ਧੂਰੀ, 20 ਜੁਲਾਈ (ਪੰਜਾਬ ਪੋਸਟ- ਪਰਵੀਨ ਗਰਗ) – ਮਾਤਾ ਸ਼੍ਰੀ ਨੈਨਾਂ ਦੇਵੀ ਪੈਦਲ ਸੰਘ ਵੱਲੋ 21ਵੀਂ ਪੈਦਲ ਯਾਤਰਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਦੀ ਅਗਵਾਈ
‘ਚ ਗਣੇਸ਼ ਮੰਦਰ ਚੈਬਰ ਬਾਗ ਤੋ ਰਵਾਨਾ ਹੋਈ।ਜਿਸ ਵਿੱਚ ਜੋਤੀ ਪ੍ਰਚੰਡ ਸੁਮਿੱਤ ਗੋਇਲ, ਚੁਨਰੀ ਦੀ ਰਸਮ ਭੂਸ਼ਣ ਗਰਗ ਐਡਵੋਕੇਟ, ਝੰਡਾ ਰਸਮ ਅੰਮ੍ਰਿਤ ਗਰਗ ਰਿੰਕੂ ਨੇ ਅਦਾ ਕੀਤੀ।ਇਸ ਮੌਕੇ ਵਿਸ਼ੇਸ ਰੂਪ ‘ਚ ਸ਼ਾਮਲ ਹੋਏ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਵਿਕਾਸ਼ ਜੈਨ ਨੇ ਹਰੀ ਝੰਡੀ ਦੇ ਕੇ ਯਾਤਰਾ ਨੂੰ ਰਵਾਨਾ ਕੀਤਾ।ਪੈਦਲ ਸੰਘ ਵੱਲੋ ਆਏ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।ਇਸ ਪੈਦਲ ਯਾਤਰਾ ਦਾ ਮੁੱਖ ਮੰਤਵ ਸਰਬਤ ਦਾ ਭਲਾ ਹੈ।ਇਹ ਸ਼ੋਭਾ ਯਾਤਰਾ ਮੇਨ ਬਜਾਰਾਂ ‘ਚੋ ਦੀ ਹੁੰਦੀ ਹੋਈ ਮਾਤਾ ਨੈਨਾਂ ਦੇਵੀ ਲਈ ਰਵਾਨਾ ਹੋਈ। ਪੈਦਲ ਸੰਘ ਦੇ ਆਗੂ ਸੰਜੀਵ ਗਰਗ ਜੋਨੀ ਨੇ ਦੱਸਿਆ ਕਿ ਇਹ ਅਖੰਡ ਜੋਤ ਪੈਦਲ ਯਾਤਰਾ ਮਿਤੀ 23-07-2017 ਨੂੰ ਮਾਤਾ ਸ਼੍ਰੀ ਨੈਨਾਂ ਦੇਵੀ ਮੰਦਿਰ ਪਹੁੰਚੇਗੀ।ਉਨ੍ਹਾ ਨੇ ਇਹ ਯਾਤਰਾ ਸਫਲ ਹੋਣ ਦੀ ਕਾਮਨਾ ਕੀਤੀ।ਇਸ ਮੌਕੇ ਰਾਕੇਸ਼ ਕੁਮਾਰ, ਦਰਸ਼ਨ ਸਿੰਘ, ਅਸ਼ਵਨੀ ਧੀਰ ਐਮ.ਸੀ, ਲਲਿਤ ਮੋਹਨ, ਸੁਰਿੰਦਰ ਸਿੰਗਲਾ, ਰਜਨੀਸ਼ ਗਰਗ ਮਿੰਟੂ, ਹਰਦੀਪ ਸਿੰਘ ਮੋਨੂੰ, ਕਮਲਜੀਤ ਗਰਗ ਭਾਜਪਾ ਮੰਡਲ ਪ੍ਰਧਾਨ, ਅਮਨਦੀਪ ਗਰਗ, ਬਬਲੂ ਆਦਿ ਹਾਜਨ ਸਨ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media