡਾ: ਸਿੱਧੂ ਨੇ ਦੱਸਿਆ ਕਿ ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਦਾਖਲੇ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਹੁਣ ਤੱਕ 400 ਦੇ ਕਰੀਬ ਨਵੇਂ ਵਿਦਿਆਰਥੀ ਭਾਗ ਪਹਿਲਾ ਵਿਚ ਦਾਖਲਾ ਲੈ ਚੁੱਕੇ ਹਨ ਅਤੇ ਯੂਨੀਵਰਸਿਟੀ ਵੱਲੋਂ ਬਿਨਾਂ ਲੇਟ ਫੀਸ ਦਾਖਲਾ ਮਿਤੀ ਵਿਚ ਕੀਤੇ ਗਏ ਵਾਧੇ ਨਾਲ ਇਸ ਗਿਣਤੀ ਵਿਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ।ਇਸ ਮੌਕੇ ਡਾ: ਅਸ਼ੋਕ ਕੁਮਾਰ, ਡਾ: ਪਰਮਜੀਤ ਕੌਰ, ਡਾ: ਹਰਵਿੰਦਰ ਸਿੰਘ, ਡਾ: ਸੁਭਾਸ਼ ਕੁਮਾਰ ਅਤੇ ਪ੍ਰੋ: ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media