Wednesday, September 30, 2026

ਵਿਸ਼ਵ ਹੈਪੇਟਾਈਟਸ ਦਿਵਸ ਸਬੰਧੀ ਸੈਮੀਨਾਰ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਅਮਿਤਾਬ ਮੋਹਨ ਜੈਰਥ, ਡਾ. ਗੁਰਬਿਲਾਸ ਪੀ. ਸਿੰਘ ਅਤੇ ਡਾ. ਅਮਿਤ ਸ਼ਰਮਾ ਨੇ ਸ਼ਿਰਕਤ ਕੀਤੀ।ਡਾ. ਅਮਿਤਾਬ ਮੋਹਨ ਜੈਰਥ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਹੈਪੇਟਾਈਟਸ-ਬੀ ਤੇ ਸੀ ਦੇ ਰੋਗ ਤੋਂ ਜਾਣੂ ਕਰਾਇਆ ਅਤੇ ਦੱਸਿਆ ਕਿ ਇਹ ਰੋਗ ਲਾਇਲਾਜ ਨਹੀਂ ਹੈ ਹੁਣ ਇਸ ਦਾ ਇਲਾਜ ਦਵਾਈਆਂ ਰਾਹੀਂ ਕਰਵਾ ਕੇ ਰੋਗੀ 12 ਹਫਤਿਆਂ ਵਿੱਚ ਠੀਕ ਹੋ ਸਕਦਾ ਹੈ।ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ‘ਜੀ.ਆਈ ਰੈਡੀਵਾਸ ਸੰਸਥਾ’ ਬਣਾਈ ਹੈ ਜੋ ਰਜਿਸਟਰਡ ਹੈ ਅਤੇ ਇਹ ਲੋਕਾਂ ਨੂੰ ਇਸ ਰੋਗ ਬਾਰੇ ਜਾਗਰੂਕ ਕਰਦੀ ਹੈ।ਡਾ. ਗੁਰਬਿਲਾਸ ਸਿੰਘ ਨੇ ਵਿਦਿਆਰਥੀਆਂ ਨੂੰ ਹੈਪੇਟਾਈਟਸ ਬੀ ਅਤੇ ਸੀ ਦੇ ਟੀਕਾਕਰਨ ਤੋਂ ਜਾਣੂ ਕਰਵਾਇਆ ਅਤੇ ਕਿਹਾ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਮਾਜ ਵਿੱਚ ਲੋਕਾਂ ਨੂੰ ਇਸ ਤੋਂ ਜਾਣੂ ਕਰਵਾਈਏ ਤੇ ਦੱਸੀਏ ਕਿ ਇਹ ਰੋਗ ਇਕ ਸਰੀਰ ਤੋਂ ਦੂਜੇ ਸਰੀਰ ਤੱਕ ਕੀਟਾਣੂਆਂ ਰਾਹੀਂ ਪੈਦਾ ਹੁੰਦਾ ਹੈ।ਵਿਦਿਆਰਥੀਆਂ ਨੂੰ ਇਸ ਰੋਗ ਨਾਲ ਸੰਬੰਧਿਤ ਇਕ ਟੈਲੀਫਿਲਮ ਵੀ ਵਿਖਾਈ ਗਈ।ਅੰਤ ਵਿੱਚ ਡਾ. ਅਮਿਤ ਸ਼ਰਮਾ ਨੇ ਵਿਦਿਆਰਥੀਆਂ ਕੋਲੋਂ ਇਸ ਸੰਬੰਧੀ ਪ੍ਰਸ਼ਨ ਪੁੱਛੇ ਅਤੇ ਉਹਨਾਂ ਦੇ ਜੁਆਬ ਦਿੱਤੇ।
ਸੈਮੀਨਾਰ ਦੇ ਅੰਤ ਤੇ ਸਕੂਲ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੈਮੀਨਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਲਾਹੇਵੰਦ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਭੋਜਨ ਖਾਣ ਅਤੇ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸੀਨੀਅਰ ਵਿੰਗ ਦੇ ਮੁੱਖ ਅਧਿਆਪਕ ਸ੍ਰੀਮਤੀ ਕਵਲਪ੍ਰੀਤ ਕੌਰ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply