ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ ਜਗਦੀਪ ਸਿੰਘ ਸੱਗੁ) -ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਵਿਸ਼ਵ
ਪ੍ਰਕਿਰਤੀ ਸੰਭਾਲ ਦਿਹਾੜਾ ਮਨਾਇਆ।ਵਿਸ਼ਵ ਭਰ ਵਿੱਚ ਇਸ ਦਿਹਾੜੇ ਨੂੰ ਮਨਾਉਂਦੇ ਹੋਏ ਪ੍ਰਕਿਰਤਕ ਸਰੋਤਾਂ ਨੂੰ ਬਚਾਉਣ ਅਤੇ ਜਾਗਰੁਕਤਾ ਫੈਲਾਉਣ ਲਈ ਅਵਾਜ਼ ਬੁਲੰਦ ਕੀਤੀ ਗਈ।ਇੱਕ ਲਘੂ ਨਾਟਕ ਦੁਆਰਾ ਵਿਦਿਆਰਥੀਆਂ ਨੇ ਜੰਗਲਾਤ, ਪ੍ਰਦੂਸ਼ਣ ਅਤੇ ਜੰਗਲੀ ਜੀਵਾਂ ਦੇ ਨਾਸ਼ ਕਰਨ ਵਰਗੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ।ਬੱਚਿਆਂ ਨੇ ਵਾਤਾਵਰਣ ਨੂੰ ਬਚਾਉਣ ਦੇ ਲਈ ਕਈ ਤਰੀਕੇ ਦੱਸੇ।ਇੱਕ ਸਿਹਤਮੰਦ ਵਾਤਾਵਰਣ ਸਥਿਰ ਅਤੇ ਅਗਾਂਹਵਧੂ ਸਮਾਜ ਦੀ ਨੀਂਹ ਹੰੁਦਾ ਹੈ।ਇਸ ਲਈ ‘ਸੰਤੁਲਨ ਬਨਾਉਣਾ ਜ਼ਰੂਰੀ ਹੈ।ਸਾਨੂੰ ਪ੍ਰਕਿਰਤਕ ਸਰੋਤਾਂ ਦੀ ਰੱਖਿਆ ਕਰਨ ਦੀ ਲੋੜ ਹੈ ।
ਅੰਤ ਵਿੱਚ ਵਿਦਿਆਰਥੀਆਂ ਨੇ ਕੁਦਰਤ ਨੂੰ ਬਚਾਉਣ ਅਤੇ ਹਰਿਆ ਭਰਿਆ ਰੱਖਣ ਦੀ ਜੀਵਨ ਸ਼ੈਲੀ ਜਿਉਣ ਦਾ ਪ੍ਰਣ ਲਿਆ।ਪੰਜਾਬ ਜੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਅਸੀ੍ਵ ਸਾਰੇ ਪ੍ਰਕਿਰਤਕ ਸਾਧਨਾਂ ਜਿਵੇਂ ਹਵਾ, ਪਾਣੀ ਤੇ ਮਿੱਟੀ ਆਦਿ `ਤੇ ਨਿਰਭਰ ਹਾਂ।ਇਸ ਲਈ ਅੱਜ ਆਪਣੇ ਆਪ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਤਾਂਕਿ ਅਸੀ ਇਕਜੁੱਟ ਹੋ ਕੇ ਪ੍ਰਕਿਰਤੀ ਦੀ ‘ਸੰਭਾਲ ਕਰ ਸਕੀਏ।ਸਕੂਲ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਇਨ੍ਹਾਂ ਸਾਧਨਾਂ ਦੀ ਧਿਆਨ ਨਾਲ ਵਰਤੋ੍ਵ ਕਰਨੀ ਚਾਹੀਦੀ ਹੈ।ਆਪਣੀ ਗੱਲ ਨੂੰ ਅੱਗੇ ਤੋਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡਾ ਜੀਵਨ ਆਪਣੇ ਆਲੇ ਦੁਆਲੇ ਦੇ ਚੰਗੇ ਵਾਤਾਵਰਣ ਤੇ ਨਿਰਭਰ ਕਰਦਾ ਹੈ ਅਤੇ ਇਸ ਵਿੱਚ ਸੁਧਾਰ ਤੇ ਇਸ ਦੀ ਸਾਂਭਸੰਭਾਲ ਦੀ ਜਿ਼ੰਮੇਵਾਰੀ ਸਾਡੇ ਮੋਢਿਆਂ `ਤੇ ਹੈ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media