ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) ਕੁੱਝ ਅਖਬਾਰਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਕੁੱਝ ਮੈਂਬਰਾਂ ਵੱਲੋਂ ਗੁਪਤ ਮੀਟਿੰਗ
ਕੀਤੇ ਜਾਣ ਸਬੰਧੀ ਛਪੀ ਖਬਰ ਨੂੰ ਬੇਬੁਨਿਆਦ ਤੇ ਤੱਥਾਂ ਤੋਂ ਰਹਿਤ ਦੱਸਦਿਆਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਅਜਿਹੀਆਂ ਖਬਰਾਂ ਨੂੰ ਪੰਥ ਵਿਰੋਧੀ ਲੋਕਾਂ ਦੀ ਸੋਚੀ ਸਮਝੀ ਚਾਲ ਦੱਸਿਆ ਹੈ। ਅੱਜ ਜਾਰੀ ਇੱਕ ਬਿਆਨ ਵਿੱਚ ਉਨਾਂ ਕਿਹਾ ਕਿ ਅਸਲੀਅਤ `ਚ ਅਜਿਹੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਿੱਖ ਚਿੰਤਕ ਹੋਣ ਦੇ ਨਾਤੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਹਨ, ਜਿਸ ਨੂੰ ਵਿਰੋਧੀਆਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਅਤੇ ਇਸੇ ਕਰਕੇ ਹੀ ਅਜਿਹੀਆਂ ਬੇਤੁਕੀਆਂ ਅਫਵਾਹਾਂ ਫੈਲਾ ਕੇ ਸੰਸਥਾ ਦੇ ਅਕਸ ਨੂੰ ਢਾਹ ਲਗਾਉਣਾ ਚਾਹੁੰਦੇ ਹਨ। ਉਨਾਂ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਵੀ ਤੱਥਾਂ ‘ਤੇ ਅਧਾਰਤ ਹੀ ਖਬਰ ਨਸ਼ਰ ਕਰਨੀ ਚਾਹੀਦੀ ਹੈ ਅਤੇ ਸੁਣੀ ਸੁਣਾਈ ਗੱਲ ਨੂੰ ਜਨਤਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਨ੍ਹਾਂ ਅਜਿਹੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਝੂਠੀਆਂ ਖਬਰਾਂ ਫੈਲਾਉਣ ਵਾਲੇ ਲੋਕਾਂ ਨੂੰ ਵੀ ਬਾਜ਼ ਆਉਣ ਲਈ ਸਖਤ ਤਾੜਨਾ ਕੀਤੀ।
ਜਿਕਰਯੋਗ ਹੈ ਇਹ ਚਰਚਾ ਚੱਲੀ ਸੀ ਕਿ ਅੰਮ੍ਰਿਤਸਰ ਜਿਲੇ ਨਾਲ ਕੁੱਝ ਸ਼੍ਰੋਮਣੀ ਕਮੇਟੀ ਮੈਂਬਰ ਸੰਸਥਾ ਵਿੱਚ ਹੋਰਨਾਂ ਮੈਂਬਰ ਵਾਂਗ ਪੁੱਛ ਪ੍ਰਤੀਤ ਨਾ ਹੋਣ ਕਰ ਕੇ ਮੀਟਿੰਗ ਕਰਨ ਦੇ ਰੌਂਅ ਵਿੱਚ ਹਨ। ਸੂਤਰਾਂ ਨੇ ਇਹ ਮੀੀਟਿੰਗ ਹੋਣ ਦੇ ਦਾਅਵੇ ਵੀ ਕੀਤੇ, ਪਰ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media