ਡੀ.ਸੀ ਵਲੋਂ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰਨ ਦੀ ਹਦਾਇਤ
ਅੰਮਿ੍ਰਤਸਰ, 27 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਭੀਖ ਮੰਗਣ ਵਾਲੇ
ਬੱਚਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੰਨਾਂ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇਸ ਵਿਸ਼ੇ ’ਤੇ ਚਾਈਲਡ ਵੈਲਫੇਅਰ ਕੌਸ਼ਲ, ਰੈਡ ਕਰਾਸ ਅਤੇ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨਾਲ ਕੀਤੀ ਵਿਸਥਾਰਤ ਮੀਟਿੰਗ ਵਿਚ ਉਨਾਂ ਫੈਸਲਾ ਕੀਤਾ ਕਿ ਸ਼ਹਿਰ ਵਿਚ ਭੀਖ ਮੰਗਣ ਵਾਲੇ ਅਤੇ ਦੁਕਾਨਾਂ ਤੇ ਹੋਰ ਕਾਰੋਬਾਰੀਆਂ ਅਦਾਰਿਆਂ ਵਿਚ ਬਾਲ ਮਜ਼ਦੂਰੀ ਕਰਦੇ ਬੱਚਿਆਂ ਤੇ ਉਨਾਂ ਤੋਂ ਕੰਮ ਕਰਵਾ ਰਹੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।ਸੰਘਾ ਨੇ ਸਪੱਸ਼ਟ ਕੀਤਾ ਕਿ ਬਾਲ ਮਜ਼ਦੂਰੀ ਅਤੇ ਭੀਖ ਦੋਵੇਂ ਕੰਮ ਗੈਰ ਕਾਨੂੰਨੀ ਹਨ, ਜੋ ਕਿ ਇਸ ਪਵਿਤਰ ਤੇ ਇਤਹਾਸਕ ਨਗਰੀ ਵਿਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨਾਂ ਸਪੱਸ਼ਟ ਕੀਤਾ ਕਿ ਉਕਤ ਵਿਭਾਗ ਪੁਲਿਸ ਦੀ ਸਹਾਇਤਾ ਨਾਲ ਥਾਂ-ਥਾਂ ਛਾਪੇ ਮਾਰਨ ਬੱਚਿਆਂ ਨੂੰ ਚੁੱਕ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ, ਜਿੱਥੇ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਵੇ। ਉਨਾਂ ਇਸ ਕਾਰਵਾਈ ਦੀ ਰਿਪੋਟਰ ਹਰ ਹਫਤੇ ਦੇਣ ਦੀ ਹਦਾਇਤ ਕਰਦੇ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਇਹ ਛਾਪੇ ਨਿਰੰਤਰ ਜਾਰੀ ਰੱਖੇ ਜਾਣ।
ਸੰਘਾ ਨੇ ਮੌਕੇ ’ਤੇ ਪੁਲਿਸ ਕਮਿਸ਼ਨਰ ਨੂੰ ਫੋਨ ਕਰਕੇ ਉਨਾਂ ਤੋਂ ਵੀ ਇਸ ਮੁਹਿੰਮ ਵਿਚ ਸਹਿਯੋਗ ਮੰਗਿਆ ਅਤੇ ਪੁਲਿਸ ਤੇ ਦੂਸਰੇ ਵਿਭਾਗਾਂ ਨਾਲ ਤਾਲਮੇਲ ਕਰਨ ਲਈ ਸਹਾਇਕ ਜਨਰਲ ਵਿਕਾਸ ਹੀਰਾ ਨੂੰ ਇਸ ਕੰਮ ਲਈ ਨੋਡਲ ਅਧਿਕਾਰੀ ਲਗਾਉਂਦੇ ਹੋਏ ਹਦਾਇਤ ਕੀਤੀ ਕਿ ਹਰੇਕ ਮਹੀਨੇ ਇਸ ਮੁਹਿੰਮ ਦੀ ਪ੍ਰਗਤੀ ਰਿਪੋਰਟ ਮੀਟਿੰਗ ਵਿਚ ਸਾਂਝੀ ਕੀਤੀ ਜਾਵੇ।ਇਸ ਮੁਹਿੰਮ ਵਿਚ ਗੈਰ ਸਰਕਾਰੀ ਸੰਸਥਾਵਾਂ ਅਤੇ ਸ਼ਹਿਰ ਦੇ ਹੋਰ ਲੋਕਾਂ ਦਾ ਸਾਥ ਲੈਣ ਲਈ ਉਨਾਂ ਨੇ ਅਗਲੇ ਹਫਤੇ ਮੀਟਿੰਗ ਕਰਨ ਦਾ ਫੈਸਲਾ ਵੀ ਕੀਤਾ, ਤਾਂ ਜੋ ਸਾਰਿਆਂ ਦੀ ਰੈਅ ਅਨੁਸਾਰ ਇਹ ਮੁਹਿੰਮ ਨੇਪੇਰ ਚਾੜੀ ਜਾ ਸਕੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media