Wednesday, July 1, 2026

ਅਮਨਦੀਪ ਕਿ੍ਕੇਟ ਅਕਾਦਮੀ `ਚ ਪਹਿਲੀ ਵਾਰ ਹੋਈ ਅੰਡਰ-19 ਪ੍ਰੀਮੀਅਮ ਕਿ੍ਕੇਟ ਲੀਗ

ਫਾਈਨਲ ਵਿੱਚ ਡੀ.ਏ.ਵੀ ਹਾਥੀ ਗੇਟ ਨੇ ਏ.ਸੀ.ਏ-1 ਨੂੰ 46 ਦੌੜਾਂ ਨਾਲ ਹਰਾਇਆ
PPN2207201702  ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਅਮਨਦੀਪ ਕਿ੍ਰਕੇਟ ਅਕੈਡਮੀ `ਚ ਆਯੋਜਿਤ ਪਹਿਲੀ ਅੰਡਰ-19 ਪ੍ਰੀਮਿਅਮ ਕਿ੍ਰਕੇਟ ਲੀਗ 2017 ਦੇ ਫਾਈਨਲ ਮੈਚ ਵਿਚ ਡੀ.ਏ.ਵੀ ਸੀਨੀਅਰ ਸਕੈੰਡਰੀ ਸਕੂਲ ਹਾਥੀ ਗੇਟ ਨੇ ਏ.ਸੀ.ਏ-1 ਨੂੰ 46 ਦੌੜਾਂ ਨਾਲ ਹਰਾਇਆ 9 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਾਹੁਲ ਕਸ਼ਿਅਪ ਨੂੰ ਮੈਨ ਆਫ਼ ਦੀ ਮੈਚ ਅਤੇ ਮੈਨ ਆਫ਼ ਦੀ ਸੀਰੀਜ਼ ਐਲਾਨਿਆ ਗਿਆ।ਰਾਹੁਲ ਨੇ ਫਾਈਨਲ ਮੈਚ ‘ਚ ਜਿਥੇ 32 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ ਉਥੇ ਹੀ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਹੋਈਆਂ 7 ਓਵਰਾਂ ‘ਚ ਸਿਰਫ਼ 19 ਦੌੜਾਂ ਦੇ ਕੇ 3 ਵਿਕਟਾਂ ਵੀ ਲਈਆਂ ।ਡੀ.ਏ.ਵੀ ਸਕੂਲ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 40 ਓਵਰਾਂ ‘ਚ 163 ਦੌੜਾਂ ਬਣਾਈਆਂ ਅਤੇ ਏ.ਸੀ.ਏ-1 ਨੂੰ 164 ਦੌੜਾਂ ਦਾ ਟੀਚਾ ਦਿੱਤਾ।ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਏ.ਸੀ.ਏ-1 ਦੀ ਟੀਮ ਸਿਰਫ਼ 117 ਦੌੜਾਂ ਬਣਾ ਕੇ ਆਲ ਆਊਟ ਹੋ ਗਈ।PPN2207201701
ਇਨਾਮ ਵੰਡ ਸਮਾਰੋਹ ‘ਚ ਡਾ. ਅਵਤਾਰ ਸਿੰਘ ਚੀਫ਼ ਆਰਥੋਪੈਡਿਕ ਸਰਜਨ ਅਮਨਦੀਪ ਹਸਪਤਾਲ ਅਤੇ ਡਾ. ਸ਼ਹਿਬਾਜ਼ ਸਿੰਘ ਮੁੱਖ ਮਹਿਮਾਨ ਵਜੋਂ ਪਧਾਰੇ।ਮੈਚ ਦੌਰਾਨ ਅਮਨਦੀਪ ਕਿ੍ਰਕੇਟ ਅਕੈਡਮੀ ਦੇ ਮੁੱਖ ਕੋਚ ਅਤੇ ਸਾਬਕਾ ਭਾਰਤੀ ਕਿ੍ਰਕਟਰ ਹਰਵਿੰਦਰ ਸਿੰਘ, ਸਾਬਕਾ ਅੰਡਰ-19 ਭਾਰਤੀ ਟੀਮ ਖਿਡਾਰੀ ਮਨੀਸ਼ ਸ਼ਰਮਾ, ਲਵਲੀ ਅਰੋੜਾ ਅਤੇ ਕਮਲ ਚੌਧਰੀ ਵੀ ਖ਼ਾਸ ਤੌਰ ‘ਤੇ ਹਾਜ਼ਿਰ ਸਨ।ਫਾੀੲਨਲ ਸਕੋਰ ਡੀ.ਏ.ਵੀ- 40 ਓਵਰਾਂ ‘ਚ 163 ਦੌੜਾਂ (ਰਾਹੁਲ ਕਸ਼ਿਅਪ ਬੱਲੇਬਾਜ਼ੀ 32 ਦੌੜਾਂ ਅਤੇ ਗੇਂਦਬਾਜ਼ੀ ‘ਚ 7 ਓਵਰਾਂ ਵਿੱਚ 19 ਦੌੜਾਂ ਦੇ ਕੇ 3 ਵਿਕਟਾਂ ਤੇ ਏ.ਸੀ.ਏ-1 -117 ਦੌੜਾ (ਆਲ ਆਉਟ) ਰਿਹਾ।

Check Also

ਬਾਬਾ ਅਮਰੀਕ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰਾ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ …

Leave a Reply