Monday, September 28, 2026

ਡੀ.ਸੀ ਵਲੋਂ ਸੁਵਿੱਧਾ ਕੇਂਦਰ ਤੇ ਰਜਿਸਟਰੀ ਕਾਊਂਟਰਾਂ ਦੀ ਅਚਨਚੇਤੀ ਚੈਕਿੰਗ

PPN2607201713ਅੰਮਿ੍ਰਤਸਰ, 26 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਸਵੇਰੇ ਤਹਿਸੀਲ ਕੰਪਲੈਕਸ ਵਿਚ ਚੱਲਦੇ ਸੁਵਿਧਾ ਕੇਂਦਰ ਅਤੇ ਦੋਵਾਂ ਤਹਿਸੀਲਾਂ ਦੇ ਰਜਿਸਟਰੀ ਕਾੳੂਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਵੀ ਹਾਜ਼ਰ ਸਨ।ਸੰਘਾ ਨੇ ਸੁਵਿਧਾ ਕੇਂਦਰ ਵਿਚ ਵੱਖ-ਵੱਖ ਕਾਉਂਟਰਾਂ ’ਤੇ ਕੰਮ ਕਰਦੇ ਕਰਮਚਾਰੀਆਂ ਅਤੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ।ਉਨਾਂ ਨੇ ਇਸ ਮੌਕੇ ਹਾਜ਼ਰ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸੇਵਾ ਅਧਿਕਾਰ ਕਾਨੂੰਨ ਦੇ ਘੇਰੇ ਵਿਚ ਆਉਂਦੀਆਂ ਸਾਰੀਆਂ ਸੇਵਾਵਾਂ ਸਮੇਂ ਸਿਰ ਦੇਣ ਲਈ ਜ਼ਰੂਰੀ ਹੈ ਕਿ ਤੁਸੀਂ ਇੱਥੋਂ ਸਾਰੇ ਦਸਤਾਵੇਜ਼ ਠੀਕ ਅਪਲੋਡ ਕਰੋ ਅਤੇ ਕੰਮ ਕਰਵਾਉਣ ਆਏ ਲੋਕਾਂ ਨੂੰ ਸਹੀ ਤਰਾਂ ਗਾਇਡ ਕਰੋ।ਇਸ ਤਰਾਂ ਕਰਨ ਨਾਲ ਤੁਹਾਡੇ ਵੱਲੋਂ ਭੇਜੀ ਗਈ ਮੁਕੰਮਲ ਫਾਈਲ ’ਤੇ ਵਿਭਾਗੀ ਅਧਿਕਾਰੀ ਕਾਰਵਾਈ ਕਰਕੇ ਛੇਤੀ ਕੰਮ ਨਿਪਟਾ ਸਕਣਗੇ।ਸਾਰੇ ਕਰਮਚਾਰੀ ਹਾਜ਼ਰ ਮਿਲੇ ਅਤੇ ਐਸ.ਡੀ.ਐਮ ਰਾਜੇਸ਼ ਸ਼ਰਮਾ, ਜੋ ਕਿ ਆਪਣੇ ਦਫਤਰ ਵਿਚ ਸਨ, ਵੀ ਡਿਪਟੀ ਕਮਿਸ਼ਨਰ ਦੀ ਆਮਦ ਮਗਰੋਂ ਉਨਾਂ ਨੂੰ ਮਿਲੇ ਅਤੇ ਤਹਿਸੀਲ ਕੰਪੈਲਕਸ ਦਾ ਦੌਰਾ ਕਰਵਾਇਆ।
ਸੰਘਾ ਨੇ ਉਥੇ ਲੋਕਾਂ ਦੇ ਬੈਠਣ ਲਈ ਕੁਰਸੀਆਂ ਦੀ ਘਾਟ ਮਹਿਸੂਸ ਕਰਦੇ ਹੋਏ ਸੁਵਿਧਾ ਕੇਂਦਰ ਦੇ ਇੰਚਾਰਜ ਨੂੰ ਹਦਾਇਤ ਕੀਤੀ ਕਿ ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ ਅਤੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਸੰਘਾ ਨੇ ਰਜਿਸਟਰੀ ਕਾੳੂਂਟਰਾਂ ਦਾ ਦੌਰਾ ਵੀ ਕੀਤਾ ਅਤੇ ਰਜਿਸਟਰੀ ਕਲਰਕ ਅਤੇ ਹੋਰ ਸਟਾਫ ਨੂੰ ਮਿਲਕੇ ਕਾਉਂਟਰਾਂ ’ਤੇ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਜਾਣਕਾਰੀ ਲਈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply