Sunday, October 11, 2026

ਵੇਰਕਾ ਵੱਲੋਂ ਵਾਤਾਵਰਨ ਦੀ ਸੰਭਾਲ ਸਬੰਧੀ ਸੈਮੀਨਾਰ ਦਾ ਆਯੋਜਨ

ਸਮਰਾਲਾ. 20  ਜੁਲਾਈ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਨਰਾਤਾ PPN2007201715ਰਾਮ ਮੈਮੋਰੀਅਲ ਹਾਲ ਵਿੱਚ ਵੇਰਕਾ ਡੇਅਰੀ ਲੁਧਿਆਣਾ ਵਲੋਂ ਦੀ ਘੁੰਗਰਾਲੀ ਸਿੱਖਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਵਿੱਚ ਗੁਰਚਰਨ ਸਿੰਘ ਬਾਠ ਡਾਇਰੈਕਟਰ ਵੇਰਕਾ ਡੇਅਰੀ ਲੁਧਿਆਣਾ, ਡਾ. ਸੁਰਜੀਤ ਸਿੰਘ ਭਦੌੜ ਮੈਨੇਜਰ ਮਿਲਕ ਪਲਾਂਟ, ਡਾ. ਕੁਲਦੀਪ ਸਿੰਘ ਅਤੇ ਡਾ. ਅਨਿਲ ਕੁਮਾਰ ਸ਼ਰਮਾ ਪੀ.ਏ.ਯੂ ਲੁਧਿਆਣਾ, ਡਾ. ਸ਼ਰਮਾ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੌਰਾਨ ਕੀਟਨਾਸ਼ਕ ਦਵਾਈਆਂ ਦੀ ਘੱਟ ਵਰਤੋਂ, ਪ੍ਰਦੂਸ਼ਣ ਹੋ ਚੁੱਕੇ ਪਾਣੀ ਦੇ ਨੁਕਸਾਨ ਸਬੰਧੀ ਅਤੇ ਹਵਾ ਰਾਹੀਂ ਫੈਲ ਰਹੀਆਂ ਬਿਮਾਰੀਆਂ ਸਬੰਧੀ ਆਮ ਲੋਕਾਂ, ਸਕੂਲੀ ਵਿਦਿਆਰਥੀਆਂ, ਕਿਸਾਨਾਂ ਅਤੇ ਦੁੱਧ ਉਤਪਾਦਕ ਵੀਰਾਂ ਨੂੰ ਜਾਗਰੂਕ ਕੀਤਾ ਗਿਆ।ਸਕੂਲ ਪਿ੍ਰੰਸੀਪਲ ਦਲਜੀਤ ਸਿੰਘ ਵੱਲੋਂ ਵਾਤਾਵਰਨ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ।
ਪੀ.ਏ.ਯੂ ਲੁਧਿਆਣਾ ਤੋਂ ਡਾ. ਅਨਿਲ ਕੁਮਾਰ ਦੀ ਰਹਿਨੁਮਾਈ ਹੇਠ ਆਏ ਵਿਦਿਆਰਥੀਆਂ ਵੱਲੋਂ ਨਾਟਕ ਰਾਹੀਂ ਕੀਟਨਾਸ਼ਕ ਦਵਾਈਆਂ ਦੀ ਜਿਆਦਾ ਵਰਤੋਂ ਕਰਨ ਦੇ ਪ੍ਰਭਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ, ਜਿਸ ਦੀ ਦਰਸ਼ਕਾਂ ਦੁਆਰਾ ਭਰਪੂਰ ਸ਼ਲਾਘਾ ਕੀਤੀ ਗਈੇ ਇਸ ਮੌਕੇ ਗੁਰਚਰਨ ਸਿੰਘ ਬਾਠ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੇਰਕਾ ਵੱਲੋਂ ਵੱਖ-ਵੱਖ ਸਕੀਮਾਂ ਅਤੇ ਭਲਾਈ ਸਬੰਧੀ, ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵੇਰਕਾ ਵੱਲੋਂ ਫੁਲੋ ਫਲੋ, ਪਿਓਰ ਖਾਓ ਪੀਓ ਵੇਰਕਾ ਦੇ ਬਣੇ ਪਦਾਰਥਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨਾਂ ਦੀ ਵਰਤੋਂ ਦੀ ਸਲਾਹ ਦਿੱਤੀ। ਇਸ ਮੌਕੇ ਹਰਕੀਰਤ ਸਿੰਘ ਲੈਕਚਾਰ ਨੇ ਕਿਹਾ ਕਿ ਸਾਨੂੰ ਪਸ਼ੂਆਂ ਤੋਂ ਦੁੱਧ ਲੈਣ ਲਈ ਲਾਏ ਜਾਂਦੇ ਟੀਕਿਆਂ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਅਤੇ ਪਸ਼ੂਆਂ ਨੂੰ ਟੀਕੇ ਨਾ ਲਾਉਣ ਦੀ ਵੀ ਸਲਾਹ ਦਿੱਤੀ।
ਸਮਾਗਮ ਦੇ ਅਖੀਰ ਵਿੱਚ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਆਈਆਂ ਵੱਖ-ਵੱਖ ਸੰਸਥਾਵਾਂ ਦਾ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ, ਦਲਜੀਤ ਸਿੰਘ ਪਿ੍ਰੰਸੀਪਲ, ਸਤਪਾਲ ਸਿੰਘ ਐਮ.ਪੀ.ਐਸ, ਸਪਿੰਦਰਪਾਲ ਸਿੰਘ ਐਮ.ਪੀ.ਏ, ਨਵਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਜੋਤ ਸਿੰਘ, ਬਲਜਿੰਦਰ ਸਿੰਘ ਘੁੰਗਰਾਲੀ ਸਿੰਘ, ਸੁਰਿੰਦਰ ਸਿੰਘ, ਸਰਬਜੀਤ ਸਿੰਘ ਕੋਟਲਾ ਭੜੀ, ਬਲਜੀਤ ਕੌਰ ਸੰਗਤਪੁਰਾ, ਹਰਿੰਦਰ ਸਿੰਘ, ਹਰਮੀਤ ਸਿੰਘ ਸਾਬਕਾ ਪ੍ਰਧਾਨ, ਗੁਰਮੁਖ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ ਸਕੱਤਰ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਅਤੇ ਸਕੂਲ ਦੇ ਵਿਦਿਆਰਥੀ ਅਤੇ ਸਕੂਲ ਸਟਾਫ ਅਤੇ ਪਿੰਡ ਦੇ ਕਿਸਾਨ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply