Friday, July 24, 2026

ਪੰਜਾਬ ਵਿਚ ਲੱਗਾ ‘ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਿਤ` ਪਹਿਲਾ ਉਦਘਾਟਨੀ ਪੱਥਰ

ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ ਨਗਰ ਕੌਂਸਲ ਚੋਣਾਂ – ਸਿੱਧੂ

PPN2107201716ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) -ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਆ ਰਹੀਆਂ ਨਗਰ ਕੌਸ਼ਲ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ ਅਤੇ ਚੋਣਾਂ ਇਸ ਸਾਲ ਵਿਚ ਹੀ ਹੋਣਗੀਆਂ।ਅੱਜ ਬੀ.ਆਰ.ਟੀ.ਐਸ ਪ੍ਰਾਜੈਕਟ ਅਧੀਨ ਵੇਰਕਾ ਵਿਖੇ ਲਗਭਗ 23 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਰੇਲਵੇ ਪੁੱਲ, ਜਿਸ ਦੇ ਉਦਾਘਟਨੀ ਪੱਥਰ ’ਤੇ ਵੀ ਇਹ ਇਬਾਰਤ ‘ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ’ ਉਕਰੀ ਹੋਈ ਸੀ, ਦਾ ਪਰਦਾ ਹਟਾਉਣ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਸਰਬਪੱਖੀ ਵਿਕਾਸ ਲਈ ਮਾਹਿਰਾਂ ਦੀ ਰੈਅ ਨਾਲ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੀ ਹੈ ਕਿ ਅੱਜ ਮੈਂ ਆਪਣੇ ਨਾਂਅ ਵਾਲੇ ਪੱਥਰ ਤੋਂ ਪਰਦਾ ਹਟਾਉਣ ਦੀ ਥਾਂ ਲੋਕਾਂ ਨੂੰ ਸਮਰਪਿੱਤ ਉਦਘਾਟਨ ਕੀਤਾ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਅੰਮ੍ਰਿਤਸਰ  ਸਮੇਤ ਸਾਰੇ ਸ਼ਹਿਰਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ ਦਿ੍ਰੜ ਹਨ ਅਤੇ ਇਸ ਸੋਚ ਨੂੰ ਧਿਆਨ ਵਿਚ ਰੱਖਕੇ ਹੀ ਕੰਮ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਲੇ ਮਹੀਨੇ ਅੰਮਿ੍ਰਤਸਰ ਆ ਕੇ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦਾ ਐਲਾਨ ਕਰਨਗੇ।ਸਿੱਧੂ ਨੇ ਕਿਹਾ ਕਿ ਅੰਮਿ੍ਰਤਸਰ ਅਤੇ ਲੁਧਿਆਣਾ ਵਿਚ ਬੱਚਿਆਂ ਲਈ ਦੋ ਵੱਡੇ ਸਪੋਰਸ ਪਾਰਕ ਉਸਾਰੇ ਜਾਣਗੇ, ਜਿੱਥੇ ਕਿ ਬੱਚਿਆਂ ਦੇ ਖੇਡਣ ਲਈ ਹਰ ਤਰਾਂ ਦੀ ਸੁਵਿਧਾ ਦਿੱਤੀ ਜਾਵੇਗੀ।ਸਿੱਧੂ ਨੇ ਦੱਸਿਆ ਕਿ ਨਗਰ ਕੌਸ਼ਲ ਚੋਣਾਂ ਤੋਂ ਪਹਿਲਾਂ ਨਵੀਂ ਵਾਰਡਬੰਦੀ ਵੀ ਕਰਵਾਈ ਜਾਵੇਗੀ, ਜਿਸ ਨਾਲ ਹਰੇਕ ਸ਼ਹਿਰ ਵਿਚ ਵਾਰਡਾਂ ਦੀ ਗਿਣਤੀ ਵੱਧ ਜਾਵੇਗੀ।
ਸ਼ਹਿਰ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਅੰਮਿ੍ਰਤਸਰ ਵਿਚ ਆਵਾਜਾਈ ਨੂੰ ਸੁਖਾਲਾ ਕਰਨ ਲਈ 6 ਪੁੱਲ ਬਣਾਏ ਜਾਣਗੇ, ਜਿਸ ਵਿਚ ਤਰਨਤਾਰਨ ਰੋਡ ’ਤੇ ਬਣਨ ਵਾਲੇ ਪੁੱਲ ਨੂੰ ਬੋਹੜੂ ਵਾਲੇ ਪਾਸੇ ਉਤਾਰਿਆ ਜਾਵੇਗਾ, ਸੰਤ ਸਿੰਘ ਸੁੱਖਾ ਸਿੰਘ ਚੌਕ, ਵੱਲਾ ਬਾਈਪਾਸ ਅਤੇ ਪੁੱਤਲੀਘਰ ਵਿਖੇ ਨਵੇਂ ਪੁੱਲ ਬਣਨਗੇ ਅਤੇ ਭੰਡਾਰੀ ਪੁੱਲ ਨੂੰ 2 ਕੁ ਮਹੀਨੇ ਵਿਚ ਚਾਲੂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਜੌੜਾ ਫਾਟਕ ਵਿਖੇ ਅੰਡਰ ਪਾਸ ਬਣਾਇਆ ਜਾਵੇਗਾ।
ਉਨਾਂ ਕਿਹਾ ਕਿ ਵੱਡੇ ਸ਼ਹਿਰਾਂ ਵਿਚ ਕੰਮ ਕਰ ਰਹੀਆਂ ਨਗਰ ਕੌਸ਼ਲਾਂ ਦੀ ਕਮਾਈ ਦੇ ਸਾਧਨ ਵਧਾਉਣ ਵਾਸਤੇ ਨਵੀਂ ਇਸ਼ਤਹਾਰ ਨੀਤੀ ਬਣਾਈ ਜਾ ਰਹੀ ਹੈ, ਜਿਸ ਤੋਂ ਹਰੇਕ ਵੱਡੇ ਸ਼ਹਿਰ ਨੂੰ 40-50 ਕਰੋੜ ਰੁਪਏ ਦੀ ਸਲਾਨਾ ਆਮਦਨ ਪ੍ਰਾਪਤ ਹੋਵੇਗੀ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਸਮਾਰਟ ਸਿਟੀ ਲਈ ਪਹਿਲ ਦੇ ਅਧਾਰ ’ਤੇ ਫੰਡ ਜਾਰੀ ਕਰਕੇ ਇਸ ’ਤੇ ਕੰਮ ਸ਼ੁਰੂ ਕਰੇਗੀ ਅਤੇ ਅੰਮਿ੍ਰਤਸਰ, ਜਲੰਧਰ, ਲੁਧਿਆਣਾ ਨੂੰ ਸਮਾਰਟ ਸਿਟੀ ਬਣਾਇਆ ਜਾਵੇਗਾ।ਸ਼ਹਿਰਾਂ ਦੀ ਵੱਡੀ ਸਮੱਸਿਆ ਸੀਵਰੇਜ ਦੀ ਗੱਲ ਕਰਦੇ ਸ. ਸਿੱਧੂ ਨੇ ਦੱਸਿਆ ਕਿ ਫਿਲਹਾਲ ਸ਼ਹਿਰਾਂ ਵਿਚ ਬੰਦ ਹੋਏ ਪੁਰਾਣੇ ਸੀਵਰ ਖੋਲਣ ਦਾ ਕੰਮ ਚੱਲ ਰਿਹਾ ਹੈ ਅਤੇ ਫਿਰ ਲੋੜ ਅਨੁਸਾਰ ਨਵਾਂ ਸੀਵਰ ਪਾਇਆ ਜਾਵੇਗਾ।ਉਨਾਂ ਦੱਸਿਆ ਕਿ ਸੜਕਾਂ ’ਤੇ ਖੜਦੇ ਪਾਣੀ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸਟਰਾਮ ਵਾਟਰ ਸੀਵਰ ਬਣੇ ਜਾਣਗੇ, ਤਾਂ ਜੋ ਸੜਕ ਪਾਣੀ ਖੜਨ ਨਾਲ ਟੁੱਟਣ ਨਾ।ਸਿੱਧੂ ਨੇ ਦੱਸਿਆ ਕਿ ਸੜਕਾਂ ਦੀ ਨਵਉਸਾਰੀ ਲਈ ਪੰਜਾਬ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਰਾਸ਼ੀ ਖਰਚੇ ਕੀਤੀ ਜਾਵੇਗੀ। ਰਣਜੀਤ ਐਵੀਨਿੳੂ ਅੰਮ੍ਰਿਤਸਰ  ਵਿਖੇ ਉਸਾਰੇ ਜਾਣ ਵਾਲੇ ਸਪੋਰਟਸ ਪਾਰਕ ਦੀ ਗੱਲ ਕਰਦੇ ਸਿੱਧੂ ਨੇ ਦੱਸਿਆ ਕਿ ਰਣਜੀਤ ਐਵੀਨਿੳੂ ਦੇ ਨਾਲ ਲੱਗਦੀ 26 ਏਕੜ ਥਾਂ ਵਿਚ ਵਿਸ਼ਵ ਪੱਧਰੀ ਖੇਡ ਪਾਰਕ ਛੇਤੀ ਸ਼ੁਰੂ ਕੀਤਾ ਜਾਵੇਗਾ, ਜਿੱਥੇ ਕਿ ਅਥਲੀਟਾਂ ਲਈ ਟਰੈਕ, ਹਾਕੀ ਦੀ ਐਸਟੋਟਰਫ, 4 ਕ੍ਰਿਕਟ ਪਿਚ, ਬੈਡਮਿੰਟਨ ਕੋਰਟ, ਲਾਅਨ ਟੈਨਿਸ, ਸਕੇਟਿੰਗ ਰਿੰਗ, ਵਾਲੀਬਾਲ ਗਰਾਉਂਡ, ਬਾਸਕਟਬਾਲ ਗਰਾਉਂਡ ਬਣਾਈ ਜਾਵੇਗੀ।ਉਨਾਂ ਦੱਸਿਆ ਕਿ ਅੰਮਿ੍ਰਤਸਰ ਕ੍ਰਿਕਟ ਕਲੱਬ ਦੀ ਕਾਇਆ ਕਲਪ ਕਰਨ ਲਈ ਵੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨਾਲ ਗੱਲਬਾਤ ਜਾਰੀ ਹੈ ਅਤੇ ਭਵਿੱਖ ਵਿਚ ਇੱਥੇ ਆਈ ਪੀ ਐਲ ਅਤੇ ਹੋਰ ਅੰਤਰਰਾਸ਼ਟਰੀ ਮੈਚ ਵੀ ਹੋ ਸਕਣਗੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੰਮਿ੍ਰਤਸਰ ਸ਼ਹਿਰ ਅਤੇ ਪਿੰਡਾਂ ਨੂੰ ਪ੍ਰਦੂਸ਼ਿਤ ਪਾਣੀ ਤੋਂ ਮੁਕਤੀ ਦਿਵਾਉਣ ਲਈ ਰਾਵੀ ਅਤੇ ਬਿਆਸ ਦਾ ਪਾਣੀ ਸਾਫ ਕਰਕੇ ਦੇਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਤਾਂ ਕਿ ਲੋਕਾਂ ਨੂੰ ਸਾਫ-ਸੁਥਰਾ ਪਾਣੀ ਪੀਣ ਲਈ ਦਿੱਤਾ ਜਾ ਸਕੇ।ਉਨਾਂ ਕਿਹਾ ਕਿ ਸ਼ਹਿਰ ਵਿਚ ਕੁਦਰਤੀ ਸੁੰਦਰਤਾ ਅਤੇ ਸਾਫ-ਸੁਥਰਾ ਵਾਤਾਵਰਣ ਦੇਣ ਲਈ ਪੌਦੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਅੰਮਿ੍ਰਤਸਰ ਸ਼ਹਿਰ ਵਿਚ ਆਉਣ ਵਾਲੇ ਯਾਤਰੀਆਂ ਤੇ ਸੈਲਾਨੀਆਂ ਦੀ ਸਹੂਲਤ ਲਈ ਸੜਕਾਂ ਕਿਨਾਰੇ ਬਾਥਰੂਮ ਬਣਾਏ ਜਾਣਗੇ।
ਉਨਾਂ ਦੱਸਿਆ ਕਿ ਅੰਮ੍ਰਿਤਸਰ  ਵਿਚ ਬੱਸ ਰੈਪਿਡ ਟਰਾਂਜਿਟ ਸਿਸਟਮ ਨੂੰ ਕਾਮਯਾਬ ਕਰਨ ਦੀ ਕੋਸ਼ਿਸ ਕਰਾਂਗੇ, ਪਰ ਇਸ ਲਈ ਆਟੋ ਬੰਦ ਨਹੀਂ ਕੀਤੇ ਜਾਣਗੇ, ਬਲਕਿ ਉਨਾਂ ਦੀ ਸਲਾਹ ਨਾਲ ਸਰਕਾਰ ਪ੍ਰਦੂਸ਼ਣ ਮੁੱਕਤ ਵਹੀਕਲ ਉਨਾਂ ਨੂੰ ਦੇਣ ਦਾ ਪ੍ਰਬੰਧ ਕਰੇਗੀ।ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਵਿਧਾਇਕ ਡਾ. ਰਾਜ ਕੁਮਾਰ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਕਾਰਪੋਰੇਸ਼ਨ ਗੁਰਲਵਲੀਨ ਸਿੰਘ ਸਿੱਧੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ, ਮਾਸਟਰ ਹਰਪਾਲ ਸਿੰਘ, ਬਲਾਕ ਵੇਰਕਾ ਦੇ ਪ੍ਰਧਾਨ ਨਵਦੀਪ ਸਿੰਘ ਹੁੰਦਲ, ਮਨਜੀਤ ਸਿੰਘ ਵੇਰਕਾ, ਮੇਜਰ ਰਣਧੀਰ ਸਿੰਘ ਐਸ.ਡੀ.ਐਮ ਰਾਜੇਸ਼ ਸ਼ਰਮਾ, ਐਕਸੀਅਨ ਜਸਬੀਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਤੇ ਕਾਂਗਰਸੀ ਨੇਤਾ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply