Monday, September 28, 2026

ਮਾਲਵਾ ਜ਼ੋਨ-3 ਦੇ ਪ੍ਰਧਾਨ ਬਣੇ ਦਲਵੀਰ ਸਿੰਘ ਢਿਲੋਂ

ਧੂਰੀ, 19 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਵਾਈਸ ਪ੍ਰਧਾਨ Dalvir Dhillonਅਮਨ ਅਰੋੜਾ ਵਿਧਾਇਕ ਸੁਨਾਮ ਵੱਲੋਂ ਆਮ ਆਦਮੀ ਪਾਰਟੀ ਦੇ ਨਵੇਂ ਸੰਗਠਨ ਵਿੱਚ ਦਲਵੀਰ ਸਿੰਘ ਢਿੱਲੋਂ ਨੂੰ ਮਾਲਵਾ ਜ਼ੋਨ-3 ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਢਿੱਲੋਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ `ਆਪ` ਪਾਰਟੀ ਵੱਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿੱਤਾ ਅਤੇ ਕਿਹਾ ਕਿ ਉਹ ਪਾਰਟੀ ਲਈ ਇੱਕਜੁੱਟ ਹੋ ਕੇ ਕੰਮ ਕਰਨਗੇ ਅਤੇ ਪਾਰਟੀ ਵੱਲੋਂ ਜਤਾਏ ਗਏ ਵਿਸ਼ਵਾਸ `ਤੇ ਖਰਾ ਉਤਰਨਗੇ। ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ `ਆਪ` ਪਾਰਟੀ ਪੰਜਾਬ ਵਿੱਚ ਵਿਰੋਧੀ ਧਿਰ ਦਾ ਮੁਕਾਬਲਾ ਵਿਧਾਨ ਸਭਾ ਚੋਣਾਂ ਵਾਂਗ ਡਟ ਕੇ ਕਰ ਸਕੇ। ਇਸ ਮੌਕੇ `ਆਪ` ਪਾਰਟੀ ਦੇ ਆਗੂ ਅਨਿਲ ਮਿੱਤਲ, ਮਿਲਖ ਰਾਜ, ਜਸਪਾਲ ਸਿੰਘ ਭੁੱਲਰ, ਨਰੇਸ਼ ਸਿੰਗਲਾ, ਪੁੰਨੂ ਕਾਤਰੋਂ, ਡਾ. ਅਨਵਰ ਭਸੌੜ, ਪਵਨ ਗਰਗ, ਕਾਹਨ ਚੰਦ, ਨਵਕੇਤਨ ਕੁਮਾਰ, ਵਿਪਨ ਕਾਂਝਲਾ, ਬਲਵਿੰਦਰ ਬਬਲੂ, ਨਿਰਮਲ ਬੇਨੜਾ, ਅਮਰਜੀਤ ਚਹਿਲ, ਗਿਆਨ ਚੰਦ ਅਤੇ ਮਹਿੰਦਰ ਸਿੰਘ ਚਹਿਲ ਆਦਿ ਨੇ ਢਿੱਲੋਂ ਦੇ ਪ੍ਰਧਾਨ ਬਣਾਏ ਜਾਣ `ਤੇ ਖੁਸ਼ੀ ਜਾਹਰ ਕੀਤੀ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply