ਕੁੜੀਆਂ ‘ਚ ਕਾਬਲੀਅਤ ਦੀ ਕੋਈ ਘਾਟ ਨਹੀਂ – ਡਾ. ਸ਼ਹਿਬਾਜ਼ ਸਿੰਘ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਡੇ ਦੇਸ਼ ‘ਚ ਕੁੜੀਆਂ ਵਿੱਚ ਵੀ ਟੈਲੈਂਟ (ਕਲਾ) ਦੀ ਘਾਟ ਨਹੀਂ ਹੈ, ਸਿਰਫ਼ ਲੋੜ ਹੈ ਉਨਾਂ ਨੂੰ
ਸਹੀ ਮੌਕੇ ਦੇਣ ਦੀ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਮਨਦੀਪ ਕਿ੍ਕੇਟ ਅਕਾਦਮੀ ਦੇ ਐਮ.ਡੀ ਡਾ. ਸ਼ਹਿਬਾਜ਼ ਸਿੰਘ ਨੇ ਕਿਹਾ ਹੈ ਕਿ ਕੁੜੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਕੇ ਇਸ ਨੂੰ ਸਹੀ ਸਿੱਧ ਕੀਤਾ ਹੈ।ਡਾ. ਸ਼ਹਿਬਾਜ਼ ਸਿੰਘ ਦੱਸਿਆ ਕਿ ਅਮਨਦੀਪ ਕਿ੍ਰਕੇਟ ਅਕਾਦਮੀ ਨੇ ਲੜਕਿਆਂ ਦੇ ਅੰਡਰ-19 ਗਰੁੱਪ ਟੀਮ ਕਿ੍ਰਕੇਟ ‘ਚ ਅਭਿਸ਼ੇਕ ਸ਼ਰਮਾ ਵਰਗਾ ਹੀਰਾ ਤਿਆਰ ਕਰਕੇ ਨਾਮਣਾ ਖੱਟਿਆ ਹੈ।
ਇਸ ਕੜੀ ਨੂੰ ਅੱਗੇ ਵਧਾਉਂਦਿਆਂ ਅਮਨਦੀਪ ਕਿ੍ਕੇਟ ਅਕਾਦਮੀ ਨੇ ਲੜਕੀਆਂ ਨੂੰ ਕਿ੍ਕੇਟ ਪ੍ਰਤੀ ਆਕਰਸ਼ਿਤ ਕਰਨ ਲਈ ਉਨਾਂ ਨੂੰ ਵਿਸ਼ਵ ਪੱਧਰੀ ਕੋਚਿੰਗ ਬਿਲਕੁੱਲ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ।ਖੁੱਦ ਵੀ ਇੰਟਰਨੈਸ਼ਲ ਪੱਧਰ ‘ਤੇ ਭਾਰਤੀ ਕਿ੍ਰਕੇਟ ਟੀਮ ਲਈ ਖੇਡ ਚੁੱਕੇ ਅਕਾਦਮੀ ਦੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਹਰਵਿੰਦਰ ਸਿੰਘ ਅਤੇ ਮਨੀਸ਼ ਸ਼ਰਮਾ ਬੱਚਿਆਂ ਨੂੰ ਕਿ੍ਰਕੇਟ ਦੀ ਤਿਆਰੀ ਕਰਵਾਉਂਦੇ ਹਨ ਜੋ ਕਿ ਹਨ।ਉਨਾਂ ਦੱਸਿਆ ਕਿ ਭਾਵੇਂ ਦੇਸ਼ ਵਿੱਚ ਬਹੁਤ ਸਾਰੀਆਂ ਕਿ੍ਰਕੇਟ ਅਕਾਦਮੀਆਂ ਮੌਜੂਦ ਹਨ, ਪਰ ਹਾਲੇ ਤੱਕ ਕਿਸੇ ਨੇ ਵੀ ਲੜਕੀਆਂ ਲਈ ਮੁਫ਼ਤ ਕੋਚਿੰਗ ਦਾ ਹੰਭਲਾ ਨਹੀਂ ਮਾਰਿਆ।ਅਮਨਦੀਪ ਕਿ੍ਕੇਟ ਅਕਾਦਮੀ ਦੀ ਇਸ ਨਿਵੇਕਲੀ ਪਹਿਲ ਨਾਲ ਦੇਸ਼ ਅਤੇ ਖਾਸ ਕਰ ਪੰਜਾਬ ‘ਚ ਕੁੜੀਆਂ ਦੇ ਕਿ੍ਕੇਟ ਨੂੰ ਬਹੁਤ ਹੁਲਾਰਾ ਮਿਲੇਗਾ ਅਤੇ ਅਕੈਡਮੀ ਦੀ ਕੋਸ਼ਿਸ਼ ਹੋਵੇਗੀ ਕਿ ਇਥੇ ਇੰਡੀਆ ਟੀਮ ਲਈ ਖਿਡਾਰੀ ਤਿਆਰ ਕਰੀਏ।ਕੁੜੀਆਂ ਨੂੰ ਮੁਫ਼ਤ ਕੋਚਿੰਗ ਦੇਣ ਲਈ ਰਣਜੀ ਟ੍ਰਾਫ਼ੀ ਖੇਡ ਚੁੱਕੇ ਮਹਿਲਾ ਕੋਚਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਅਤੇ ਉਨਾਂ ਨੂੰ ਅਮਨਦੀਪ ਕਿ੍ਕੇਟ ਅਕਾਦਮੀ ਦੀ ਡੇਅ-ਨਾਈਟ ਮੈਚ ਖੇਡਣ ਲਈ ਤਿਆਰ ਕੀਤੇ ਸਟੇਡੀਅਮ ਵਿੱਚ ਮੈਚ ਖੇਡਣ ਦਾ ਵੀ ਮੌਕਾ ਦਿੱਤਾ ਜਾਵੇਗਾ ਤਾਂਕਿ ਉਨਾਂ ਦੀ ਪ੍ਰਤਿਭਾ ਪੂਰੀ ਤਰਾਂ ਨਿਖਰ ਕੇ ਸਾਹਮਣੇ ਆਵੇ।ਡਾ. ਸ਼ਹਿਬਾਜ਼ ਸਿੰਘ ਨੇ ਕਿਹਾ ਕਿ ਲੜਕੀਆਂ ਨੂੰ ਇਹ ਲਾਜਵਾਬ ਤੋਹਫ਼ਾ ਰੱਖੜੀ ਮੌਕੇ ਦਿੱਤਾ ਜਾ ਰਿਹਾ ਹੈ।ਚਾਹਵਾਨ ਲੜਕੀਆਂ ਅਮਨਦੀਪ ਕਿ੍ਕੇਟ ਅਕਾਦਮੀ ਦੇ ਦਫ਼ਤਰ ਜਾਂ ਵੈਬਸਾਈਟ `ਤੇ ਸੰਪਰਕ ਕਰ ਸਕਦੀਆਂ ਹਨ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media