ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – 06-18 ਸਾਲ ਦੇ ਬੱਚਿਆਂ ਨੂੰ ਬਹਾਦੁਰੀ ਲਈ ਪੁਰਸਕਾਰ ਲਈ ਨਾਮਜ਼ੱਦ ਕੀਤਾ ਜਾਣ ਸਬੰਧੀ ਜਿਲਾ ਪ੍ਰਸਾਸ਼ਨ ਨੇ ਅਰਜੀਆਂ ਦੀ ਮੰਗ ਕੀਤੀ ਹੈ।ਡਿਪਟੀ ਕਮਿਸਨਰ ਸ੍ਰੀਮਤੀ ਨੀਲਿਮਾ ਨੇ ਦਸਿਆ ਕਿ ਸਾਲ ਜੁਲਾਈ 2016 ਤੋਂ ਜੂਨ 2017 ਤੱਕ ਜਿਨ੍ਹਾਂ ਬੱਚਿਆਂ ਨੇ ਬਹਾਦੁਰੀ ਦੇ ਖੇਤਰ ਵਿੱਚ ਕਿਸੇ ਹੋਰ ਬੱਚੇ ਨੂੰ ਡੁੱਬਣ ਜਾਂ ਜੰਗਲੀ ਜਾਨਵਰਾਂ ਦੇ ਹਮਲੇ ਤੋਂ ਬਚਾਇਆ ਹੋਵੇ ਉਹ ਆਪਣੀਆਂ ਅਰਜੀਆਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ-ਸੀ ਕਮਰਾ ਨੰ: 138 ਮਲਿਕਪੁਰ ਪਠਾਨਕੋਟ ਵਿਖੇ 10 ਦਿਨਾਂ ਦੇ ਅੰਦਰ-ਅੰਦਰ ਭੇਜਣ ਸਕਦੇ ਹਨ।ਉਨਾਂ ਕਿਹਾ ਕਿ ਉਕਤ ਕੈਟਾਗਿਰੀ ਵਿਚ ਆਉਂਦੇ ਬੱਚਿਆਂ ਦਾ ਯੋਗਤਾ ਸਰਟੀਫਿਕੇਟ, ਜਨਮ ਸਬੰਧੀ ਪ੍ਰਮਾਣ ਪੱਤਰ ਸਰਟੀਫਿਕੇਟ, ਦੋ ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਬਹਾਦੁਰੀ ਦੇ ਖੇਤਰ ਵਿੱਚ ਹਾਸਲ ਕੀਤੇ ਹੋਏ ਦਸਤਾਵੇਜਾਂ ਦਾ ਨੱਥੀ ਕਰਨਾ ਲਾਜ਼ਮੀ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media