Saturday, September 26, 2026

ਸਭ ਨੂੰ ਨਾਰੀ ਜਾਤੀ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ – ਪ੍ਰਿੰ. ਓਮ ਪ੍ਰਕਾਸ਼

ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਹੀਦ ਮੱਘਰ ਸਿੰਘ ਸ.ਸ.ਸ.ਸ ਕਰੋਲੀ ਵਿਖੇ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ PPN2607201705ਲੀਗਲ ਲਿਟਰੇਸੀ ਸੈਮੀਨਾਰ ਅਯੋਜਿਤ ਕੀਤਾ ਗਿਆ। ਜਿਸ ਵਿਚ ਪਿ੍ਰੰਸੀਪਲ ਓਮ ਪ੍ਰਕਾਸ਼ ਨੇ ਬੱਚਿਆ ਨੂੰ ਕਿਹਾ ਕਿ ਸਭ ਨੂੰ ਨਾਰੀ ਜਾਤੀ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ ਕਿਉਕਿ ਇਤਿਹਾਸ ਗਵਾਹ ਕਿ ਪ੍ਰਚੀਨ ਭਾਰਤ ਵਿੱਚ ਪੁਰਸ਼ ਤੋ ਪਹਿਲਾ ਨਾਰੀ ਦਾ ਨਾਮ ਲਿਆ ਜਾਂਦਾ ਸੀ। ਜਿਵੇਂ ਰਾਧਾ ਕਿ੍ਰਸ਼ਨ, ਸੀਤਾ ਰਾਮ, ਦੇਵੀ ਦੇਵਤੇ ਭਾਵ ਨਾਰੀ ਦਾ ਦਰਜਾ ਨਰ ਨਾਲੋ ਉਚਾ ਸੀ।ਇਸ ਲਈ ਹਰ ਕੰਮ ਵਿਚ ਹਰ ਸਮੇ ਸਾਨੂੰ ਨਾਰੀ ਨੂੰ ਪਹਿਲ ਦੇਣੀ ਚਾਹੀਦੀ ਹੈ। ਗਾਈਡੈਸ ਇੰਚਾਰਜ ਅਧਿਆਪਕ ਹਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਨਾਰੀ ਸਮਾਜ ਦੇ ਪ੍ਰਤੀ ਮਾਣ-ਸਨਮਾਨ ਦੇ ਬੋਲ ਬੋਲਣੇ ਚਾਹੀਦੇ ਹਨ।ਇਸ ਮੌਕੇ ਵਿਦਿਆਰਥੀ ਨੇ ਵਿਦਿਆਰਥਣਾਂ ਪ੍ਰਤੀ ਉਹਨਾ ਦੀ ਦਿਲੋ ਇੱਜ਼ਤ ਕਰਨ ਦੀ ਪ੍ਰਤਿਗਿਆ ਕੀਤੀ ।ਇਸ ਮੌਕੇ ਮੀਨਾਕਸ਼ੀ ਮਨਹਾਸ, ਅਰਚਨਾ ਗੁਪਤਾ ਅਨੀਤਾ ਕੌਸਲ, ਕੁਲਭੂਸਣ ਕੁਮਾਰ, ਸਿਮਰਜੀਤ ਕੌਰ, ਸੰਜੀਵ, ਅਨੀਤਾ ਕੁਮਾਰ, ਨਿਧੀ ਕੁਮਾਰੀ ਅਤੇ ਕਮਲ ਕਿਸੋਰ ਹਾਜਰ ਸਨ ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply