ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) -ਮੈਡਮ ਮੋਨਿਕਾ ੂਰਮਾ ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵਲੋਂ ਏ.ਡੀ.ਆਰ ਸੈਂਟਰ ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ `ਤੇ ਕੰਮ ਕਰਦੇ ਪੈਰਾ ਲੀਗਲ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਮੈਡਮ ਮੋਨਿਕ ਰਮਾ ਨੇ ਪੈਰਾ ਲੀਗਲ ਵਲੰਟੀਅਰਾਂ ਦੇ ਲਗਾਏ ਜਾਣ ਵਾਲੇ ਸੈਮੀਨਾਰਾਂ ਦੇ ਵੇਰਵੇ ਬਾਰੇ ਪੁੱਛਿਆ ਅਤੇ ਪੈਰਾ ਲੀਗਲ ਵਲੰਟੀਅਰਾਂ ਨੇ ਇੱਕ-ਇੱਕ ਕਰਕੇ ਆਪਣੀਆਂ ਮੁਸ਼ਕਲਾਂ ਦੱਸੀਆਂ।ਉਹਨਾਂ ਵਲੋਂ ਦਸਿਆ ਗਿਆ ਕਿ ਉਹਨਾਂ ਸੈਮੀਨਾਰ ਲਗਾਉਣ ਸਮੇਂ ਸਭ ਤੋਂ ਵਡੀ ਮੁਸ਼ਕਲ ਇਹ ਆਉਂਦੀ ਹੈ ਕਿ ਜਿਥੇ ਵੀ ਸੈਮੀਨਾਰ ਹੁੰਦਾ ਹੈ, ਉਥੋਂ ਦੇ ਮੋਹਤਵਾਰ ਵਿਅਕਤੀ ਸਾਥ ਨਹੀਂ ਦਿੰਦੇ ਅਤੇ ਕਈ ਵਾਰ ਤਾਂ ਸੈਮੀਨਾਰ ਲਗਾਉਣ ਲਈ ਜਗਾ ਵੀ ਨਹੀਂ ਦਿੱਤੀ ਜਾਂਦੀ।ਉਹ ਕਹਿੰਦੇ ਹਨ ਕਿ ਉਹਨਾਂ ਨੂੰ ਸੈਮੀਨਾਰ ਬਾਰੇ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ।ਇਹਨਾਂ ਮੁਸ਼ਕਲਾਂ ਸਬੰਧੀ ਮੈਡਮ ਮੋਨਿਕਾ ਨੇ ਦੱਸਿਆ ਕਿ ਸੰਬੰਧਤ ਅਦਾਰਿਆਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਸੈਮੀਨਾਰ ਸ਼ਡਿਊਲ ਬਾਰੇ ਸਬੰਧੰਤ ਇਲਾਕਿਆਂ ਨੂੰ ਨੋਟ ਕਰਵਾਇਆ ਜਾਵੇ ਅਤੇ ਹਦਾਇਤ ਕੀਤੀ ਜਾਵੇ ਕਿ ਉਹ ਇਹਨਾਂ ਸੈਮੀਨਰਾਂ ਵਿੱਚ ਪੈਰਾ ਲੀਗਲ ਵਲੰਟੀਅਰਾਂ ਦਾ ਸਾਥ ਦੇਣ ਤਾਂ ਜੋ ਵੱਧ ਤੋਂ ਵੱਧ ਕਾਨੂੰਨੀ ਜਾਗਰੂਕਤਾ ਫੈਲਾਈ ਜਾ ਸਕੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media