Tuesday, July 21, 2026

ਸਾਬਕਾ ਸਰਪੰਚ ਮੱਘਰ ਸਿੰਘ ਬਣੇ ਕਾਂਗਰਸ ਜਿਲਾ ਮੀਤ ਪ੍ਰਧਾਨ

ਧੂਰੀ, 21 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਜਿਲਾ੍ਹ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਵੱਲੋਂ ਪਿੰਡ ਭੜੀ ਮਾਨਸਾ ਦੇ ਸਾਬਕਾ Maghar Singhਸਰਪੰਚ ਮੱਘਰ ਸਿੰਘ ਨੂੰ ਪਾਰਟੀ ਦਾ ਜ਼ਿਲਾ੍ਹ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਘਰ ਸਿੰਘ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨਾਂ੍ਹ ਨੂੰ ਇਹ ਅਹੁੱਦਾ ਮਿਲਣ ਨਾਲ ਪਾਰਟੀ ਪ੍ਰਤੀ ਉਹਨਾਂ ਦੀ ਜਿੰਮੇਵਾਰੀ ਹੋਰ ਵੀ ਵਧ ਗਈ ਹੈ, ਜੋ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਹੰਸ ਰਾਜ ਗੁਪਤਾ, ਜੀਤ ਸਿੰਘ ਭੜੀ, ਭਿੰਦਰ ਸਿੰਘ ਲਾਂਗੜੀਆ, ਮਹਿੰਦਰ ਸਿੰਘ ਸ਼ਹਿਰੀ ਪ੍ਰਧਾਨ ਅਮਰਗੜ੍ਹ, ਨਿਰਮਲ ਸਿੰਘ ਸਾਬਕਾ ਮੈਂਬਰ, ਜਸਵੀਰ ਸਿੰਘ ਛਤਰੀਵਾਲਾ ਨੇ ਪਾਰਟੀ ਹਾਈਕਮਾਂਡ ਦਾ ਸ਼੍ਰੀ ਭੜੀ ਮਾਨਸਾ ਦੀ ਨਿਯੁੱਕਤੀ `ਤੇ ਧੰਨਵਾਦ ਕੀਤਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply