ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਤੰਜਲੀ ਯੋਗਪੀਠ ਪਰਿਵਾਰ ਵਲੋਂ ਚਾਚਾ ਨਹਿਰੂ ਪਾਰਕ ਸਿਵਲ ਲਾਈਨ
ਵਿਚ ਰੋਜ਼ਾਨਾ ਕੀਤੇ ਜਾ ਰਹੇ ਯੋਗ ਸਿੱਖਿਆ ਦੇਣ ਸਮੇਂ ਪੌਦਾ ਲਗਾਏ ਅਤੇ ਇਸ ਲੋਕ ਹਿੱਤ ਕਾਰਜ ਨੂੰ ਅੱਗੇ ਵਧਾਉਣ ਲਈ ਸੰਕਲਪ ਵੀ ਕੀਤਾ ਗਿਆ।ਭਾਰਤ ਸਵੈਭਿਮਾਨ ਟਰੱਸਟ ਦੇ ਜਿਲਾ ਪ੍ਰਧਾਨ ਵਿਜੇਨਿੰਦਰ ਸਰਮਾਂ ਨੇ ਪੌਦਿਆਂ ਦੀ ਮਹੱਤਤਾ ਬਾਰੇ ਚਾਨਣ ਪਾਇਆ ਕਿ ਪੌਦੇ ਬਿ੍ਰਛ ਭੂਮੀ ਦਾ ਸੰਗਾਰ ਹਨ। ਮਨੁੱਖ ਅਤੇ ਜੀਵਜੰਤਰਾਂ ਦਾ ਜੀਵਨੀ ਹੀ ਪੌਦਿਆਂ ’ਤੇ ਨਿਰਭਰ ਹੈ,ਜੋ ਸਾਨੂੰ ਆਕਸੀਜਨ ਦਿੰਦੇ ਹਨ।ਜਨਮ ਤੋਂ ਲੈ ਕੇ ਮਰਨ ਤੱਕ ਇਨਾਂ ਦਾ ਸਾਥ ਬਣਿਆ ਰਹਿੰਦਾ ਹੈ।ਪੰਤਜਲੀ ਯੋਗਪੀਠ ਪਰਿਵਾਰ ਹਰ ਸਾਲ 5 ਅਗਸਤ ਨੂੰ ਜੜੀ-ਬੂਟੀ ਦਿਵਸ ਦੇ ਰੂਪ ਵਿਚ ਮਨਾਉਂਦਾ ਆ ਰਿਹਾ ਹੈ।
ਇਸ ਮੌਕੇ ਹੋਰ ਵੀ ਅਹੁੱਦੇਦਾਰਾਂ ’ਚ ਰਾਜਿੰਦਰ ਬਾਵਾ, ਗੁਰਮੀਤ ਸਿੰਘ, ਮਨਦੀਪ ਸਿੰਘ, ਜਗਦੀਸ਼ ਕੌਰ, ਪਵਨ ਰੇਖਾ, ਬਲਜੀਤ ਸਿੰਘ ਯੋਗ ਸਾਧਕ, ਸਲਿਲ ਗਰਗ, ਪ੍ਰਵੀਨ ਕੁਮਾਰ, ਕਾਂਤਾ ਚਾਵਲਾ, ਰਾਮਾਨੰਦ, ਸ਼ੁਸ਼ਮਾ, ਲਾਭ ਕੌਰ, ਗੁਰਮੀਤ ਕੌਰ, ਤੇਜ ਕੌਰ, ਸੁਰੇਸ਼ ਕੁਮਾਰ,ਰ ਮੇਸ਼ ਰਾਨੀ ਆਦਿ ਹਾਜ਼ਰ ਸਨ।
Check Also
2109 ਪੈਨਸ਼ਨਰਾਂ ਦੀ ਮੌਤ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਰਿਕਾਰਡ ਕੀਤਾ ਜਾਵੇਗਾ ਅਪਡੇਟ
ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ …
Punjab Post Daily Online Newspaper & Print Media