Friday, October 2, 2026

ਬੀ.ਐਡ ਦੇ ਦਾਖਲੇ ਲਈ ਹੈਲਪ ਡੈਸਕ ਤੇ ਫ੍ਰੀ ਕੋਚਿੰਗ ਸ਼ੁਰੂ

PPN2107201724ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿਡਾਨਾ ਇੰਸਟੀਚਿਉਟ ਆਫ ਐਜ਼ੁਕੇਸ਼ਨ ਵਲੋਂ ਬੀ.ਐਡ ਦੀ ਦਾਖਿਲਾ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਵਾਸਤੇ ਸਹਾਇਤਾ ਡੈਸਕ ਦੀ ਸਥਾਪਨਾ ਕੀਤੀ ਗਈ ਹੈ।ਇਹ ਡੈਸਕ ਸਿਡਾਨਾ ਇੰਸਟੀਚਿਉਟ ਆਫ ਐਜ਼ੁਕੇਸ਼ਨ ਖਿਆਲਾ ਖੁਰਦ ਅਤੇ ਸਿਡਾਨਾ ਦੇ ਕਾਰਪੋਰੇਟ ਆਫਿਸ ਮੈਕਲੋਡ ਰੋਡ ਰਾਣੀ ਕਾ ਬਾਗ ਵਿਖੇ ਸਥਾਪਤ ਕੀਤੇ ਗਏ ਹਨ ਬੀ.ਐਡ ਦੀ ਦਾਖਲਾ ਪ੍ਰੀਖਿਆ ਲਈ ਪੰਜਾਬ ਸਰਕਾਰ ਵਲੋ ਜੋ ਟੈਸਟ 06-08-2017 ਨੂੰ ਲਿਆ ਜਾ ਰਿਹਾ ਹੈ, ਉਸ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਅਤੇ ਸਹਿਯੋਗ ਇਨ੍ਹਾਂ ਸਹਾਇਕ ਡੈਸਕਾਂ `ਤੇ ਦਿਤਾ ਜਾ ਰਿਹਾ ਹੈ। ਬੀ.ਐਡ ਦੇ ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਅਤੇ ਕੋਆਰਡੀਨੇਟਰ ਮਿਸਿਜ ਨੀਤੂ ਮੱਕੜ ਨੇ ਦਸਿਆ ਕਿ ਇਲਾਕੇ ਦੇ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਣ ਲਈ ਇਹ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ।ਕਾਲਜ `ਚ ਰੋਜਾਨਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਬੀ.ਐਡ ਦਾਖਿਲੇ ਸਬੰਧੀ ਜਾਣਕਾਰੀ ਹਾਸਿਲ ਕਰ ਰਹੇ ਹਨ।ਉਹਨਾ ਇਹ ਵੀ ਦਸਿਆ ਕਿ ਸਿਡਾਨਾ ਇੰਸਟੀਚਿਉਟ ਆਫ ਐਜ਼ੁਕੇਸ਼ਨ ਵਿੱਚ ਮਿਉਜ਼ਿਕ, ਫਿਜੀਕਲ ਐਜ਼ੁਕੇਸ਼ਨ, ਫਾਈਨ ਆਰਟ, ਪੋਲੀਟਿਕਲ ਸਾਇੰਸ,ਹਿਸਟਰੀ ਸਮੇਤ ਸਾਰੇ ਕੰਬੀਨੇਸ਼ਨ ਉਪੱਲਬਧ ਹਨ।ਇਸ ਮੌਕੇ ਤੇ ਐਡਮਿਨਿਸਟਰੇਟਰ ਪੀ.ਐਸ. ਗਿੱਲ, ਗੁਰਸੇਵਕ ਸਿੰਘ ਭੂਲਰ ਗੁਰਇਕਬਾਲ ਸਿੰਘ ਅਤੇ ਮਿਸਿਜ਼ ਕਿਰਨ ਹਾਜ਼ਿਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply