Thursday, October 1, 2026

ਸਾਇੰਸ ਵਿਸ਼ੇ ਨਾਲ ਸਬੰਧਿਤ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ

ਬਟਾਲਾ, 27 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਾਂਇੰੰਸ ਵਿਸ਼ੇ ਦੀ ਮਹਾਨਤਾ ਤੇ ਇਸ ਵਿਸੇ ਨੂੰ ਰੌਚਿਕਤਾ ਨਾਲ ਪੜਾਉਣ ਦੇ ਮਕਸਦ ਨਾਲ ਜਿਲਾ PPN2707201711ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਸ੍ਰੀ ਮਤੀ ਰਾਕੇਸ਼ ਬਾਲਾ ਵਲੋ ਪ੍ਰਾਪਤ ਦਿਸ਼ਾ ਨਿਰਦੇਸਾ ਦੀ ਪਾਲਣ ਕਰਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੁੱਲਰ ਗੁਰਦਾਸਪੁਰ ਵਿਖੇ ਇਕ ਪੇਟਿੰਗ ਕੰਪੀਟੀਸਨ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਲਖਵਿੰਦਰ ਸਿੰਘ ਤੇ ਸਮੁਚੇ ਸਟਾਫ ਦੀਆਂ ਕੋਸ਼ਿਸ਼ਾਂ ਸਦਕਾ ਇਹ ਪੇਟਿੰਗ ਮੁਕਾਬਲਾ ਕਰਵਾਇਆ ਗਿਆ।ਵਿਭਾਗ ਹਦਾਇਤਾਂ ਦੀ ਪਾਲਣਾ ਕਰਦਿਆ ਇਹ ਮੁਕਾਬਲਾ, ਵਾਤਾਵਰਨ ਦੀ ਸੰਭਾਲ, ਪ੍ਰਦੂਸ਼ਨ, ਟ੍ਰੈਫਿਕ ਨਿਯਮਾਂ ਦੀ ਪਾਲਣਾ, ਵਿਆਹ ਦਾ ਦ੍ਰਿਸ, ਅੱਗ ਬੁਝਾਉ ਸਿਸਟਮ, ਮੁਸ਼ਕਿਲ ਦੀ ਘੜੀ ਵਿਚ ਭੂਚਾਲ ਆਦਿ ਤੋ ਬਚਾਅ,ਅੱਖਾਂ ਦੀ ਸੰਭਾਲ, ਪੌਸਟਿਕ ਭੌਜਨ ਆਦਿ ਦੇ ਵਿਸ਼ੇ ਇਸ ਮੁਕਾਬਲੇ ਵਿਚ ਮੁੱਖ ਸਨ।ਇਸ ਮੁਕਾਬਲੇ ਨੂੰ ਦੋ ਹਾਊਸਾਂ ਵਿਚ ਵੰਡਿਆ ਗਿਆ ਸੀ।ਇਕ ਵਾਈਟ ਹਾਊਸ ਤੇ ਦੂਜਾ ਬਲਿਊ ਹਾਊਸ, ਮੁਕਾਬਲੇ ਵਿਚ ਵਿਦਿਆਰਥੀਆਂ ਆਪਣੇ ਗਾਈਡ ਅਧਿਅਪਕਾ ਰਮਨਦੀਪ ਕੌਰ ਬਾਜਵਾ, ਸੁਮਨ ਸਾਂਇੰਸ ਮਿਸਟ੍ਰੈਸ ਵੱਲੋ ਦਿਤੇ ਨੁਕਤਿਆ ਅਨੂਸਾਰ ਚਾਰਟ ਤਿਆਰ ਕੀਤੇ। ਵਿਦਿਆਰਥੀਆ ਦੁਆਰਾ ਬਣਾਏ ਚਾਰਟ ਆਪਣੇ ਆਪ ਵਿਚ ਪੂਰਾ ਸਮੱਸਿਆ ਦਾ ਕਾਰਨ ਦਸਦੇ ਸਨ।
ਇਸ ਮੌਕੇ  ਨਵਜੋਤ ੰਿਸੰਘ, ਅਕਾਸ਼, ਗਗਨਪ੍ਰੀਤ ਕੌਰ, ਕਮਲ, ਕਾਜਲ ਆਦਿ ਵਿਦਿਆਰਥੀਆਂ ਦੇ ਬਣਾਏ ਚਾਰਟ ਸਿਲੈਕਟ ਕੀਤੇ ਹਨ। ਚੁਣੇ ਗਏ ਵਿਦਿਆਰਥੀ ਬਲਾਕ ਪੱਧਰੀ ਮੁਕਾਬਲਿਆ ਵਿਚ ਹਿੱਸਾ ਲੈਣਗੇ।ਇਸ ਚਾਰਟ ਮੇਕਿੰਗ ਨਤੀਜੇ ਮੌਰ ਸੀਨੀਅਰ ਲੈਕਚਰਾਰ ਗੁਰਮੀਤ ਸਿੰਘ, ਹਰਜਿੰਦਰ ਸਿੰਘ, ਕੰਵਲਪ੍ਰੀਤ ਕੌਰ, ਜਤਿੰਦਰਬੀਰ ਸਿੰਘ, ਪਿਆਰਾ, ਦਵਿੰਦਰ ਸਿੰਘ ਬਾਠ, ਅਰੁਣ ਕੁਮਾਰ, ਪਰਵਿੰਦਰ ਕੌਰ, ਰੇਖਾ ਸਲਹੋਤਰਾ, ਆਦਿ ਸਕੂਲ ਅਧਿਆਪਕ ਤੇ ਸਕੂਲ ਵਿਦਿਆਰਥੀਅ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply