ਅੰਗਹੀਣ ਮੁਫਤ `ਚ ਅੰਗ ਨਕਲੀ ਹੱਥ, ਪੈਰ ਲਗਾਉਣ ਲਈ ਲਈ ਸੰਪਰਕ ਕਰਨ
ਬਠਿੰਡਾ, 20 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਰਮਜੀਤ ਸਿੰਘ,ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ
ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਡਾ.ਮਨਦੀਪ ਮਿੱਤਲ,ਸੀ.ਜੇ.ਐਮ./ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ। ਸੀ.ਜੇ.ਐਮ./ਸਕੱਤਰ ਸਾਹਿਬ ਵੱਲੋਂ ਬਿ੍ਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਰਹਿਣ ਸਹਿਣ ਦੇ ਪ੍ਰੰਬਧ ਬਾਰੇ ਵੀ ਪੁਛਿਆ ਗਿਆ। ਉਥੇ ਰਹਿੰਦੇ ਬਜ਼ੁਰਗਾਂ ਨੇ ਮਾਨਯੋਗ ਜੱਜ ਸਾਹਿਬ ਨੂੰ ਤਸੱਲੀ ਦਵਾਈ ਉਹਨਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਦਵਾਈ ਬੂਟੀ ਦਾ ਬਹੁਤ ਚੰਗਾ ਪ੍ਰਬੰਧ ਹੈ। ਉਹਨਾਂ ਨੂੰ ਇਥੇ ਕਿਸੇ ਵੀ ਕਿਸਮ ਦੀ ਤਕਲੀਫ ਨਹੀਂ ਆਉਂਦੀ। ਜੱਜ ਸਾਹਿਬ ਨੇ ਬਜ਼ੁਰਗਾਂ ਦੇ ਹੱਕਾਂ, ਸੀਨੀਅਰ ਸਿਟੀਜ਼ਨ ਐਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜੇਕਰ ਉਹ ਆਪਣੇ ਬੱਚਿਆਂ ਦੇ ਨਾਮ ਆਪਣੀ ਜਾਇਦਾਦ ਟ੍ਰਾਂਸਫਰ ਵੀ ਕਰਵਾ ਦਿੱਤੀ ਹੋਵੇ ਤਾਂ ਉਹ ਵੀ ਵਾਪਸ ਲੈ ਸਕਦੇ ਹੋ। ਜੱਜ ਸਾਹਿਬ ਨੇ ਹੋਰ ਨਾਲਸਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ। ਇਸ ਉਪਰੰਤ ਮਾਨਯੋਗ ਜੱਜ ਸਾਹਿਬ ਨੇ ਰੇਲਵੇ ਸਟੇਸ਼ਨ ਤੇ ਰਹਿ ਰਹੇ ਲਾਵਰਿਸ਼ ਵਿਅਕਤੀਆਂ/ਔਰਤਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਸਮਸਿਆਵਾਂ ਵੀ ਸੁਣੀਆਂ। ਉਨਾਂ ਵਿਚੋਂ ਕੁੱਝ ਵਿਅਕਤੀ ਅੰਪਗ ਅਤੇ ਅੰਗਹੀਣ ਸਨ, ਮਾਨਯੋਗ ਜੱਜ ਸਾਹਿਬ ਨੇ ਉਨਾਂ ਨੂੰ ਮੁਫਤ ਵਿਚ ਅੰਗ ਲਗਾਉਣ ਬਾਰੇ ਪੁਛਿਆ ਜੇਕਰ ਕਿਸੇ ਨੂੰ ਨਕਲੀ ਹੱਥ, ਪੈਰ ਦੀ ਜ਼ਰੂਰਤ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੈ। ਉਨਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media