Wednesday, August 12, 2026

ਡੇਂਗੂ ਬੁਖਾਰ ਤੋਂ ਬਚਾਓ ਲਈ ਜਾਗਰੂਕਤਾ ਕਰਨ ਮਾਈਕਿੰਗ ਸ਼ੁਰੂ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ ਸਿੰਘ ਦੀ PPN2807201703ਦੇਖ ਰੇਖ ਹੇਠ ਡੇਂਗੂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਰਬਨ ਬਠਿੰਡਾ ਵਿੱਚ ਮਾਈਕਿੰਗ ਸ਼ੁਰੂ ਕਰਵਾਈ ਗਈ।ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਐਸ.ਕੇ ਰਾਜ ਕੁਮਾਰ ਵਲੋਂ ਮਾਈਕਿੰਗ ਲਈ ਝੰਡੀ ਦੇ ਕੇ ਰਿਕਸ਼ਿਆਂ ਨੂੰ ਰਵਾਨਾ ਕੀਤਾ ਗਿਆ।ਜ਼ਿਲਾ ਐਪੀਡਿਮਾਲੋਜਿਸਟ ਡਾ. ਰਾਜਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹੀਨਾ ਜੁਲਾਈ ਜੋ ਕਿ ਸਿਹਤ ਵਿਭਾਗ ਵਲੋਂ ਡੇਂਗੂ ਮਹੀਨੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ।ਡੇਂਗੂ ਬੁਖਾਰ ਤੋਂ ਬਚਾਓ ਸਬੰਧੀ ਹਰ ਆਮ ਤੇ ਖਾਸ ਨੂੰ ਜਾਗਰੂਕ ਕਰਨ ਲਈ ਇਹ ਮਾਈਕਿੰਗ ਸ਼ੁਰੂ ਕੀਤੀ ਗਈ ਹੈ ਤਾ ਕਿ ਇਹ ਸੁਨੇਹਾ ਹਰ ਘਰ ਤੱਕ ਪਹੁੰਚ ਸਕੇ ਕਿ ਅਸੀਂ ਡੇਂਗੂ ਤੋਂ ਆਪਣਾ ਬਚਾਓ ਕਿਵੇਂ ਕਰ ਸਕਦੇ ਹਾਂ।ਉਨਾਂ ਇਹ ਵੀ ਦੱਸਿਆ ਕਿ ਮੌਸਮ ਵਿਚ ਨਮੀਂ ਹੋਣ ਕਾਰਣ ਕੂਲਰਾਂ ਵਿਚ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਹਰ ਸ਼ੁਕਰਵਾਰ ਡਰਾਈ ਡੇਅ ਦੇ ਤੌਰ `ਤੇ ਮਨਾਇਆ ਜਾਵੇ।ਉਨਾਂ ਦਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਵਿੱਚ ਤੇਜ਼ ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ ਜੋੜਾਂ ਵਿਚ ਦਰਦ, ਤੇਜ਼ ਬੁਖਾਰ ਅਤੇ ਚਮੜੀ ਉਪਰ ਦਾਣੇ ਆਦਿ ਨਜ਼ਰ ਆਉਣ ਤਾਂ ਤੁਰੰਤ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚ ਕੇ ਡੇਂਗੂ ਬੁਖਾਰ ਦੀ ਜਾਂਚ ਸਬੰਧੀ ਲੋੜੀਂਦਾ ਟੈਸਟ ਕਰਵਾਇਆ ਜਾਵੇ ਤਾਂ ਜੋ ਡੇਂਗੂ ਬੁਖਾਰ ਦੀ ਪੁਸ਼ਟੀ ਹੋਣ ਉਪਰੰਤ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾ. ਰਕੇਸ਼ ਗੋਇਲ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਿਪਟੀ ਐਮ.ਈ.ਆਈ.ਓ ਕੁਲਵੰਤ ਸਿੰਘ, ਵਿਨੋਦ ਕੁਮਾਰ, ਐਸ.ਆਈ. ਨਰਦੇਵ ਸਿੰਘ, ਰਛਪਾਲ ਸਿੰਘ, ਹਰਜੀਤ ਸਿੰਘ, ਵਕੀਲ ਖਾਨ ਆਦਿ ਹਾਜ਼ਰ ਸਨ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply