ਬਠਿੰਡਾ, 21 ਜੁਲਾਈ (ਪੰਜਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਬੈਂਕ ਆਫ਼ ਬੜੋਦਾ ਦੀ ਮੁੱਖ ਸ਼ਾਖਾ ਵਲੋਂ ਆਪਣਾ 110ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਬੈਂਕ ਪ੍ਰਬੰਧਕਾਂ ਵਲੋਂ ਅੱਪੂ ਸਾਸਾਇਟੀ ਵਲੋਂ ਚਲਾਏ ਜਾ ਰਹੇ ਸਕੂਲ ‘ਇਕ ਕਦਮ ਬਚਪਨ ਦੇ ਵੱਲ‘ ਬੇਅੰਤ ਨਗਰ ਵਿਖੇ ਸ਼ਿਰਕਤ ਕਰਦਿਆਂ ਬੱਚਿਆਂ ’ਚ ਡਰਾਇੰਗ ਪ੍ਰਤੀਯੋਗਤਾ ਕਰਵਾਈ, ਜਿਸ ਵਿਚ 55 ਬੱਚਿਆਂ ਨੇ ਭਾਗ ਲਿਆ।ਸਾਰੇ ਬੱਚਿਆਂ ਨੂੰ ਬੈਂਕ ਅਧਿਕਾਰੀਆਂ ਵਲੋਂ ਸਟੇਸ਼ਨਰੀ, ਰੰਗ, ਖਾਣ ਲਈ ਪੈਟੀਜ਼ ਅਤੇ ਪੇਸ਼ਟੀਆਂ ਵੀ ਵੰਡੇ।ਪ੍ਰਬੰਧਕਾਂ ਵਲੋਂ ਪਹਿਲੇ 10 ਬੱਚਿਆਂ ਨੂੰ ਇਨਾਮ ਦੇ ਕੇ ਉਨਾਂ ਦੀ ਹੌਸ਼ਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਸਮੂਹ ਬੱਚਿਆਂ ਅਤੇ ਸਕੂਲ ਪ੍ਰਬੰਧਕਾਂ ਵਲੋਂ ਬੈਂਕ ਅਧਿਕਾਰੀਆਂ ਨੂੰ ਵਧਾਈਆਂ ਦਿੱਤੀਆਂ ਬੈਂਕ ਮੈਨੇਜਰ ਰਾਕੇਸ਼ ਮਿਸ਼ਰਾ, ਤੁਸਾਰ ਮੁਟਰੇਜਾ, ਪ੍ਰੀਤੀ ਸਿੰਗਲਾ, ਮੋਹਿਤ ਸਿੰਘ ਅਤੇ ਅੱਪੂ ਸੁਸਾਇਟੀ ਮੈਂਬਰ ਗੁਰਪ੍ਰੀਤ ਸਿੰਘ, ਜੋਨੀ ਸਿੰਗਲਾ, ਸੰਜੀਵ ਗੋਇਲ, ਸੁਨੀਤਾ, ਗੀਤਾ ਅਟਵਾਲ, ਰਾਧਾ ਰਾਣੀ, ਪ੍ਰਿਯੰਕਾ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media