Saturday, March 7, 2026

ਕੈਂਪ ਦੇ ਦੋਰਾਨ 70 ਨੂੰ ਅੰਗਹੀਣ ਸਰਟੀਫਿਕੇਟ ਤੇ 57 ਦੇ ਬੱਸ ਪਾਸ ਬਣਾਏ

PPN2407201713ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਨਰੋਟ ਜੈਮਲ ਸਿੰਘ ਵਿਖੇ ਜਿਲਾ ਸਮਾਜਿਕ ਸੁਰੱਖਿਆ ਅਫਸਰ ਜਸਬੀਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਇਕ ਵਿਸ਼ੇਸ ਕੈਂਪ ਲਗਾਇਆ ਗਿਆ।ਕੈਂਪ ਵਿੱਚ ਧੀਰਜ ਸ੍ਰੀਵਾਸਤਵ ਸਹਾਇਕ ਡਾਇਰੈਕਟਰ ਬੀ.ਆਰ.ਸੀ ਲੁਧਿਆਣਾ ਵਿਸ਼ੇਸ ਰੂਪ ਵਿੱਚ ਹਾਜ਼ਰ ਹੋਏ।ਇਸ ਤੋਂ ਇਲਾਵਾ ਸਰਵਸ੍ਰੀ ਡਾ. ਮਨਦੀਪ , ਹੁਕਮ ਸਿੰਘ ਟ੍ਰੇਨਰ ਬੀ.ਆਰ.ਸੀ ਲੁਧਿਆਣਾ, ਡਾ. ਸੋਨੀਆ ਮਾਨਸਿਕ ਰੋਗ ਮਾਹਿਰ, ਰਮੇਸ ਡੋਗਰਾ ਅੱਖਾਂ ਦੇ ਡਾਕਟਰ, ਇੰਦਰ ਰਾਜ ਸਿਘ , ਸੀ.ਡੀ.ਪੀ.ਓ. ਸਟਾਫ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਇਸ ਕੈਂਪ ਦੋਰਾਨ ਜਾਣਕਾਰੀ ਦਿੰਦੇ ਹੋਏ ਜਿਲਾ ਸਮਾਜਿਕ ਸੁਰੱਖਿਆ ਅਫਸਰ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਕੈਂਪ ਦੇ ਦੋਰਾਨ 70 ਲਾਭਪਾਤਰੀਆਂ ਨੂੰ ਅੰਗਹੀਣ ਸਰਟੀਫਿਕੇਟ ਦਿੱਤੇ ਗਏ ਅਤੇ 57 ਲਾਭਪਾਤਰੀਆਂ ਦੇ ਬੱਸ ਪਾਸ ਵੀ ਬਣਾਏ ਗਏ ਹਨ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 31 ਲਾਭਪਾਤਰੀਆਂ ਦੇ ਪੈਨਸਨ ਦੇ ਲਈ ਫਾਰਮ ਭਰੇ ਗਏ। ਉਨਾਂ ਦੱਸਿਆ ਕਿ ਅਗਲਾ ਕੈਂਪ 28 ਜੁਲਾਈ ਨੂੰ ਘਰੋਟਾ ਵਿਖੇ ਸਵੇਰੇ 9 ਵਜੇ ਤੋਂ ਸਾਮ 5 ਵਜੇ ਤੱਕ ਲਗਾਇਆ ਜਾਵੇਗਾ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਕੈਂਪਾਂ ਦਾ ਵੱਧ ਤੋ ਵੱਧ ਲਾਭ ਉਠਾਉਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply